Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
1
ਬਲਾਤਕਾਰ ਤੋਂ ਬਾਅਦ ਸ਼ਿਕਾਇਤ ਕੀਤੀ ਤਾਂ ਦੋਸ਼ੀ ਕਹਿੰਦਾ ਵਿਆਹ ਕਰਵਾ ਲੈਂਦਾ ਹਾਂ ਪਰ ਗਰਭਵਤੀ ਹੋਈ ਤਾਂ ਛੱਡ ਗਿਆ, ਕਿਤੇ ਹੋਰ ਵਿਆਹ ਕੀਤਾ ਤਾਂ ਪੀੜਤਾ ਦੇ ਪਤੀ ਨੂੰ ਕਹਿੰਦਾ ਤੇਰੀ ਘਰਵਾਲੀ ਦੇ ਢਿੱਡ ਵਿੱਚ ਮੇਰਾ ਬੱਚਾ ਪਲ਼ ਰਿਹੈ, ਉਸ ਨੇ ਵੀ ਛੱਡ’ਤੀ ਤਾਂ ਫਿਰ ਆ ਕੇ ਕੀਤਾ ਬਲਾਤਕਾਰ, ਪੁਲਿਸ ਕੋਲ ਇਨਸਾਫ ਲਈ ਗਏ ਤਾਂ ਉਹਨਾਂ ਨੇ ਵੀ ਕਰ ਦਿੱਤੀ ਹੱਦ…
Latest News
National
ਬਲਾਤਕਾਰ ਤੋਂ ਬਾਅਦ ਸ਼ਿਕਾਇਤ ਕੀਤੀ ਤਾਂ ਦੋਸ਼ੀ ਕਹਿੰਦਾ ਵਿਆਹ ਕਰਵਾ ਲੈਂਦਾ ਹਾਂ ਪਰ ਗਰਭਵਤੀ ਹੋਈ ਤਾਂ ਛੱਡ ਗਿਆ, ਕਿਤੇ ਹੋਰ ਵਿਆਹ ਕੀਤਾ ਤਾਂ ਪੀੜਤਾ ਦੇ ਪਤੀ ਨੂੰ ਕਹਿੰਦਾ ਤੇਰੀ ਘਰਵਾਲੀ ਦੇ ਢਿੱਡ ਵਿੱਚ ਮੇਰਾ ਬੱਚਾ ਪਲ਼ ਰਿਹੈ, ਉਸ ਨੇ ਵੀ ਛੱਡ’ਤੀ ਤਾਂ ਫਿਰ ਆ ਕੇ ਕੀਤਾ ਬਲਾਤਕਾਰ, ਪੁਲਿਸ ਕੋਲ ਇਨਸਾਫ ਲਈ ਗਏ ਤਾਂ ਉਹਨਾਂ ਨੇ ਵੀ ਕਰ ਦਿੱਤੀ ਹੱਦ…
November 1, 2022
Voice of Punjab
ਬਲਾਤਕਾਰ ਤੋਂ ਬਾਅਦ ਸ਼ਿਕਾਇਤ ਕੀਤੀ ਤਾਂ ਦੋਸ਼ੀ ਕਹਿੰਦਾ ਵਿਆਹ ਕਰਵਾ ਲੈਂਦਾ ਹਾਂ ਪਰ ਗਰਭਵਤੀ ਹੋਈ ਤਾਂ ਛੱਡ ਗਿਆ, ਕਿਤੇ ਹੋਰ ਵਿਆਹ ਕੀਤਾ ਤਾਂ ਪੀੜਤਾ ਦੇ ਪਤੀ ਨੂੰ ਕਹਿੰਦਾ ਤੇਰੀ ਘਰਵਾਲੀ ਦੇ ਢਿੱਡ ਵਿੱਚ ਮੇਰਾ ਬੱਚਾ ਪਲ਼ ਰਿਹੈ, ਉਸ ਨੇ ਵੀ ਛੱਡ’ਤੀ ਤਾਂ ਫਿਰ ਆ ਕੇ ਕੀਤਾ ਬਲਾਤਕਾਰ, ਪੁਲਿਸ ਕੋਲ ਇਨਸਾਫ ਲਈ ਗਏ ਤਾਂ ਉਹਨਾਂ ਨੇ ਵੀ ਕਰ ਦਿੱਤੀ ਹੱਦ…
ਕਾਨਪੁਰ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਇਕ ਮੁਲਜ਼ਮ ਨੇ ਇਕ ਲੜਕੀ ਦੀ ਜਿੰਦਗੀ ਇਸ ਕਦਰ ਬਦਨਾਮ ਕੀਤੀ ਕਿ ਉਹ ਨਾ ਘਰ ਦੀ ਰਹੀ ਤੇ ਨਾ ਹੀ ਘਾਟ ਦੀ। ਦੋਸ਼ੀ ਨੇ ਇਕ ਵਾਰ ਨਹੀਂ ਵਾਰ-ਵਾਰ ਲੜਕੀ ਦੇ ਨਾਲ ਬਲਾਤਕਾਰ ਕੀਤਾ ਅਤੇ ਇੱਥੋਂ ਤਕ ਕਿ ਉਸ ਦੀ ਵਿਆਹੁਤਾ ਜਿੰਦਗੀ ਵਿੱਚ ਵੀ ਪਾੜ ਪਾ ਕੇ ਉਸ ਨੂੰ ਘਰੋਂ ਕੱਢਵ ਦਿੱਤਾ। ਜਦ ਉਕਤ ਮਾਮਲੇ ਸਬੰਧੀ ਪੀੜਤ ਲੜਕੀ ਸਥਾਨਕ ਪੁਲਿਸ ਕੋਲ ਜਾ ਕੇ ਇਨਸਾਫ ਦੀ ਮੰਗ ਕਰ ਰਹੀ ਹੈ ਤਾਂ ਹਰ ਵਾਰ ਪੁਲਿਸ ਉਸ ਨੂੰ ਕੋਈ ਨਾ ਕੋਈ ਲਾਰਾ ਲਾ ਕੇ ਭੇਜ ਦਿੰਦੀ ਹੈ ਅਤੇ ਦੋਸ਼ੀ ਸ਼ਰੇਆਮ ਘੁੰਮ ਰਿਹਾ ਹੈ ਅਤੇ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਉਕਤ ਸਾਰੀ ਖੇਡ ਵਿੱਚ ਪੀੜਤ ਦੀ ਜਿੰਦਗੀ ਨਰਕ ਬਣ ਗਈ ਹੈ ਅਤੇ ਉਹ ਹੁਣ ਰੱਬ ਤੋਂ ਵੀ ਇਨਸਾਫ ਮਿਲਣ ਦੀ ਉਮੀਦ ਖਤਮ ਕਰ ਚੁੱਕੀ ਹੈ।
ਜਾਣਕਾਰੀ ਮੁਤਾਬਕ ਸਥਾਨਕ ਇਲਾਕੇ ਵਿੱਚ ਸੂਰਜ ਨਾਮ ਦੇ ਇਕ ਮੁਲਜ਼ਮ ਨੇ ਦੋ ਸਾਲ ਪਹਿਲਾਂ ਘਰ ਵਿੱਚ ਦਾਖ਼ਲ ਹੋ ਕੇ ਪੀੜਤ ਲੜਕੀ ਨਾਲ ਬਲਾਤਕਾਰ ਕੀਤਾ ਸੀ। ਇਸ ਸਬੰਧੀ ਜਦ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਤੋਂ ਬਾਅਧ ਜਦ ਪੀੜਤ ਲੜਕੀ ਆਪਣੇ ਮਾਤਾ-ਪਿਤਾ ਦੇ ਨਾਲ ਪੁਲਿਸ ਚੌਕੀ ਪਹੁੰਚ ਕੇ ਦੋਸ਼ੀ ਖਿਲਾਫ ਐੱਫਆਈਆਰ ਦਰਜ ਕਰਵਾਉਣ ਪਹੁੰਚੀ ਤਾਂ ਦੋਸ਼ੀ ਸੂਰਜ ਨੇ ਮਾਫੀ ਮੰਗਦੇ ਹੋਏ ਲੜਕੀ ਦੇ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰ ਲਿਆ ਪਰ ਇਸ ਤੋਂ 2 ਮਹੀਨੇ ਬਾਅਦ ਦੋਸ਼ੀ ਵਿਆਹ ਤੋਂ ਵੀ ਮੁਕਰ ਗਿਆ ਅਤੇ ਇਸ ਦੌਰਾਨ ਪੀੜਤ ਲੜਕੀ ਵੀ ਗਰਭਵਤੀ ਹੋ ਗਈ। ਇਸ ਤੋਂ ਬਾਅਦ ਪੀੜਤਤ ਪਰਿਵਾਰ ਨੇ ਕਿਸੇ ਨਾ ਕਿਸੇ ਤਰਹਾਂ ਆਪਣੀ ਤੇ ਆਪਣੇ ਪੀੜਤ ਲੜਕੀ ਦੀ ਇੱਜ਼ਤ ਬਚਾਉਣ ਦੇ ਲਈ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ।
ਇਸ ਦੌਰਾਨ ਦੋਸ਼ੀ ਨੂੰ ਇਹ ਗੱਲ ਵੀ ਹਜ਼ਮ ਨਹੀਂ ਹੋਈ ਅਤੇ ਉਸ ਨੇ ਜਦ ਲੜਕੀ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਲਈ ਘਰ ਆਈ ਹੋਈ ਸੀ ਤਾਂ ਫਿਰ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਵਾਰ ਜਦ ਪੀੜਤ ਲੜਕੀ ਨੇ ਉਸ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਉਸ ਦੇ ਪਤੀ ਕੋਲ ਜਾ ਕੇ ਕਹਿਣ ਲੱਗਾ ਕਿ ਉਸ ਦੀ ਘਰਵਾਲ਼ੀ ਦੇ ਢਿੱਡ ਵਿੱਚ ਮੇਰਾ ਬੱਚਾ ਪਲ ਰਿਹਾ ਹੈ ਇਤੇ ਉਸ ਨੇ ਹੀ ਤੇਰੀ ਘਰਵਾਲੀ ਨੂੰ ਗਰਭਵਤੀ ਕੀਤਾ ਹੈ। ਇਹ ਗੱਲ ਸੁਣ ਕੇ ਪੀੜਤ ਦੇ ਪਤੀ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ ਅਤੇ ਉਹ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਵੀ ਪੀੜਤ ਲੜਕੀ ਨੂੰ ਛੱਡ ਦਿੱਤਾ। ਇਸ ਤੋਂ ਕੁਝ ਸਮੇਂ ਬਾਅਦ ਪੀੜਤ ਲੜਕੀ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ।
ਇਸ ਤਰਹਾਂ ਦੇ ਨਾਲ ਪੀੜਤ ਦੀ ਜਿੰਦਗੀ ਖਰਾਬ ਕਰ ਕੇ ਵੀ ਦੋਸ਼ੀ ਨੂੰ ਸਕੂਨ ਨਹੀਂ ਮਿਲਿਆ ਅਤੇ ਉਸ ਨੇ ਬੀਤੀ 25 ਸਤੰਬਰ ਨੂੰ ਫਿਰ ਪੀੜਤ ਲੜਕੀ ਦੇ ਨਾਲ ਬਲਾਤਕਾਰ ਕਰ ਦਿੱਤਾ। ਇਸ ਦੌਰਾਨ ਜਦ ਲੜਕੀ ਫਿਰ ਐੱਫਆਈਆਰ ਲਿਖਵਾਉਣ ਗਈ ਤਾਂ ਦੋਸ਼ੀ ਦੇ ਦਬਾਅ ਹੇਠ ਸ਼ਿਵਰਾਜਪੁਰ ਥਾਣੇ ਵਿੱਚ ਉਸ ਦੀ ਐੱਫਆਈਆਰ ਨਹੀਂ ਲਿਖੀ ਗਈ। ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ 8 ਅਕਤੂਬਰ ਨੂੰ ਪੀੜਤ ਲੜਕੀ ਵੱਲੋਂ ਸ਼ਿਵਰਾਜਪੁਰ ਥਾਣੇ ‘ਚ ਐੱਫਆਈਆਰ ਦਰਜ ਕਰਵਾਈ ਗਈ ਸੀ ਪਰ ਅਜੇ ਤਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਪੁਲਿਸ ਅਜੇ ਵੀ ਕਹਿ ਰਹੀ ਹੈ ਕਿ ਦੋਸ਼ੀ ਖਿਲਾਫ ਤਾਂ ਹੀ ਕਾਰਵਾਈ ਹੋਵੇਗੀ ਜੇਕਰ ਡੀਐੱਨਏ ਟੈਸਟ ਰਾਹੀ ਇਹ ਸਾਫ ਹੋ ਜਾਂਦਾ ਹੈ ਕਿ ਬੱਚਾ ਦੋਸ਼ੀ ਦਾ ਹੀ ਹੈ। ਦੂਜੇ ਪਾਸੇ ਦੋਸ਼ੀ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਦੌਰਾਨ ਕਾਨਪੁਰ ਆਊਟਰ ਦੇ ਏਐੱਸਪੀ ਵਿਜੇਂਦਰ ਦਿਵੇਦੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਸੁਖਨਾ ਝੀਲ ਨੇੜੇ ਮਿਲੀ ਨਕੋਦਰ ਦੀ ਲੜਕੀ ਦੀ ਲਾਸ਼ ਦਾ ਮਾਮਲਾ ਸੁਲਝਿਆ; ਪੰਜਾਬ ਪੁਲਿਸ ‘ਚ ਲੱਗਣ ਵਾਲੀ ਸੀ ਨੌਕਰੀ, ਪ੍ਰੇਮਿਕਾ ਕਰਨ ਲੱਗੀ ਵਿਆਹ ਲਈ ਜ਼ਿੱਦ ਤਾਂ ਕਰ ਬੈਠਾ ਇਹ ਕਾਰਾ…
ਜਲੰਧਰ ਦੇ ਭੋਗਪੁਰ ਨੇੜੇ ਗੈਂਗਸਟਰਾਂ ਦੀ ਸੂਹ ਮਿਲਦੇ ਹੀ ਪਿੰਡ ਬਦਲਿਆ ਛਾਉਣੀ ‘ਚ, ਸਵੇਰੇ 5.30 ਵਜੇ ਹੀ ਪੁਲਿਸ ਨੇ ਪਾਇਆ ਪਿੰਡ ਨੂੰ ਘੇਰਾ ਤੇ ਹੋਣ ਲੱਗੀ ਫਾਇਰਿੰਗ, ਹਥਿਆਰਾਂ ਸਮੇਤ ਫੜ੍ਹੇ 5 ਗੈਂਗਸਟਰ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us