ਜਲੰਧਰ ਦੇ ਭੋਗਪੁਰ ਨੇੜੇ ਗੈਂਗਸਟਰਾਂ ਦੀ ਸੂਹ ਮਿਲਦੇ ਹੀ ਪਿੰਡ ਬਦਲਿਆ ਛਾਉਣੀ ‘ਚ, ਸਵੇਰੇ 5.30 ਵਜੇ ਹੀ ਪੁਲਿਸ ਨੇ ਪਾਇਆ ਪਿੰਡ ਨੂੰ ਘੇਰਾ ਤੇ ਹੋਣ ਲੱਗੀ ਫਾਇਰਿੰਗ, ਹਥਿਆਰਾਂ ਸਮੇਤ ਫੜ੍ਹੇ 5 ਗੈਂਗਸਟਰ…

ਜਲੰਧਰ ਦੇ ਭੋਗਪੁਰ ਨੇੜੇ ਗੈਂਗਸਟਰਾਂ ਦੀ ਸੂਹ ਮਿਲਦੇ ਹੀ ਪਿੰਡ ਬਦਲਿਆ ਛਾਉਣੀ ‘ਚ, ਸਵੇਰੇ 5.30 ਵਜੇ ਹੀ ਪੁਲਿਸ ਨੇ ਪਾਇਆ ਪਿੰਡ ਨੂੰ ਘੇਰਾ ਤੇ ਹੋਣ ਲੱਗੀ ਫਾਇਰਿੰਗ, ਹਥਿਆਰਾਂ ਸਮੇਤ ਫੜ੍ਹੇ 5 ਗੈਂਗਸਟਰ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਅਤੇ ਦਿੱਲੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਜਿਲ੍ਹੇ ਦੇ ਹਲਕਾ ਭੋਗਪੁਰ ਦੇ ਪਿੰਡ ਪਿੰਡ ਚੱਕ ਝੰਡੂ ਤੋਂ 5 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਲਤ ਕੀਤੀ ਹੈ ਅਤੇ ਇਸ ਦੌਰਾਨ ਇਕ ਮੁਲਜ਼ਮ ਫਰਾਰ ਹੋਣ ਵਿੱਚ ਸਫਲ ਰਿਹਾ। ਪੁਲਿਸ ਨੇ ਇਹ ਸਾਂਝੀ ਕਾਰਵਾਈ ਸਵੇਰੇ ਕਰੀਬ 5.30 ਵਜੇ ਸ਼ੁਰੂ ਕੀਤੀ ਅਤੇ ਇਸ ਦੌਰਾਨ ਫਾਇਰੰਗ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਉੱਪਰ 3 ਫਾਇਰ ਕੀਤੇ ਅਤੇ ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ 3 ਫਾਇਰ ਕੀਤੇ। ਕਾਬੂ ਕੀਤੇ ਗੈਂਗਸਟਰਾਂ ਦੇ ਕੋਲੋਂ 3 ਹਥਿਆਰ ਵੀ ਬਰਾਮਦ ਹੋਏ ਹਨ, ਜਿਨਹਾਂ ਰਾਹੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਅਤੇ ਮੁੱਢਲੀ ਜਾਣਕਾਰੀ ਇੰਨੀ ਹੀ ਮਿਲੀ ਹੈ ਕਿ ਉਕਤ ਗੈਂਗਸਟਰ ਜਲੰਧਰ ਅਤੇ ਅੰਮ੍ਰਿਤਸਰ ਦੇ ਨਾਲ ਸਬੰਧਤ ਹਨ। ਇਸ ਦੌਰਾਨ ਪੂਰੇ ਪਿੰਡ ਦੀ ਨਾਕਾਬੰਦੀ ਕਰ ਦਿੱਤੀ ਗਈ ਸੀ ਅਤੇ ਪੁਰਾ ਪਿੰਡ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ।


ਜਾਣਕਾਰੀ ਦਿੰਦੇ ਹੋਏ ਜਲੰਧਰ ਦੇਹਾਤ ਦੇ ਐੱਸਐੱਸਪੀ ਸਵਰਨਦੀਪ ਸਿੰਘ ਤੇ ਜਲੰਧਰ ਦੇਹਾਤ ਦੇ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਉਕਤ ਕਾਰਵਾਈ ਕਰੀਬ 7 ਘੰਟੇ ਤਕ ਚੱਲੀ। ਉਹਨਾਂ ਨੇ 5 ਸ਼ੱਕੀ ਗੈਂਗਸਟਰਾਂ ਨੂੰ ਰਾਊਂਡਅੱਪ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਜਲੰਧਰ ਪੁਲਿਸ ਅਤੇ ਦਿੱਲੀ ਪੁਲਿਸ ਦੇ ਵੱਲੋਂ ਮਿਲ ਕੇ ਕੀਤੀ ਗਈ ਹੈ ਅਤੇ ਇਸ ਦੌਰਾਨ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਝੰਡੂ ਵਿੱਚ ਕੁਝ ਸ਼ੱਕੀ ਵਿਅਕਤੀ ਲੁਕੇ ਹੋਏ ਹਨ। ਇਸ ਦੌਰਾਨ ਸਵੇਰ ਦੇ ਸਮੇਂ ਹੀ ਪੁਲਿਸ ਨੇ ਕਾਰਵਾਈ ਕੀਤੀ ਅਤੇ ਉਕਤ ਗੈਂਗਸਟਰਾਂ ਵਿੱਚੋਂ 5 ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਵਿੱਚੋਂ ਇਕ ਅਜੇ ਫਰਾਰ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੋਲੋਂ ਛੋਟੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ।


ਇਸ ਦੌਰਾਨ ਡਰੋਨ ਦੀ ਵੀ ਮਦਦ ਲਈ ਗਈ ਅਤੇ ਦੋਸ਼ੀਆਂ ਨੂੰ ਫੜਨ ਲਈ ਡਰੋਨ ਰਾਹੀ ਉਹਨਾਂ ਉੱਪਰ ਨਜ਼ਰ ਰੱਖੀ ਗਈ। ਇਸ ਦੌਰਾਨ ਪੁਲਿਸ ਨੇ ਸੜਕਾਂ ‘ਤੇ ਵੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!