ਬਸਪਾ ਆਗੂ ਨੇ ਪੁੱਤ ਨਾਲ ਮਿਲ ਕੇ ਕੁੱਟੀ ਨੂੰਹ, ਜ਼ਖਮੀ ਨੂੰਹ ਕਹਿੰਦੀ ਘਰਵਾਲਾ ਨਹੀਂ ਕਰਦਾ ਕੋਈ ਕੰਮ, ਉਹ ਕਰਦੀ ਹੈ…

ਬਸਪਾ ਆਗੂ ਨੇ ਪੁੱਤ ਨਾਲ ਮਿਲ ਕੇ ਕੁੱਟੀ ਨੂੰਹ, ਜ਼ਖਮੀ ਨੂੰਹ ਕਹਿੰਦੀ ਘਰਵਾਲਾ ਨਹੀਂ ਕਰਦਾ ਕੋਈ ਕੰਮ, ਉਹ ਕਰਦੀ ਹੈ…


ਹੁਸ਼ਿਆਰਪੁਰ (ਵੀਓਪੀ ਬਿਊਰੋ) ਸੋਸ਼ਲ਼ ਮੀਡੀਆ ਉੱਪਰ ਇਕ ਔਰਤ ਦੀ ਕੀਤੀ ਜਾ ਰਹੀ ਡੰਡਿਆਂ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪਾਸੇ ਅਜਿਹੀ ਹਰਕਤ ਦੀ ਨਿਖੇਧੀ ਹੋ ਰਹੀ ਹੈ। ਇਸ ਦੌਰਾਨ ਹੀ ਸਾਹਮਣੇ ਆਇਆ ਹੈ ਕਿ ਉਕਤ ਔਰਤ ਦੀ ਕੁੱਟਮਾਰ ਉਸ ਦਾ ਸਹੁਰਾ ਅਤੇ ਉਸ ਦਾ ਦਿਓਰ ਕਰ ਰਹੇ ਸਨ, ਉਕਤ ਵਿਅਕਤੀ ਬਸਪਾ (ਬਹੁਜਨ ਸਮਾਜ ਪਾਰਟੀ) ਦਾ ਆਗੂ ਹੈ। ਇਹ ਸਾਰਾ ਮਾਮਲਾ ਹੁਸ਼ਿਆਰਪੁਰ ਦ ਮਾਹਿਲਪੁਰ ਦਾ ਹੈ। ਉਕਤ ਔਰਤ ਦੀ ਕੁੱਟਮਾਰ ਕਰਨ ਵਾਲਿਆਂ ਦਾ ਨਾਂ ਬਸਪਾ ਦਾ ਆਗੂ ਬਖਸ਼ੀਸ਼ ਸਿੰਘ ਅਤੇ ਉਸ ਦਾ ਬੇਟਾ ਪਰਮਿੰਦਰ ਸਿੰਘ ਹੈ। ਕੁੱਟਮਾਰ ਦਾ ਸ਼ਿਕਾਰ ਔਰਤ ਨੂੰ ਸਮੇਂ ਸਿਰ ਹਸਪਤਾਲ ਵੀ ਕੋਈ ਲੈ ਕੇ ਨਹੀਂ ਗਿਆ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ।


ਜਾਣਕਾਰੀ ਦਿੰਦੇ ਹੋਏ ਜ਼ਖਮੀ ਮਨਜੀਤ ਕੌਰ ਨੇ ਦੱਸਿਆ ਕਿ 24 ਸਾਲ ਪਹਿਲਾਂ ਉਸ ਦਾ ਵਿਆਹ ਬਸਪਾ ਆਗੂ ਬਖਸ਼ੀਸ਼ ਸਿੰਘ ਦੇ ਲੜਕੇ ਦਿਲਾਵਰ ਸਿੰਘ ਨਾਲ ਹੋਇਆ ਸੀ ਪਰ ਉਸ ਦਾ ਪਤੀ ਕੀ ਕੰਮ ਨਹੀਂ ਕਰਦਾ ਅਤੇ ਉਸ ਦੇ 4 ਬੇਟੀਆਂ ਅਤੇ 2 ਪੁੱਤਰ ਹੈ, ਉਸ ਲਈ ਘਰ ਦਾ ਗੁਜਾਰਾ ਚਲਾਉਣ ਲਈ ਉਸ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸ ਸਮੇਂ ਜ਼ਖਮੀ ਹਾਲਾਤ ਵਿੱਚ ਮਨਜੀਤ ਕੌਰ ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ। ਘਰ ਦੀ ਮਾਲੀ ਹਾਲਾਤ ਦੇਖਦੇ ਹੋਏ ਉਸ ਨੇ ਆਪਣੀ ਵੱਡੀ ਬੇਟੀ ਨੂੰ ਇਕ ਲੱਖ ਰੁਪਏ ਖਰਚ ਕਰ ਕੇ ਦੁਬਈ ਭੇਜ ਦਿੱਤਾ ਸੀ ਪਰ ਉਹ ਕੁਝ ਦਿਨਾਂ ਵਿੱਚ ਵਾਪਸ ਆ ਗਈ ਤਾਂ ਉਸ ਨੇ ਬੇਟੀ ਨੂੰ ਕੋਈ ਕੰਮ ਕਰਨ ਲਈ ਕਿਹਾ। ਇਸ ਸਬੰਧੀ ਜਦ ਸਹੁਰੇ ਬਖਸ਼ੀਸ਼ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਲੜਕੇ ਪਰਮਿੰਦਰ ਸਿੰਘ, ਉਸ ਦੀ ਪਤਨੀ ਨੀਸ਼ੂ ਅਤੇ ਸੱਸ ਬਲਜੀਤ ਕੌਰ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।


ਇਸ ਦੌਰਾਨ ਜ਼ਖਮੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦਿਲਾਵਰ ਸਿੰਘ ਬਚਾਉਣ ਦੀ ਬਜਾਏ ਉਸ ਦੇ ਪਿਤਾ ਅਤੇ ਭਰਾ ਨੂੰ ਮਾਰਨ ਲਈ ਉਕਸਾਉਂਦਾ ਰਿਹਾ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਦੋਂਕਿ ਮਾਹਿਲਪੁਰ ਹਸਪਤਾਲ ਵਿੱਚ ਦਾਖ਼ਲ ਸਾਬਕਾ ਕੌਂਸਲਰ ਬਲਜੀਤ ਕੌਰ ਨੇ ਦੱਸਿਆ ਕਿ ਉਹ ਉਸ ਨੂੰ ਮਨਾਉਣ ਲਈ ਆਪਣੇ ਪਤੀ ਨਾਲ ਮਨਜੀਤ ਕੌਰ ਦੇ ਘਰ ਗਈ ਸੀ ਪਰ ਉਸ ਨੇ ਬਖਸ਼ੀਸ਼ ਸਿੰਘ ਦੀ ਪੱਗ ਲਾਹ ਦਿੱਤੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਲਜੀਤ ਕੌਰ ਨੇ ਨੂੰਹ ਨੂੰ ਲੱਗੀਆਂ ਸੱਟਾਂ ਦੇ ਸਵਾਲ ‘ਤੇ ਕੁਝ ਨਹੀਂ ਬੋਲਿਆ ਅਤੇ ਸਿਰਫ ਆਪਣਾ ਕਸੂਰ ਦੱਸਿਆ।

error: Content is protected !!