ਐੱਮਪੀ ਬਿੱਟੂ ਤੇ ਕਾਂਗਰਸੀ ਆਗੂਆਂ ਦਾ ਕਰੀਬੀ ਰਿਹੈ ਪੁਲਿਸ ‘ਤੇ ਕਾਰ ਚੜ੍ਹਾਉਣ ਵਾਲਾ ਗੈਂਗਸਟਰ ਜਿੰਦੀ …

ਐੱਮਪੀ ਬਿੱਟੂ ਤੇ ਕਾਂਗਰਸੀ ਆਗੂਆਂ ਦਾ ਕਰੀਬੀ ਰਿਹੈ ਪੁਲਿਸ ‘ਤੇ ਕਾਰ ਚੜ੍ਹਾਉਣ ਵਾਲਾ ਗੈਂਗਸਟਰ ਜਿੰਦੀ …


ਲੁਧਿਆਣਾ (ਵੀਓਪੀ ਬਿਊਰੋ) ਬੀਤੇ ਦਿਨੀਂ ਲੁਧਿਆਣਾ ਵਿਚ ਗੈਂਗਸਟਰ ਨੂੰ ਕਾਬੂ ਕਰਨ ਲਈ ਜਦ ਪੁਲਿਸ ਨੇ ਨਾਕਾ ਲਾਇਆ ਤਾਂ ਗੈਂਗਸਟਰ ਨੇ ਪੁਲਿਸ ‘ਤੇ ਹੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਉਕਤ ਕਿੱਥੇ ਕਈ ਮਾਮਲਿਆਂ ਵਿਚ ਨਾਮਜ਼ਦ ਹੈ ਉੱਥੇ ਹੀ ਉਸ ਦਾ ਸਿਆਸਤ ਵਿਚ ਵੀ ਕਾਫੀ ਬੋਲਬਾਲਾ ਹੈ ਅਤੇ ਸ਼ਹਿਰ ਦੇ ਕਈ ਵੱਡੇ ਕਾਂਗਰਸ ਦੇ ਸਿਆਸਤਦਾਨ ਉਸ ਦੇ ਕਰੀਬੀ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿੰਦੀ ਨੇ ਫੇਸਬੁੱਕ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਖੁਦ ਕਾਂਗਰਸ ਨੇਤਾ ਤੋਂ ਸੰਸਦ ਮੈਂਬਰ ਬਣੇ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵੜ ਦੇ ਨਾਲ ਇਕ ਚੋਣ ਰੈਲੀ ‘ਚ ਸਟੇਜ ‘ਤੇ ਖੜ੍ਹੇ ਹਨ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੇਲੇ ਜਿੰਦੀ ਦਾ ਪਾਰਟੀ ਵਿੱਚ ਕਾਫੀ ਰੁਤਬਾ ਸੀ।
ਬੀਤੇ ਦਿਨੀਂ ਉਕਤ ਗੈਂਗਸਟਰ ਨੇ ਪੁਲਿਸ ‘ਤੇ ਵੀ ਨਾਕਾਬੰਦੀ ਦੌਰਾਨ ਗੋਲਿਆਂ ਚਲਾਈਆਂ ਸੀ। ਬਦਮਾਸ਼ ਜਿੰਦੀ ਇੱਕ ਸਾਲ ਤੋਂ ਵੱਖ-ਵੱਖ ਮਾਮਲਿਆਂ ਵਿੱਚ ਭਗੌੜਾ ਚੱਲ ਰਿਹਾ ਹੈ। ਜਤਿੰਦਰ ਜਿੰਦੀ ਦਾ ਸਿਆਸੀ ਸਬੰਧ ਹਲਕਾ ਪੂਰਵੀ ਤੋਂ ਸਾਹਮਣੇ ਆ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿੰਦੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਕਾਫੀ ਕਰੀਬੀ ਰਹੇ ਹਨ। ਸਿਆਸੀ ਦਬਾਅ ਕਾਰਨ ਜਿੰਦੀ ਕਾਂਗਰਸ ਦੇ ਕਾਰਜਕਾਲ ਦੌਰਾਨ ਪੁਲੀਸ ਗ੍ਰਿਫ਼ਤਾਰ ਕਰਨ ਤੋਂ ਕੰਨੀ ਕਤਰਾਉਂਦੀ ਰਹੀ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੰਦੀ ਖੁਦ ਵੀ ਵਾਰਡ ਨੰ: 6 ਤੋਂ ਆਜ਼ਾਦ ਉਮੀਦਵਾਰ ਵਜੋਂ ਨਿਗਮ ਚੋਣ ਲੜ ਚੁੱਕੇ ਹਨ।ਉਸ ਸਮੇਂ ਜਿੰਦੀ ਨੂੰ ਕਰੀਬ 1200 ਵੋਟਾਂ ਮਿਲੀਆਂ ਸਨ ਤੇ ਉਹ 295 ਵੋਟਾਂ ਨਾਲ ਹਾਰ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੁਲਸ ਨੇ ਕਈ ਵਾਰ ਜਿੰਦੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿਆਸਤਦਾਨਾਂ ਦੀ ਮਿਹਰਬਾਨੀ ਨਾਲ ਪੁਲਸ ਜਿੰਦੀ ਤੱਕ ਨਹੀਂ ਪਹੁੰਚ ਸਕੀ। ਹੁਣ ਪੰਜਾਬ ‘ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ।ਲੁਧਿਆਣਾ ਪੁਲਿਸ ਹੁਣ ਤੱਕ ਗੈਂਗਸਟਰ ਵਿਸ਼ੂ ਕੈਥ, ਵਿਸ਼ਾਲ ਗਿੱਲ, ਮੂਵੀਸ਼ ਬੈਂਸ, ਰਾਜਾ ਬਜਾਜ, ਸ਼ੁਭਮ ਮੋਟਾ ਆਦਿ ਨੂੰ ਸਲਾਖਾਂ ਪਿੱਛੇ ਸੁੱਟ ਚੁੱਕੀ ਹੈ। ਇਸ ਦੇ ਨਾਲ ਹੀ ਪੁਨੀਤ ਬੈਂਸ ਅਤੇ ਜਤਿੰਦਰ ਜਿੰਦੀ ਪੁਲਿਸ ਦੇ ਰਡਾਰ ‘ਤੇ ਹਨ।a

error: Content is protected !!