ਘਰਵਾਲੇ ਨਾਲ ਰੁਸ ਕੇ ਆ ਗਈ ਸ਼ਹਿਰ, ਅਣਜਾਨ ਦੇਖ ਕੇ ਗੋਲੂ ਲੈ ਗਿਆ ਆਪਣੇ ਨਾਲ, ਸਵੇਰੇ ਉੱਠੀ ਤਾਂ ਬੈਠੀ ਸੀ ਦੇਹ ਵਪਾਰ ਦੇ ਕੋਠੇ ‘ਤੇ, ਫਿਰ ਇਦਾਂ ਨਿਕਲੇ ਚਾਰ ਮਹੀਨੇ…

ਘਰਵਾਲੇ ਨਾਲ ਰੁਸ ਕੇ ਆ ਗਈ ਸ਼ਹਿਰ, ਅਣਜਾਨ ਦੇਖ ਕੇ ਗੋਲੂ ਲੈ ਗਿਆ ਆਪਣੇ ਨਾਲ, ਸਵੇਰੇ ਉੱਠੀ ਤਾਂ ਬੈਠੀ ਸੀ ਦੇਹ ਵਪਾਰ ਦੇ ਕੋਠੇ ‘ਤੇ, ਫਿਰ ਇਦਾਂ ਨਿਕਲੇ ਚਾਰ ਮਹੀਨੇ…


ਵੀਓਪੀ ਬਿਊਰੋ – ਮੱਧ ਪ੍ਰਦੇਸ਼ ਵਿੱਚ ਇਕ ਵਿਆਹੁਤਾ ਲੜਕੀ ਦੇਹ ਵਪਾਰ ਦੇ ਧੰਦੇ ਵਿੱਚ ਫਸ ਗਈ, ਜਿਸ ਨੂੰ ਸਥਾਨਕ ਪੁਲਿਸ ਨੇ ਬਰਾਮਦ ਕਰ ਕੇ ਉਸ ਦੇ ਘਰ ਪਹੁੰਚਾਇਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਇਕ ਨੂੰ ਕਾਬੂ ਵੀ ਕਰ ਲਿਆ ਹੈ। ਇਹ ਮਾਮਲਾ ਇੰਨਾਂ ਸਿੱਧਾ ਵੀ ਨਹੀਂ ਹੈ, ਕਿਉਂਕਿ ਜੋ ਔਰਤ ਦੇਹ ਵਪਾਰ ਦੇ ਧੰਦੇ ਵਿੱਚ ਫਸੀ ਸੀ ਉਹ ਘਰੋਂ ਆਪਣੇ ਘਰਵਾਲੇ ਅਤੇ ਸਹੁਰੇ ਪਰਿਵਾਰ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਸ਼ਹਿਰ ਆ ਗਈ ਅਤੇ ਉੱਥੇ ਉਸ ਨੂੰ ਅਣਜਾਨ ਦੇਖ ਕੇ ਦੋਸ਼ੀ ਆਪਣੇ ਨਾਲ ਲੈ ਗਿਆ ਅਤੇ ਦੇਹ ਵਪਾਰ ਦੇ ਧੰਦੇ ਵਿੱਚ ਉਸ ਨੂੰ ਧੱਕ ਦਿੱਤਾ। ਫਿਲਹਾਲ ਸਥਾਨਕ ਪੁਲਿਸ ਨੇ ਉਕਤ ਔਰਤ ਨੂੰ ਦੇਹ ਵਪਾਰ ਦੇ ਧੰਦੇ ਤੋਂ ਆਜਾਦ ਕਰਵਾਇਆ ਅਤੇ ਦੋਸ਼ੀ ਨੰ ਕਾਬੂ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਤੁਹਾਨੂੰ ਦੱਸ ਦੇਈਏ ਕਿ ਇਹ ਸਾਰਾ ਮਾਮਲਾ ਹੈ ਮੱਧ ਪ੍ਰਦੇਸ਼ ਦਾ, ਜਿੱਥੇ ਦਾ ਸਤਨਾ ਜਿਲ੍ਹੇ ਦੇ ਕੋਲਗਵਾ ਇਲਾਕੇ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਕੁਝ ਮਹੀਨੇ ਪਹਿਲਾਂ ਕਿਸੇ ਗੱਲ ਤੋਂ ਗੁੱਸੇ ਹੋ ਆਪਣੇ ਘਰਵਾਲੇ ਅਤੇ ਸਹੁਰੇ ਪਰਿਵਾਰ ਨੂੰ ਦੱਸੇ ਬਿਨਾਂ ਹੀ ਘਰ ਛੱਡ ਕੇ ਚਲੀ ਗਈ। ਪਰਿਵਾਰ ਨੇ ਲਾਪਤਾ ਵਿਅਕਤੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਅਨੁਸਾਰ ਲੜਕੀ ਕੈਂਟ ਸਟੇਸ਼ਨ ’ਤੇ ਘੁੰਮ ਰਹੀ ਸੀ। ਮੁੱਢਲੀ ਪੁੱਛਗਿੱਛ ‘ਚ ਪਤਾ ਲੱਗਾ ਕਿ ਗੋਲੂ ਨਾਂ ਦਾ ਨੌਜਵਾਨ ਉਸ ਨੂੰ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ। ਉਸ ਨੇ ਉਸ ਨੂੰ ਗੁੰਮਰਾਹ ਕੀਤਾ ਅਤੇ ਉਸ ਨੂੰ ਵੇਸਵਾਪੁਣੇ ਦੀ ਦਲਦਲ ਵਿਚ ਧੱਕ ਦਿੱਤਾ। ਇਸ ਦੌਰਾਨ ਉਸ ਦੀ ਜਿੰਦਗੀ ਨਰਕ ਬਣ ਗਈ ਅਤੇ ਉਸ ਨੂੰ ਚਾਰ ਮਹੀਨੇ ਦਰਦ ਸਹਿਣਾ ਪੈਂਦਾ ਅਤੇ ਉਹ ਰੋ-ਰੋ ਕੇ ਦਿਨ ਲੰਘਾਉਣ ਲੱਗੀ ਅਤੇ ਆਪਣੀ ਗਲਤੀ ਨੂੰ ਪਛਤਾਉਣ ਲੱਗੀ।


ਉਕਤ ਔਰਤ ਹੁਣ ਸੀਗਰਾ ਇਲਾਕੇ ਵਿੱਚ ਰਹਿ ਰਹੀ ਸੀ। ਇਸ ਦੌਰਾਨ ਸੀਗਰਾ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਕੈਂਟ ਰੇਲਵੇ ਸਟੇਸ਼ਨ ਦੇ ਸਰਕੂਲੇਟ ਏਰੀਆ ‘ਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਸਤਨਾ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਸਤਨਾ ਪੁਲਿਸ ਨੇ ਇਸ ਧੰਦੇ ਤੋਂ ਛੁਡਵਾਇਆ ਹੈ। ਸਤਨਾ ਪੁਲਿਸ ਨੇ ਦੋਹਾਂ ਨੂੰ ਆਪਣੇ ਨਾਲ ਹਿਰਾਸਤ ‘ਚ ਲੈ ਲਿਆ। ਇਸ ਤਰਹਾਂ ਸਤਨਾ ਪੁਲਿਸ ਨੇ ਸਿਗਰਾ ਪੁਲਿਸ ਦੀ ਮਦਦ ਨਾਲ ਉਕਤ ਔਰਤ ਨੂੰ ਦੇਹ ਵਪਾਰ ਦੇ ਧੰਦੇ ਤੋਂ ਆਜਾਦ ਕਰਵਾਇਆ। ਸਤਨਾ ਪੁਲਿਸ ਨੇ ਸਿਗਰਾ ਪੁਲਿਸ ਦੀ ਮਦਦ ਨਾਲ ਕਰੀਬ 15 ਦਿਨ ਪਹਿਲਾਂ ਸਿਗਰਾ ਇਲਾਕੇ ‘ਚ ਇਕ ਘਰ ‘ਚ ਛਾਪੇਮਾਰੀ ਕੀਤੀ ਸੀ ਪਰ ਕੁਝ ਨਹੀਂ ਮਿਲਿਆ ਸੀ। ਦੋਸ਼ੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

error: Content is protected !!