ਜੰਗ ਦਾ ਅਸਰ; ਰੂਸ ‘ਚ ਔਰਤਾਂ ਨੂੰ ਨਹੀਂ ਮਿਲੇ ਰਹੇ ਮਰਦ, ਚਾਰੇ ਪਾਸੇ ਦਿਖਾਈ ਦੇ ਰਹੀਆਂ ਨੇ ਔਰਤਾਂ, ਸੋਸ਼ਲ ਮੀਡੀਆ ‘ਤੇ ਔਰਤਾਂ ਨੇ ਦੱਸਿਆ ਕਿਦਾਂ ਮਹਿਸੂਸ ਕਰ ਰਹੀਆਂ ਨੇ ਸੁੰਨਾਪਨ…

ਜੰਗ ਦਾ ਅਸਰ; ਰੂਸ ‘ਚ ਔਰਤਾਂ ਨੂੰ ਨਹੀਂ ਮਿਲੇ ਰਹੇ ਮਰਦ, ਚਾਰੇ ਪਾਸੇ ਦਿਖਾਈ ਦੇ ਰਹੀਆਂ ਨੇ ਔਰਤਾਂ, ਸੋਸ਼ਲ ਮੀਡੀਆ ‘ਤੇ ਔਰਤਾਂ ਨੇ ਦੱਸਿਆ ਕਿਦਾਂ ਮਹਿਸੂਸ ਕਰ ਰਹੀਆਂ ਨੇ ਸੁੰਨਾਪਨ…


ਮਾਸਕੋ (ਵੀਓਪੀ ਬਿਊਰੋ) ਰੂਸ-ਯੂਕਰੇਨ ਦੇ ਯੁੱਧ ਕਾਰਨ ਰੂਸ ਵਿੱਚ ਮਰਦਾਂ ਦੀ ਕਮੀ ਹੋ ਗਈ ਅਤੇ ਜਿਆਦਾਤਰ ਦੇਖਿਆ ਜਾਵੇ ਤਾਂ ਸਾਰੇ ਪਾਸੇ ਔਰਤਾਂ ਹੀ ਔਰਤਾਂ ਨਜ਼ਰ ਆ ਰਹੀਆਂ ਹਨ। ਮੀਡੀਆ ਦੀਆਂ ਰਿਪੋਰਟਾਂ ਤਾਂ ਇਹ ਕਹਿੰਦੀਆਂ ਹਨ ਕਿ ਰੂਸ ਸਰਕਾਰ ਨੇ ਜਿਆਦਾਤਰ ਮਰਦਾਂ ਨੂੰ ਜੰਗ ਦੇ ਲਈ ਹੀ ਤਿਆਰ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਈ ਮਰਦਾਂ ਨੂੰ ਜੰਗ ਵਿੱਚ ਭੇਜਣ ਕਾਰਨ ਰੂਸ ਦੀਆਂ ਗਲੀਆਂ ਮਰਦਾਂ ਤੋਂ ਬਿਨਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ। ਸ਼ਹਿਰ ਦੀਆਂ ਸੜਕਾਂ ਤੋਂ ਮਰਦ ਘੱਟ ਦਿਖਾਈ ਦਿੰਦੇ ਹਨ। ਜੋ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਪੁਲਿਸ ਫੜ ਰਹੀ ਹੈ। ਇਸ ਦੌਰਾਨ ਹੀ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਕ ਮਾਸਕੋ ਦੇ ਇਕ ਮੈਟਰੋ ਸਟੇਸ਼ਨ ਦੇ ਬਾਹਰ ਤਾਇਨਾਤ ਪੁਲਿਸ ਆਦਮੀਆਂ ਨੂੰ ਫੜ ਕੇ ਫੌਜ ‘ਚ ਭਰਤੀ ਕਰ ਰਹੀ ਹੈ। ਇਸ ਤਰਹਾਂ ਦੇ ਨਾਲ ਸੋਸ਼ਲ ਮੀਡੀਆ ਉੱਪਰ ਇਸ ਸਮੇਂ ਜੋ ਰੂਸ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਉਸ ਵਿੱਚ ਚਾਰੇ ਪਾਸੇ ਔਰਤਾਂ ਦੀ ਹੀ ਭਰਮਾਰ ਨਜ਼ਰ ਆ ਰਹੀ ਹੈ ਅਤੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਮਰਦਾਂ ਤੋਂ ਬਿਨਾਂ ਔਰਤਾਂ ਵੀ ਰੂਸ ਦੀਆਂ ਸੜਕਾਂ ਉੱਪਰ ਮਾਰੀਆਂ-ਮਾਰੀਆਂ ਫਿਰ ਰਹੀਆਂ ਹਨ।


ਇਸ ਦੌਰਾਨ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਕਈ ਮਰਦਾਂ ਨੇ ਜੰਗ ਦੇ ਕਾਰਨ ਦੇਸ਼ ਛੱਡਣਾ ਹੀ ਜ਼ਰੂਰੀ ਸਮਝਿਆ ਹੈ। ਤਿੰਨ ਹਫ਼ਤਿਆਂ ਵਿੱਚ 7 ਲੱਖ ਤੋਂ ਵੱਧ ਮਰਦਾਂ ਨੇ ਦੇਸ਼ ਨੂੰ ਹੀ ਛੱਡ ਦਿੱਤਾ ਹੈ। ਇਸ ਦੌਰਾਨ ਕਈ ਮਰਦ ਰੂਸ ਦੇ ਕਜ਼ਾਕਿਸਤਾਨ, ਯੂਰਪੀ ਦੇਸ਼ਾਂ ਤੇ ਜਾਰਜੀਆ ਲਈ ਰਵਾਨਾ ਹੋ ਗਏ ਹਨ। ਇਸ ਤੋਂ ਇਲਾਵਾ ਅਰਮੇਨੀਆ, ਅਜ਼ਰਬਾਈਜਾਨ, ਇਜ਼ਰਾਈਲ ਅਤੇ ਅਰਜਨਟੀਨਾ ਵਰਗੇ ਦੇਸ਼ਾਂ ਵਿੱਚ ਵੀ ਰੂਸੀ ਲੋਕ ਪਰਵਾਸ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੂਸ ਫੌਜ ਵਿੱਚ 3 ਲੱਖ ਤੋਂ ਵੱਧ ਨਹੀਂ ਬਲਕਿ 10 ਲੱਖ ਤੋਂ ਵੱਧ ਜਵਾਨਾਂ ਦੀ ਭਰਤੀ ਕਰ ਰਿਹਾ ਹੈ। ਦੇਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਥਾਵਾਂ ਉੱਪਰ ਇਕ ਸਮੇਂ ਮਰਦਾਂ ਦੀ ਜਿਆਦਾ ਭੀੜ ਹੁੰਦੀ ਸੀ ਉਹ ਥਾਵਾਂ ਇਸ ਸਮੇਂ ਸੁੰਨੀਆਂ ਨਜ਼ਰ ਆ ਰਹੀਆਂ ਹਨ।

ਇਸ ਦੌਰਾਨ ਸੋਸ਼ਲ ਮੀਡੀਆ ਉੱਪਰ ਵੀ ਰੂਸ ਦੇ ਕਈ ਲੋਕ ਆਪਣੀ ਹੱਡ ਬੀਤੀ ਦੱਸ ਰਹੇ ਹਨ ਕਿ ਕਿਵੇਂ ਕੁਝ ਸਮੇਂ ਵਿੱਚ ਹੀ ਦੇਸ਼ ਵਿੱਚ ਮਰਦਾਂ ਦਾ ਘੱਟ ਹੋਣਾ ਉਹਨਾਂ ਨੂੰ ਅਹਿਸਾਸ ਕਰਵਾ ਰਿਹਾ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਹ ਪੇਸ਼ੇ ਤੋਂ ਵਕੀਲ ਹੈ ਅਤੇ ਉਸ ਦਾ ਪਤੀ ਵੀ ਇਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰ ਦਾ ਹੈ। ਉਸ ਦੇ ਪਤੀ ਨੂੰ ਪਤਾ ਨਹੀਂ ਸੀ ਕਿ ਜੰਗ ਕਿਵੇਂ ਲੜਨੀ ਹੈ, ਪਰ ਇਕ ਦਿਨ ਪੁਲਿਸ ਨੇ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਨੋਟਿਸ ਦਿੱਤਾ। ਇਸ ਤੋਂ ਬਾਅਦ ਉਸ ਦੇ ਪਤੀ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ। ਉਸ਼ ਨੇ ਦੱਸਿਆ ਕਿ ਉਹ ਹੀ ਨਹੀਂ ਹੋਰ ਵੀ ਕੋਈ ਔਰਤਾਂ ਹਨ ਜੋ ਆਪਣੇ ਪਤੀ ਤੋਂ ਬਿਨਾਂ ਹੀ ਰਹਿ ਰਹੀਆਂ ਹਨ। ਉਹ ਇਕੱਲੀ ਅਜਿਹੀ ਔਰਤ ਨਹੀਂ ਹੈ ਜਿਸ ਦਾ ਪਤੀ ਇਨ੍ਹਾਂ ਦਿਨਾਂ ਵਿਚ ਆਪਣਾ ਪਰਿਵਾਰ ਛੱਡ ਕੇ ਦੂਜੇ ਦੇਸ਼ ਜਾ ਰਿਹਾ ਹੈ। ਅਜਿਹੇ ਪਰਿਵਾਰਾਂ ਦੀ ਗਿਣਤੀ ਲੱਖਾਂ ਵਿੱਚ ਹੈ।


ਇਕ ਰਿਪੋਰਟ ਮੁਤਾਬਕ ਮਾਸਕੋ ਤੋਂ ਇਸਤਾਂਬੁਲ, ਯੇਰੇਵਨ, ਤਾਸ਼ਕੰਦ ਅਤੇ ਬਾਕੂ ਲਈ ਅਗਲੇ ਹਫ਼ਤੇ ਦੀਆਂ ਸਿੱਧੀਆਂ ਉਡਾਣਾਂ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਮਾਸਕੋ ਤੋਂ ਦੁਬਈ ਦੀ ਫਲਾਈਟ ਦੀ ਕੀਮਤ 3.70 ਲੱਖ ਰੂਬਲ ਯਾਨੀ 5 ਲੱਖ ਰੁਪਏ ਹੋ ਗਈ ਹੈ, ਜੋ ਆਮ ਤੌਰ ‘ਤੇ 30 ਹਜ਼ਾਰ ਤੋਂ 2 ਲੱਖ ਰੁਪਏ ਤੱਕ ਹੁੰਦੀ ਹੈ। 2018 ਵਿੱਚ, ਰਸ਼ੀਅਨ ਫੈਡਰਲ ਸਟੇਟ ਸਟੈਟਿਸਟਿਕਸ ਸਰਵਿਸ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਰੂਸ ਦੀ ਕੁੱਲ ਆਬਾਦੀ 14.69 ਮਿਲੀਅਨ ਹੈ। ਇਸ ਦੀ ਆਬਾਦੀ 6.81 ਕਰੋੜ ਮਰਦ ਹੈ ਜਦਕਿ 7.88 ਕਰੋੜ ਔਰਤਾਂ ਹਨ। ਅਜਿਹੇ ‘ਚ ਇਹ ਸਪੱਸ਼ਟ ਹੈ ਕਿ ਮਰਦਾਂ ਦੀ ਗਿਣਤੀ ‘ਚ ਕਮੀ ਦਾ ਸਿੱਧਾ ਅਸਰ ਦੇਸ਼ ਦੇ ਸਾਰੇ ਸੈਕਟਰਾਂ ‘ਤੇ ਪੈਣਾ ਯਕੀਨੀ ਹੈ।

error: Content is protected !!