Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
28
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਪਾਰ ਸਮਝੌਤੇ ਦੇ ਸਬੰਧ ਵਿੱਚ ਹੋਈ ਮਹੱਤਵਪੂਰਨ ਚਰਚਾ: ਵਿਕਰਮਜੀਤ ਸਿੰਘ ਐਮਪੀ
international
Latest News
Punjab
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਪਾਰ ਸਮਝੌਤੇ ਦੇ ਸਬੰਧ ਵਿੱਚ ਹੋਈ ਮਹੱਤਵਪੂਰਨ ਚਰਚਾ: ਵਿਕਰਮਜੀਤ ਸਿੰਘ ਐਮਪੀ
October 28, 2022
editor
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਪਾਰ ਸਮਝੌਤੇ ਦੇ ਸਬੰਧ ਵਿੱਚ ਹੋਈ ਮਹੱਤਵਪੂਰਨ ਚਰਚਾ: ਵਿਕਰਮਜੀਤ ਸਿੰਘ ਐਮਪੀ
ਨਵੀਂ ਦਿੱਲੀ 28 ਅਕਤੂਬਰ, (ਮਨਪ੍ਰੀਤ ਸਿੰਘ ਖਾਲਸਾ): ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਦੋ ਵੱਡੇ ਸਮਝੌਤਿਆਂ ਤੋਂ ਬਾਅਦ ਵਪਾਰ ਇੱਕ ਨਵੇਂ ਆਯਾਮ ਨੂੰ ਛੂਹੇਗਾ। ਇਹ ਪ੍ਰਗਟਾਵਾ ਭਾਰਤ ਤੋਂ ਸੰਸਦ ਮੈਂਬਰ, ਭਾਰਤ-ਅਰਬ ਕੌਂਸਲ ਦੇ ਚੇਅਰਮੈਨ ਅਤੇ ਭਾਰਤ-ਯੂਏਈ ਜੁਆਇੰਟ ਟਾਸਕ ਫੋਰਸ ਦੇ ਮੈਂਬਰ ਵਿਕਰਮਜੀਤ ਸਿੰਘ ਨੇ ਯੂਏਈ ਦੇ ਮਾਨਯੋਗ ਵਿਦੇਸ਼ ਵਪਾਰ ਰਾਜ ਮੰਤਰੀ ਡਾ: ਥਨੀ ਬਿਨ ਅਹਿਮਦ ਅਲ ਜੇਡੂਈ ਨਾਲ ਮੁਲਾਕਾਤ ਕਰਨ ਉਪਰੰਤ ਕੀਤਾ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਅਤੇ ਮੁਕਤ ਵਪਾਰ ਸਮਝੌਤੇ (ਐਫਟੀਏ) ਦੇ ਸਬੰਧ ਵਿੱਚ ਦੋਵਾਂ ਵਿਚਾਲੇ ਮਹੱਤਵਪੂਰਨ ਚਰਚਾ ਹੋਈ।
ਵਿਕਰਮਜੀਤ ਸਿੰਘ ਨੇ ਕੀਟਨਾਸ਼ਕਾਂ ਕਾਰਨ ਖੇਤੀ ਸੈਕਟਰ ਵੱਲੋਂ ਭਾਰਤ ਤੋਂ ਨਿਰਯਾਤ ਰੱਦ ਕੀਤੇ ਜਾਣ ਦੇ ਗੰਭੀਰ ਮੁੱਦੇ ਨੂੰ ਉਠਾਉਣ ਸਮੇਤ ਭਾਰਤ ਤੋਂ ਫਾਰਮਾ ਉਤਪਾਦਾਂ ਦੀ ਫਾਸਟ ਟਰੈਕ ਪ੍ਰਵਾਨਗੀ ਲਈ ਦੋਵਾਂ ਪਾਸਿਆਂ ਤੋਂ ਪ੍ਰਵਾਨਿਤ ਲੈਬਾਂ ਸਥਾਪਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਨਯੋਗ ਮੰਤਰੀ ਨੂੰ ਸਿਹਤ ਅਤੇ ਹੋਰ ਖੇਤਰਾਂ ਵਿੱਚ 100 ਪ੍ਰਤੀਸ਼ਤ ਮਾਲਕੀ ਲਈ ਘੱਟੋ ਘੱਟ ਨਿਵੇਸ਼ ਸੀਮਾ ਨੂੰ ਮੌਜੂਦਾ ਮੁਲਾਂਕਣ ਕੀਤੇ 100 ਮਿਲੀਅਨ AED ਤੋਂ ਘਟਾਉਣ ਦੀ ਅਪੀਲ ਕੀਤੀ। ਵਿਕਰਮਜੀਤ ਸਿੰਘ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਯੂਏਈ ਵਿੱਚ ਸਾਂਝੇ ਉੱਦਮਾਂ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਜਲਦੀ ਤੋਂ ਜਲਦੀ ਯੂ.ਏ.ਈ.-ਭਾਰਤ ਸਾਂਝੇ ਨਿਵੇਸ਼ ਸਮਝੌਤੇ ‘ਤੇ ਕੰਮ ਕਰਨ।
ਵਿਕਰਮਜੀਤ ਸਿੰਘ ਨੇ ਅਹਿਮ ਮੁੱਦਿਆਂ ‘ਤੇ ਪੰਜਾਬ ਅਤੇ ਯੂਏਈ ਦਰਮਿਆਨ ਆਪਸੀ ਵਪਾਰ ਦੀ ਲੋੜ ‘ਤੇ ਜ਼ੋਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਵਿਕਰਮਜੀਤ ਸਿੰਘ ਨੇ ਯੂਏਈ ਦੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੇ ਖੇਤਰ, ਬਾਸਮਤੀ ਦੀ ਬਰਾਮਦ ਅਤੇ ਐਗਰੋ ਪ੍ਰੋਸੈਸਿੰਗ ਖੇਤਰਾਂ ਵਿੱਚ ਹੋਰ ਨਿਵੇਸ਼ ਕਰਨ ਬਾਰੇ ਵੀ ਚਰਚਾ ਕੀਤੀ।
ਯੂਏਈ ਦੇ ਮਾਨਯੋਗ ਵਿਦੇਸ਼ ਵਪਾਰ ਰਾਜ ਮੰਤਰੀ ਡਾ: ਥਨੀ ਬਿਨ ਅਹਿਮਦ ਅਲ ਜੇਡੂਈ ਨੇ ਭਾਰਤ ਨਾਲ ਉਨ੍ਹਾਂ ਦੇ ਡੂੰਘੇ ਵਪਾਰਕ ਰਿਸ਼ਤਿਆਂ ਅਤੇ ਨਿਵੇਸ਼ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਯੂਏਈ ਦੇ ਭਾਰਤ ਵਿੱਚ ਇਨੋਵੇਸ਼ਨ, ਸਟਾਰਟਅਪ ਈਕੋਸਿਸਟਮ, ਹੈਲਥ ਕੇਅਰ, ਫਿਨਟੇਕ, ਰੱਖਿਆ, ਨਵਿਆਉਣਯੋਗ ਊਰਜਾ, ਆਈ.ਟੀ. ਅਤੇ ਆਈ.ਟੀ.ਈ.ਐਸ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਨੇ ਖੇਤੀ ਪ੍ਰੋਸੈਸਿੰਗ ਸੈਕਟਰ ਅਤੇ ਬੁਨਿਆਦੀ ਢਾਂਚੇ ਵਿੱਚ ਮੌਕਿਆਂ ਦਾ ਪ੍ਰਦਰਸ਼ਨ ਕਰਨ ਅਤੇ ਯੂਏਈ ਦੇ ਨਿਵੇਸ਼ਕਾਂ ਨਾਲ ਮੀਟਿੰਗਾਂ ਕਰਨ ਲਈ ਪੰਜਾਬ ਤੋਂ ਇੱਕ ਵਫ਼ਦ ਦਾ ਵੀ ਸਵਾਗਤ ਕੀਤਾ।
Post navigation
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੌਮੀ ਏਕਤਾ ਦੀ ਗੱਲ ਸਹੀ, ਅਜਿਹਾ ਉਦਮ ਕਰਦੇ ਸਮੇਂ ਪੰਥ ਵਿਚ ਬੈਠੀਆ ਪੰਥ ਵਿਰੋਧੀ ਸ਼ਕਤੀਆਂ ਨੂੰ ਪਹਿਚਾਨਣ : ਮਾਨ
ਫ਼ਿਰੋਜ਼ਪੁਰ ਵਿੱਚ ਪਹਿਲੀ ਵਾਰ 47ਵੀਂ ਸਬ-ਜੂਨੀਅਰ ਅਤੇ ਜੂਨੀਅਰ ਰਾਸ਼ਟਰੀ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ ਸ਼ੁਰੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us