ਵਿਆਹ ‘ਚ ਰੋਟੀ ਖਾਂਦੇ ਡਿੱਗ ਪਈ ਸਬਜ਼ੀ ਤਾਂ ਚੱਲ ਪਈਆਂ ਡਾਂਗਾਂ, ਕੁੱਟ-ਕੁੱਟ ਕੇ ਮਾਰ’ਤਾ ਨੌਜਵਾਨ…

ਵਿਆਹ ‘ਚ ਰੋਟੀ ਖਾਂਦੇ ਡਿੱਗ ਪਈ ਸਬਜ਼ੀ ਤਾਂ ਕੁੱਟ-ਕੁੱਟ ਕੇ ਮਾਰ’ਤਾ ਨੌਜਵਾਨ…


ਹਰਿਆਣਾ (ਵੀਓਪੀ ਬਿਊਰੋ) ਹਰਿਆਣਾ ਦੇ ਹਿਸਾਰ ਵਿੱਚ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿੱਚ ਬਦਲ ਗਈਆਂ ਜਦ ਇਕ ਨੌਜਵਾਨ ਦਾ ਕੁਝ ਨੌਜਵਾਨਾਂ ਨੇ ਮਿਲ ਕੇ ਨਿੱਕੀ ਜਿਹੀ ਗੱਲ ਉੱਪਰ ਹੀ ਕਤਲ ਕਰ ਦਿੱਤਾ। ਉਕਤ ਮਾਮਲਾ ਹਿਸਾਰ ‘ਚ ਕੈਮਰੀ ਮਾਰਗ ‘ਤੇ ਸਥਿਤ ਅਮਰਦੀਪ ਕਾਲੋਨੀ ‘ਚ ਬੁੱਧਵਾਰ ਰਾਤ ਨੂੰ ਹੋਏ ਵਿਆਹ ਸਮਾਗਮ ‘ਚ ਉਸ ਸਮੇਂ ਵਾਪਰਿਆ ਜਦ ਇਕ ਨੌਜਵਾਨ ਕੋਲੋਂ ਸਬਜੀ ਡਿੱਗ ਗਈ। ਉਕਤ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ, ਜਦ ਕਿ ਜ਼ਖ਼ਮੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਰਾਜੇਸ਼ ਮੋਰ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਅਮਰਦੀਪ ਕਲੋਨੀ ਵਾਸੀ ਅਸ਼ੀਸ਼ ਦਾ ਦੋਸਤ ਅੰਕਿਤ ਗੁਆਂਢ ‘ਚ ਕਿਸੇ ਵਿਆਹ ਸਮਾਗਮ ‘ਚ ਗਿਆ ਹੋਇਆ ਸੀ। ਇਸ ਦੌਰਾਨ ਰੋਟੀ ਖਾਂਦੇ ਸਮੇਂ ਸਬਜ਼ੀਆਂ ਡਿੱਗਣ ਕਾਰਨ ਪਵਨ, ਪ੍ਰਵੀਨ ਬਿਸ਼ਨੋਈ, ਪ੍ਰਦੀਪ ਵਾਸੀ ਰਾਵਤਖੇੜਾ, ਰਜਤ ਉਰਫ਼ ਭੂਨੀਆ ਅਤੇ 7-8 ਹੋਰਾਂ ਵਾਸੀ ਨਿਊ ਅਮਨ ਵਿਹਾਰ ਕਲੋਨੀ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਅੰਕਿਤ ਨੇ ਆਸ਼ੀਸ਼ ਅਤੇ ਅਸ਼ੋਕ ਨੂੰ ਫੋਨ ਕਰਕੇ ਬੁਲਾਇਆ। ਜਦੋਂ ਅੰਕਿਤ, ਆਸ਼ੀਸ਼ ਅਤੇ ਅਸ਼ੋਕ ਪਵਨ, ਪ੍ਰਵੀਨ ਬਿਸ਼ਨੋਈ, ਪ੍ਰਦੀਪ, ਰਜਤ ਨਾਲ ਗੱਲ ਕਰਨ ਲਈ ਪਹੁੰਚੇ ਤਾਂ ਹੱਥੋਪਾਈ ਹੋ ਗਈ। ਲੜਾਈ ਵਿੱਚ ਪਵਨ, ਪ੍ਰਵੀਨ, ਰਜਤ, ਪ੍ਰਦੀਪ ਆਦਿ ਨੇ ਇੱਟਾਂ ਚੁੱਕ ਕੇ ਅੰਕਿਤ, ਆਸ਼ੀਸ਼ ਅਤੇ ਅਸ਼ੋਕ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਸ਼ੀਸ਼ ਦੀ ਮੌਤ ਹੋ ਗਈ, ਜਦਕਿ ਅਸ਼ੋਕ ਗੰਭੀਰ ਜ਼ਖਮੀ ਹੋ ਗਿਆ।
ਆਜ਼ਾਦ ਨਗਰ ਥਾਣੇ ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਰਾਜੇਸ਼ ਜੋ ਕਿ ਬਲਾਕ ਸਮਿਤੀ ਦੇ ਚੇਅਰਮੈਨ ਸਨ ਦੀ ਸ਼ਿਕਾਇਤ ’ਤੇ ਚਾਰ ਨਾਮਜ਼ਦ ਵਿਅਕਤੀਆਂ ਸਮੇਤ 7-8 ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਦੋਸਤਾਂ ਨੇ ਇਕ ਪੁਲਿਸ ਮੁਲਾਜ਼ਮ ‘ਤੇ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਸਦਾਨੰਦ, ਸਟੇਸ਼ਨ ਹਾਊਸ ਅਫਸਰ, ਆਜ਼ਾਦ ਨਗਰ ਥਾਣਾ ਨੇ ਕਿਹਾ ਕ ਮ੍ਰਿਤਕ ਦੇ ਪਿਤਾ ਰਾਜੇਸ਼ ਮੋਰ ਦੀ ਸ਼ਿਕਾਇਤ ‘ਤੇ ਪਵਨ, ਪ੍ਰਵੀਨ ਬਿਸ਼ਨੋਈ, ਪ੍ਰਦੀਪ, ਰਜਤ ਅਤੇ 7-8 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!