ਵੀਡੀਓ ਕਾਲ ‘ਚ ਨਿਊਡ ਲੜਕੀ ਦੇਖ ਖੁਦ ਵੀ ਕੱਪੜੇ ਲਾ ਕੇ ਬੈਠ ਗਿਆ, ਅਗਲੀ ਨੇ ਲੈ ਲਿਆ ਸਕਰੀਨ ਸ਼ਾਟ ਤਾਂ ਹੁਣ 1.28 ਲੱਖ ਰੁਪਏ ਦੇ ਕੇ ਵੀ ਕਰ ਰਿਹਾ ਮਿੰਨਤਾ…

ਵੀਡੀਓ ਕਾਲ ‘ਚ ਨਿਊਡ ਲੜਕੀ ਦੇਖ ਖੁਦ ਵੀ ਕੱਪੜੇ ਲਾ ਕੇ ਬੈਠ ਗਿਆ, ਅਗਲੀ ਨੇ ਲੈ ਲਿਆ ਸਕਰੀਨ ਸ਼ਾਟ ਤਾਂ ਹੁਣ 1.28 ਲੱਖ ਰੁਪਏ ਦੇ ਕੇ ਵੀ ਕਰ ਰਿਹਾ ਮਿੰਨਤਾ…

ਕਰਨਾਲ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਦੇ ਚੱਕਰ ਵਿੱਚ ਨੌਜਵਾਨ ਪੀੜ੍ਹੀ ਆਪਣੀ ਜਿੰਦਗੀ ਬਰਬਾਦ ਕਰ ਰਹੀ ਹੈ। ਹਰ ਰੋਜ਼ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਵਿੱਚ ਨੌਜਵਾਨ ਪੀੜ੍ਹੀ ਦੀਆਂ ਹਰਕਤਾਂ ਕਾਰਨ ਜਿੱਥੇ ਮਾਪਿਆਂ ਨੂੰ ਸ਼ਰਮੀਦਾ ਹੋਣਾ ਪੈਂਦਾ ਹੈ, ਉੱਥੇ ਹੀ ਨੌਜਵਾਨਾਂ ਦੇ ਮਨਾਂ ਵਿੱਚ ਵੀ ਇਕ ਅਜਿਹੀ ਸੱਟ ਲੱਗਦੀ ਹੈ ਕਿ ਸਾਰੀ ਉਮਰ ਉਹਨਾਂ ਲਈ ਕਿਤੇ ਨਾ ਕਿਤੇ ਸ਼ਰਾਪ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਪਰ ਕਈ ਸ਼ਰਾਰਤੀ ਅਨਸਰ ਭੋਲੇ-ਭਾਲੇ ਲੋਕਾਂ ਨੂੰ ਫਸਾ ਕੇ ਮੋਟੀ ਰਕਮ ਹੜੱਪਦੇ ਹਨ ਅਤੇ ਫਿਰ ਵੀ ਉਹਨਾਂ ਨੂੰ ਬਲੈਕਮੇਲ ਕਰਦੇ ਰਹਿੰਦੇ ਹਨ।


ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਕਰਨਾਲ ਤੋਂ ਜਿੱਥੇ ਇਕ ਨੌਜਵਾਨ ਅਣਪਛਾਤੀ ਲੜਕੀ ਦੀਆਂ ਗੱਲਾਂ ਵਿੱਚ ਆ ਕੇ ਸੋਸ਼ਲ ਮੀਡੀਆ ਉੱਪਰ ਹੋਈ ਦੋਸਤੀ ਤੋਂ ਬਾਅਦ ਵੀਡੀਓ ਕਾਲ ਉੱਪਰ ਨਿਊਡ ਹੋ ਗਿਆ ਤਾਂ ਅਗਲੀ ਨੇ ਅੱਗਿਓ ਸਕਰੀਨ ਸ਼ਾਟ ਲੈ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਕੋਲੋਂ ਮੋਟੀ ਰਕਮ ਹੜੱਪ ਲਈ। ਉਕਤ ਮਾਮਲੇ ਵਿੱਚ ਹੁਣ ਨੌਜਵਾਨ ਆਪਣੇ ਘਰ ਵਾਲਿਆਂ ਨੂੰ ਵੀ ਜਾਣਕਾਰੀ ਦੇਣ ਤੋਂ ਡਰ ਰਿਹਾ ਹੈ ਅਤੇ ਪੁਲਿਸ ਕੋਲ ਵੀ ਡਰ ਦੇ ਮਾਰੇ ਨਹੀਂ ਜਾ ਰਿਹਾ। ਉਕਤ ਨੌਜਵਾਨ ਹੁਣ ਤਕ ਉਕ ਲੜਕੀ ਦੇ ਝਾਂਸੇ ਦੇ ਵਿੱਚ ਆ ਕੇ ਲੱਖਾਂ ਰੁਪਏ ਦੇ ਚੁੱਕਾ ਹੈ ਅਤੇ ਅਜੇ ਵੀ ਬਲੈਕਮੇਲ ਹੋ ਰਿਹਾ ਹੈ।


ਜਾਣਕਾਰੀ ਮੁਤਾਬਕ ਫੇਸਬੁੱਕ ‘ਤੇ ਵੀਡੀਓ ਕਾਲ ਕਰ ਕੇ ਲੜਕੀ ਨੇ ਨੌਜਵਾਨ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਅਤੇ ਉਸ ਤੋਂ ਇਕ ਲੱਖ 28 ਹਜ਼ਾਰ ਰੁਪਏ ਦੀ ਠੱਗੀ ਮਾਰੀ। ਉਕਤ ਨੌਜਵਾਨ ਨੇ ਉਸ ਦੀ ਦਿਵਿਆ ਸ਼ਰਮਾ ਨਾਂ ਦੀ ਫੇਸਬੁੱਕ ਆਈਡੀ ਉੱਪਰ ਗੱਲ ਹੋਣ ਲੱਗੀ ਅਤੇ ਫਿਰ ਉਸ ਨੂੰ ਵਟਸਐਪ ‘ਤੇ ਵੀਡੀਓ ਕਾਲ ਆਈ, ਇਸ ਦੌਰਾਨ ਲੜਕੀ ਨੰਗੀ ਪਈ ਸੀ। ਉਸ ਨੇ ਆਪਣੇ ਕੱਪੜੇ ਵੀ ਲਾਹ ਲਏ। ਲੜਕੀ ਨੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ ਵਾਇਰਲ ਨਾ ਹੋ ਜਾਣ ਦੇ ਡਰ ਕਾਰਨ ਉਸ ਨੇ ਵੱਖ-ਵੱਖ ਸਮੇਂ ‘ਤੇ ਇਕ ਲੱਖ 28 ਹਜ਼ਾਰ ਰੁਪਏ ਦਿੱਤੇ ਹਨ ਅਤੇ ਅਜੇ ਵੀ ਉਕਤ ਲੜਕੀ ਉਸ ਨੂੰ ਬਲੈਕਮੇਲ ਕਰ ਰਹੀ ਹੈ। ਫਿਲਹਾਲ ਉਸ ਨੇ ਹੌਂਸਲਾ ਕਰ ਕੇ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।

error: Content is protected !!