ਐੱਨਆਈਏ ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ, ਜ਼ਿੰਦਗੀ ਤੋਂ ਤੰਗ ਸੀ ਤਾਂ ਸਿੱਧੂ ਮੂਸੇਵਾਲਾ ਨੇ ਦਿਖਾਇਆ ਸੀ ਰਸਤਾ, ਲੈਟਰ ਟੂ ਸੀਐੱਮ…

ਐੱਨਆਈਏ ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ, ਜ਼ਿੰਦਗੀ ਤੋਂ ਤੰਗ ਸੀ ਤਾਂ ਸਿੱਧੂ ਮੂਸੇਵਾਲਾ ਨੇ ਦਿਖਾਇਆ ਸੀ ਰਸਤਾ, ਲੈਟਰ ਟੂ ਸੀਐੱਮ…

ਦਿੱਲੀ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਐੱਨਆਈਏ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਹੀ ਪਹਿਲਾ ਪੰਜਾਬੀ ਸਿੰਗਰ ਅਫਸਾਨਾ ਖਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਜੈਨੀ ਜੌਹਲ ਤੋਂ ਐੱਨਆਈਏ ਨੇ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ। ਐੱਨ. ਆਈ. ਏ. ਨੇ ਜੈਨੀ ਜੌਹਲ ਤੋਂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਜਾਣਕਾਰੀ ਹਾਸਲ ਕੀਤੀ ਹੈ। ਹੁਣੇ ਜਿਹੇ ਜੈਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀ ਐੱਮ’ ਬਹੁਤ ਮਸ਼ਹੂਰ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਇੱਕ ਸਮਾਂ ਸੀ ਜਦੋਂ ਗਾਇਕਾ ਜੈਨੀ ਜੌਹਲ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਤੋਂ ਤੰਗ ਆ ਚੁੱਕੀ ਸੀ, ਉਹ ਸਿੱਧੂ ਮੂਸੇਵਾਲਾ ਨੂੰ ਮਿਲੀ ਅਤੇ ਸਿੱਧੂ ਮੂਸੇਵਾਲਾ ਦੇ ਹੌਸਲੇ ਨੇ ਉਸ ਨੂੰ ਮੁੜ ਅੱਗੇ ਵਧਾਇਆ। ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਜੈਨੀ ਜੌਹਲ ਨੂੰ ਵੀ ਆਪਣੇ ਨਾਲ ਗੀਤ ਗਾਉਣ ਦਾ ਮੌਕਾ ਦਿੱਤਾ ਅਤੇ ਉਸ ਨੂੰ ਪੂਰਾ ਸਹਿਯੋਗ ਦਿੱਤਾ। ਸਿੱਧੂ ਮੂਸੇਵਾਲਾ ਦੇ ਯੈੱਸ ਆਈ ਐਮ ਸਟੂਡੈਂਟ ਵਿੱਚ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਨਾਲ ਗੀਤ ਅਥਰਾ ਸਟਾਈਲ ਗਾਇਆ ਸੀ।

ਇਸ ਦੌਰਾਨ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਨ ਵਾਲਾ ਉਸਦਾ ਪ੍ਰਸਿੱਧ ਗੀਤ ਲੈਟਰ ਟੂ ਸੀਐਮ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਸਰਕਾਰ ਨੇ ਯੂਟਿਊਬ ਤੋਂ ਹਟਾ ਦਿੱਤਾ ਸੀ ਅਤੇ ਇਸ ਤਰ੍ਹਾਂ ਜੈਨੀ ਜੌਹਲ ਸੁਰਖੀਆਂ ਵਿੱਚ ਆ ਗਈ ਸੀ। ਇਸ ਤੋਂ ਬਾਅਦ ਐਨਆਈਏ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਲਈ ਜੈਨੀ ਜੌਹਲ ਨੂੰ ਵੀ ਬੁਲਾਇਆ ਸੀ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਵੀ ਇਸ ਦੀ ਨਿਖੇਧੀ ਕੀਤੀ ਸੀ।

error: Content is protected !!