ਜਲੰਧਰ ‘ਚ ਇਸ ਕਾਲਜ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਕਰ ਲਈ ਆਤਮਹੱਤਿਆ, ਇਸ ਗੱਲ ਤੋਂ ਕਰਦਾ ਸੀ ਪਰੇਸ਼ਾਨ ਤਾਂ ਵਿਦਿਆਰਥੀ ਨੇ ਖਾ ਲਈ ਸਲਫਾਸ…

ਜਲੰਧਰ ‘ਚ ਇਸ ਕਾਲਜ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਕਰ ਲਈ ਆਤਮਹੱਤਿਆ, ਇਸ ਗੱਲ ਤੋਂ ਕਰਦਾ ਸੀ ਪਰੇਸ਼ਾਨ ਤਾਂ ਵਿਦਿਆਰਥੀ ਨੇ ਖਾ ਲਈ ਸਲਫਾਸ…


ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਇਕ ਕਾਲਜ ਵਿੱਚ ਵਿਦਿਆਰਥੀ ਨੇ ਪ੍ਰਿੰਸੀਪਲ ਵੱਲੋਂ ਤੰਗ ਕੀਤੇ ਜਾਣ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਇਸ ਦੌਰਾਨ ਪਤਾ ਲੱਗਣ ਉੱਪਰ ਕਾਲਜ ਦੇ ਵਿਦਿਆਰਥੀਆਂ ਅਤੇ ਮ੍ਰਿਤਕ ਦੇ ਘਰਵਾਲਿਆਂ ਨੇ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ ਅਤੇ ਉਕਤ ਪ੍ਰਿੰਸੀਪਲ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ ਹਨ। ਖਬਰ ਮਿਲਣ ਤਕ ਪੁਲਿਸ ਧਰਨਾਕਾਰੀਆਂ ਨੂੰ ਸਮਝਾ ਰਹੀ ਸੀ ਪਰ ਧਰਨਾਕਾਰੀ ਕਾਰਵਾਈ ਦੀ ਮੰਗ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਨੇ ਟ੍ਰੈਫਿਕ ਨੂੰ ਡਾਈਵਰਟ ਕਰ ਦਿੱਤਾ ਹੈ।


ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਲੜਕਾ ਸ਼ੁਭਮ ਡੇਵੀਅਟ ਕਾਲਜ ‘ਚ ਬੀਸੀਏ ਦੂਜੇ ਸਾਲ ਦਾ ਵਿਦਿਆਰਥੀ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦੇ ਹੀ ਡੀਏਵੀ ਕਾਲਜ ਡੇਵੀਅਟ ਕਾਲਜ ਦੇ ਵਿਦਿਆਰਥੀ ਸੜਕ ’ਤੇ ਆ ਗਏ ਅਤੇ ਡੀਏਵੀ ਫਲਾਈਓਵਰ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਕ ਸਾਲ ਪਹਿਲਾਂ ਕਾਲਜ ‘ਚ ਇਕ ਮੈਚ ਦੌਰਾਨ ਉਸ ਦੇ ਬੇਟੇ ਸ਼ੁਭਮ ਦੀ ਹੋਰਨਾਂ ਵਿਦਿਆਰਥੀਆਂ ਦੇ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਦੌਰਾਨ ਪਿ੍ੰਸੀਪਲ ਮਨੋਜ ਸ਼ਰਮਾ ਨੇ ਹੋਰ ਵਿਦਿਆਰਥੀਆਂ ਨਾਲ ਮਿਲ ਕੇ ਬੇਟੇ ਖ਼ਿਲਾਫ਼ 307 ਦਾ ਪਰਚਾ ਦਰਜ ਕਰ ਲਿਆ। ਇਸ ਮਾਮਲੇ ‘ਚ ਇਨਸਾਫ ਦੀ ਮੰਗ ਕਰ ਰਹੇ ਛੋਟੇ ਭਰਾ ਦਾ ਨਾਂ ਵੀ ਪੁਲਸ ਨੇ ਚਾਰਜਸ਼ੀਟ ‘ਚ ਸ਼ਾਮਲ ਕੀਤਾ ਸੀ, ਜਿਸ ਨਾਲ ਸ਼ੁਭਮ ਪਰੇਸ਼ਾਨ ਰਹਿਣ ਲੱਗ ਪਿਆ। ਇਸ ਕਾਰਨ ਉਸ ਨੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ।


ਏਸੀਪੀ ਨਾਰਥ ਦਮਨਵੀਰ ਸਿੰਘ ਵੀ ਮੌਕੇ ’ਤੇ ਪੁੱਜੇ ਪਰ ਵਿਦਿਆਰਥੀਆਂ ਨੇ ਐਫਆਈਆਰ ਤੋਂ ਪਹਿਲਾਂ ਧਰਨਾ ਨਾ ਚੁੱਕਣ ਲਈ ਕਿਹਾ। ਧਰਨੇ ਕਾਰਨ ਫਲਾਈਓਵਰ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਧਰਨੇ ਦੇ ਮੱਦੇਨਜ਼ਰ ਪੁਲੀਸ ਨੇ ਮਕਸੂਦ ਚੌਕ ਅਤੇ ਡੀਏਵੀ ਫਲਾਈਓਵਰ ਨੇੜੇ ਆਵਾਜਾਈ ਨੂੰ ਮੋੜਨਾ ਸ਼ੁਰੂ ਕਰ ਦਿੱਤਾ ਹੈ। ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡੀਸੀਪੀ ਲਾਅ ਐਂਡ ਆਰਡਰ ਅਕੁਰ ਗੁਪਤਾ ਪੁਲੀਸ ਪਾਰਟੀ ਸਮੇਤ ਧਰਨਾਕਾਰੀ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਡੀਏਵੀ ਫਲਾਈਓਵਰ ’ਤੇ ਪਹੁੰਚ ਕੇ ਜਾਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

error: Content is protected !!