ਵਿਆਹ ਨਹੀਂ ਹੋ ਰਿਹਾ ਸੀ ਤਾਂ ਚਲਾ ਗਿਆ ਬਾਬੇ ਕੋਲ, ਬਾਬੇ ਨੇ ਦਿੱਤੀ ਪੁੱਠੀ ਸਲਾਹ ਤਾਂ ਆ ਕੇ 8 ਸਾਲ ਦੀ ਬੱਚੀ ਨਾਲ ਕਰ’ਤਾਂ ਬਲਾਤਕਾਰ ਤੇ ਉਸ ਦੇ ਪ੍ਰਾਈਵੇਟ ਪਾਰਟ ਦਾ ਖੂਨ ਲੈ ਕੇ ਪਹੁੰਚ ਗਿਆ ਬਾਬੇ ਕੋਲ…

ਵਿਆਹ ਨਹੀਂ ਹੋ ਰਿਹਾ ਸੀ ਤਾਂ ਚਲਾ ਗਿਆ ਬਾਬੇ ਕੋਲ, ਬਾਬੇ ਨੇ ਦਿੱਤੀ ਪੁੱਠੀ ਸਲਾਹ ਤਾਂ ਆ ਕੇ 8 ਸਾਲ ਦੀ ਬੱਚੀ ਨਾਲ ਕਰ’ਤਾਂ ਬਲਾਤਕਾਰ ਤੇ ਉਸ ਦੇ ਪ੍ਰਾਈਵੇਟ ਪਾਰਟ ਦਾ ਖੂਨ ਲੈ ਕੇ ਪਹੁੰਚ ਗਿਆ ਬਾਬੇ ਕੋਲ…


ਵੀਓਪੀ ਬਿਊਰੋ – ਪੱਛਮੀ ਬੰਗਾਲ ‘ਚ ਇਕ ਮੁਲਜ਼ਮ ਨੇ ਆਪਣਾ ਵਿਆਹ ਕਰਵਾਉਣ ਦੇ ਲਈ ਇਕ ਬਾਬੇ ਦੇ ਕਹਿਣ ਉੱਤੇ ਇਕ 8 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਉਕਤ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਲਾਤਕਾਰ ਪੀੜਤ ਲੜਕੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਾਂਕੁਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਵਿੱਚ ਵਿਸ਼ਨੂੰਪੁਰ ਥਾਣਾ ਖੇਤਰ ਦੇ ਇਕ ਪਿੰਡ ਦਾ ਰਹਿਣ ਵਾਲਾ 37 ਸਾਲਾ ਨੌਜਵਾਨ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਉਸ ਦਾ ਵਿਆਹ ਨਹੀਂ ਹੋ ਰਿਹਾ ਸੀ। ਇਸ ਗੱਲ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਸੀ। ਉਸ ਨੇ ਵਿਆਹ ਵਿਚ ਆ ਰਹੀ ਰੁਕਾਵਟ ਨੂੰ ਲੈ ਕੇ ਇਕ ਤਾਂਤਰਿਕ ਬਾਬੇ ਦੇ ਨਾਲ ਸੰਪਰਕ ਕੀਤਾ। ਬਾਬੇ ਨੇ ਟਿਊਸ਼ਨ ਟੀਚਰ ਨੂੰ ਵਿਆਹ ‘ਚ ਆ ਰਹੀਆਂ ਰੁਕਾਵਟਾਂ ਬਾਰੇ ਦੱਸਦਿਆਂ ਇਸ ਦਾ ਹੱਲ ਦੱਸਦੇ ਹੋਏ ਕਿਹਾ ਕਿ ਜੇਕਰ ਉਹ ਨਾਬਾਲਗ ਲੜਕੀ ਦੇ ਗੁਪਤ ਅੰਗ ‘ਤੇ ਖੂਨ ਨਾਲ ਰੰਗਿਆ ਹੋਇਆ ਕੱਪੜਾ ਲਿਆਵੇ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਹ ਗੱਲ ਸੁਣ ਕੇ ਮੁਲਜ਼ਮ ਦਾ ਦਿਮਾਗ ਆਪਾ ਖੋਹ ਬੈਠਾ।


ਇਸ ਤੋਂ ਬਾਅਦ ਦੋਸ਼ੀ ਨੇ ਦੂਜੀ ਜਮਾਤ ਵਿੱਚ ਪੜ੍ਹਦੀ ਅੱਠ ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ, ਜੋ ਉਸ ਦੇ ਘਰ ਟਿਊਸ਼ਨ ਪੜ੍ਹਦੀ ਸੀ। ਉਸ ਨੇ ਉਸ ਦੇ ਗੁਪਤ ਅੰਗ ਦੇ ਖੂਨ ਨਾਲ ਲੱਥਪੱਥ ਕੱਪੜਾ ਤਾਂਤਰਿਕ ਕੋਲ ਲੈ ਕੇ ਚਲਾ ਗਿਆ। ਬਲਾਤਕਾਰ ਤੋਂ ਬਾਅਦ ਖੂਨ ਨਾਲ ਲੱਥਪੱਥ ਲੜਕੀ ਰੋਂਦੀ-ਰੋਂਦੀ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਬੱਚੀ ਦੀ ਗੱਲ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੀੜਤਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਬੱਚੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ।


ਟਿਊਸ਼ਨ ਟੀਚਰ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਆਪਣੇ ਵਿਆਹ ‘ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਤਾਂਤਰਿਕ ਦੇ ਕਹਿਣ ‘ਤੇ ਇਹ ਸਭ ਕੀਤਾ। ਬਲਾਤਕਾਰ ਦੇ ਦੋਸ਼ੀ ਦੇ ਨਾਲ ਹੀ ਪੁਲਿਸ ਨੇ ਅਜਿਹਾ ਕਰਨ ਲਈ ਕਹਿਣ ਵਾਲੇ ਤਾਂਤਰਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

error: Content is protected !!