ਐੱਸਜੀਪੀਸੀ ਚੋਣਾਂ ਵਿੱਚ ਬੀਬੀ ਜਗੀਰ ਕੌਰ ਨਹੀਂ ਮੰਨ ਰਹੇ ਪਾਰਟੀ ਦੀ ਗੱਲ਼, ਬਗਾਵਤ ਕਾਰਨ ਅਕਾਲੀ ਦਲ ਨੂੰ ਹੋਵੇਗਾ ਨੁਕਸਾਨ ਜਾਂ ਬੀਬੀ ਦੀ ਜਾ ਸਕਦੀ ਹੈ …

ਐੱਸਜੀਪੀਸੀ ਚੋਣਾਂ ਵਿੱਚ ਬੀਬੀ ਜਗੀਰ ਕੌਰ ਨਹੀਂ ਮੰਨ ਰਹੇ ਪਾਰਟੀ ਦੀ ਗੱਲ਼, ਬਗਾਵਤ ਕਾਰਨ ਅਕਾਲੀ ਦਲ ਨੂੰ ਹੋਵੇਗਾ ਨੁਕਸਾਨ ਜਾਂ ਬੀਬੀ ਦੀ ਜਾ ਸਕਦੀ ਹੈ …


ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਕਾਫੀ ਅਸੰਜਮ ਵਾਲੀ ਸਥਿਤੀ ਵਿੱਚ ਹੈ। ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਅਕਾਲੀ ਦਲ ਖਿਲਾਫ ਬਗਾਵਤ ਕਰਦੇ ਹੋਏ ਆਜਾਦ ਚੋਣ ਲੜਨ ਲਈ ਦ੍ਰਿੜ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕਾਫੀ ਵਾਰ ਬੇਨਤੀ ਕੀਤੀ ਅਤੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਜਗੀਰ ਕੌਰ ਇਸ ਸਮੇਂ ਆਪਣੀ ਹੀ ਪਾਰਟੀ ਨੂੰ ਟੱਕਰ ਦੇਣ ਦੇ ਪੂਰੇ ਮੂਡ ਵਿੱਚ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹਨ। ਇਸ ਦੌਰਾਨ ਹੀ ਖਬਰ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੇਕਰ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਲੈਂਦੀ ਹੈ ਤਾਂ ਪਾਰਟੀ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ।


ਇਸ ਸਬੰਧੀ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਉਸ ਦੇ ਖਿਲਾਫ ਅਜਿਹੀ ਹਰਕਤ ਕਰਨ ਉੱਪਰ ਕਾਰਵਾਈ ਕਰੇਗੀ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖਡ਼ਾ ਨੇ ਵੀ ਉਹਨਾਂ ਦੇ ਨਾਲ ਲੰਬੀ ਮੁਲਾਕਾਤ ਕੀਤੀ ਸੀ ਪਰ ਖਬਰ ਮਿਲੀ ਹੈ ਕਿ ਉਹਨਾਂ ਦੀ ਇਹ ਕੋਸ਼ਿਸ਼ ਵੀ ਬੇਨਤੀਜਾ ਹੀ ਰਹੀ ਹੈ। ਇਸ ਸਮੇਂ ਤਾਂ ਸਥਿਤੀ ਇਹ ਹੈ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਲਈ ਤਿਆਰ ਹੈ ਅਤੇ ਨਾ ਹੀ ਬੀਬੀ ਜਗੀਰ ਕੌਰ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਪਿੱਛੇ ਹਟਣ ਲਈ ਤਿਆਰ ਹਨ।


ਇਸ ਦੌਰਾਨ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਬੀਬੀ ਜਗੀਰ ਕੌਰ ਆਪਣੀ ਜਿੱਦ ਉੱਪਰ ਰਹਿੰਦੇ ਹੋਏ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਖਿਲਾਫ ਕਾਰਵਾਈ ਕਰ ਸਕਦੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਨਵੰਬਰ ਤਕ ਪ੍ਰਧਾਨ ਲਈ ਉਮੀਦਵਾਰ ਦਾ ਨਾਂ ਐਲਾਨਿਆ ਜਾ ਰਿਹਾ ਹੈ। ਜੇ ਅਕਾਲੀ ਦਲ ਇਸ ਤਰ੍ਹਾਂ ਕਰਦਾ ਹੈ ਤਾਂ ਬੀਬੀ ਜਗੀਰ ਕੌਰ ਪਾਰਟੀ ਵਿਰੁੱਧ ਚੱਲਦਿਆਂ ਪਹਿਲੀ ਲਡ਼ਾਈ ਜਿੱਤ ਜਾਣਗੇ। ਪਾਰਟੀ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਦੇ ਉਮੀਦਵਾਰ ਵੱਜੋਂ ਉਤਰਨ ਜਾ ਰਹੀ ਹੈ। ਬੀਬੀ ਜਗੀਰ ਕੌਰ ਨੂੰ ਪਾਰਟੀ ਨੇ ਅਗਲੇ ਸਾਲ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬੀਬੀ ਨੇ ਠੁਕਰਾ ਕੇ ਇਸ ਵਾਰ ਹੀ ਪ੍ਰਧਾਨ ਬਣਨ ਦੀ ਇੱਛਾ ਪ੍ਰਗਟਾਈ ਹੈ।

error: Content is protected !!