ਰਾਤ ਨੂੰ 12 ਵਜੇ ਪਾਣੀ ਪੀਣ ਉੱਠੀ ਕੁੜੀ ਨੂੰ ਗੁਆਂਢੀ ਲੈ ਗਿਆ ਆਪਣੇ ਘਰ, 2 ਵਜੇ ਰੌਂਦੀ ਹੋਈ ਆਈ ਵਾਪਸ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ…

ਰਾਤ ਨੂੰ 12 ਵਜੇ ਪਾਣੀ ਪੀਣ ਉੱਠੀ ਕੁੜੀ ਨੂੰ ਗੁਆਂਢੀ ਲੈ ਗਿਆ ਆਪਣੇ ਘਰ, 2 ਵਜੇ ਰੌਂਦੀ ਹੋਈ ਆਈ ਵਾਪਸ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ…

ਰੇਵਾੜੀ (ਵੀਓਪੀ ਬਿਊਰੋ) ਆਏ ਦਿਨ ਜਬਰ-ਜਨਾਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੜਕੀਆਂ ਦੀ ਪੱਤ ਲੁੱਟ ਜਾਂਦੀ ਹੈ ਅਤੇ ਮਾਪੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਦੋਸ਼ੀਆਂ ਨੂੰ ਕੁਝ ਸਮਾਂ ਅਦਾਲਤਾਂ ਦੇ ਚੱਕਰ ਲਾਉਣ ਤੋਂ ਬਾਅਦ ਆਜਾਦ ਛੱਡ ਦਿੱਤਾ ਜਾਂਦਾ ਹੈ। ਅਜਿਹਾ ਹੀ ਚੱਲਦਾ ਆ ਰਿਹਾ ਹੈ ਅਤੇ ਚੱਲ ਰਿਹਾ ਹੈ। ਹੁਣ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 10 ਵੀਂ ਕਲਾਸ ਵਿੱਚ ਪੜ੍ਹਦੀ ਇਕ ਨਾਬਾਲਿਗ ਲੜਕੀ ਨੂੰ ਉਸ ਦੇ ਗੁਆਂਢ ਵਿੱਚ ਹੀ ਰਹਿੰਦੇ 2 ਲੜਕਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਅਤੇ ਉਸ ਦੇ ਮਾਪਿਆਂ ਨੂੰ ਅਤੇ ਉਕਤ ਲੜਕੀ ਨੂੰ ਸਾਰੀ ਉਮਰ ਦਾ ਜ਼ਖਮ ਦੇ ਦਿੱਤਾ। ਫਿਲਹਾਲ ਥਾਣਾ ਖੋਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਦੀ ਤਲਾਸ਼ ਜਾਰੀ ਹੈ।

ਜਾਣਕਾਰੀ ਮੁਤਾਬਕ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਜਦ ਆਪਣੇ ਘਰ ਸੌਂ ਰਹੀ ਸੀ ਤਾਂ ਰਾਤ ਕਰੀਬ 12 ਵਜੇ ਉਸ ਨੂੰ ਪਿਆਸ ਲੱਗੀ ਤਾਂ ਜਦ ਉਹ ਪਾਣੀ ਪੀਣ ਲਈ ਉੱਠੀ ਤਾਂ ਉਸ ਦੇ ਗੁਆਂਢ ਵਿੱਚ ਰਹਿੰਦਾ ਨੌਜਵਾਨ ਨਾਗਰੂ ਉਸ ਨੂੰ ਅਗਵਾ ਕਰ ਕੇ ਆਪਣੇ ਘਰ ਲੈ ਗਿਆ। ਮੁਲਜ਼ਮ ਨੌਜਵਾਨ ਦਾ ਇੱਕ ਸਾਥੀ ਪਹਿਲਾਂ ਹੀ ਘਰ ਵਿੱਚ ਮੌਜੂਦ ਸੀ। ਦੋਵਾਂ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ ਅਤੇ ਦੋਵੇਂ ਮੁਲਜ਼ਮ ਨਾਬਾਲਗ ਨੂੰ ਧਮਕੀ ਦੇ ਕੇ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਜਦ ਨਾਬਾਲਿਗ ਰਾਤ ਕਰੀਬ ਦੋ ਵਜੇ ਲੜਕੀ ਰੋਂਦੀ ਹੋਈ ਘਰ ਪਹੁੰਚੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮੈਡੀਕਲ ਜਾਂਚ ਅਤੇ ਨਾਬਾਲਗ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਵਾਂ ਨੌਜਵਾਨਾਂ ਖਿਲਾਫ ਅਗਵਾ, ਬਲਾਤਕਾਰ, ਧਮਕੀ ਦੇਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

error: Content is protected !!