83 ਸਾਲ ਦੀ ਗੋਰੀ ਨੂੰ ਹੋ ਗਿਆ 28 ਸਾਲ ਦੇ ਮੁੰਡੇ ਨਾਲ ਪਿਆਰ, ਵਿਆਹ ਕਰਵਾਉਣ ਲਈ ਆ ਗਈ ਸੱਤ ਸਮੁੰਦਰੋਂ ਪਾਰ, 25 ਸਾਲ ਛੋਟੀ ਸੱਸ ਨੇ ਵਾਰਿਆ ਪਾਣੀ…

83 ਸਾਲ ਦੀ ਗੋਰੀ ਨੂੰ ਹੋ ਗਿਆ 28 ਸਾਲ ਦੇ ਮੁੰਡੇ ਨਾਲ ਪਿਆਰ, ਵਿਆਹ ਕਰਵਾਉਣ ਲਈ ਆ ਗਈ ਸੱਤ ਸਮੁੰਦਰੋਂ ਪਾਰ, 25 ਸਾਲ ਛੋਟੀ ਸੱਸ ਨੇ ਵਾਰਿਆ ਪਾਣੀ…

ਵੀਓਪੀ ਬਿਊਰੋ- ਪਿਆਰ ਦੀ ਇਕ ਅਨੌਖੀ ਮਿਸਾਲ ਪੈਦਾ ਕਰਦੇ ਹੋਏ ਇਕ 83 ਸਾਲ ਦੀ ਗੋਰੀ ਨੇ 28 ਸਾਲ ਦੇ ਪਾਕਿਸਤਾਨੀ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ। ਪਿਆਰ ਵਿੱਚ ਇਨਸਾਨ ਨਾ ਅਮੀਰੀ ਦੇਖਦਾ ਹੈ ਨਾ ਗਰੀਬੀ ਦੇਖਦਾ ਹੈ ਤੇ ਨਾ ਹੀ ਉਮਰ ਦੇਖਦਾ ਹੈ। ਜਦੋਂ ਕੋਈ ਵਿਅਕਤੀ ਪਿਆਰ ਵਿੱਚ ਹੁੰਦਾ ਹੈ, ਤਾਂ ਉਹ ਹੱਦ ਪਾਰ ਕਰ ਜਾਂਦਾ ਹੈ। ਇਹ ਸਭ ਸੱਚ ਕਰ ਦਿਖਾਇਆ ਹੈ ਇਸ ਜੋੜੇ ਨੇ। ਇਹ 83 ਸਾਲ ਦੀ ਲਾੜੀ ਆਪਣੇ 28 ਸਾਲ ਦੇ ਬੁਆਏਫ੍ਰੈਂਡ ਨਾਲ ਵਿਆਹ ਕਰਨ ਲਈ ਪਾਕਿਸਤਾਨ ਪਹੁੰਚੀ, ਜਿੱਥੇ ਦੋਵਾਂ ਨੇ ਵਿਆਹ ਕਰਵਾ ਲਿਆ।

83 ਸਾਲ ਦੀ ਗੋਰੀ ਅਤੇ 28 ਸਾਲਾ ਹਾਫ਼ਿਜ਼ ਨਦੀਮ ਦਾ ਵਿਆਹ ਇੱਕ ਸਾਲ ਪਹਿਲਾਂ ਨਵੰਬਰ 2021 ਵਿੱਚ ਕਾਜ਼ੀਪੁਰ, ਹਾਫ਼ਜ਼ਾਬਾਦ, ਪਾਕਿਸਤਾਨ ਵਿੱਚ ਧੂਮ-ਧਾਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਇਕੱਠੇ ਬਹੁਤ ਖੁਸ਼ ਹਨ। ਵਿਆਹ ਦੇ ਇੱਕ ਸਾਲ ਬਾਅਦ ਵੀ ਦੋਵੇ ਖੁਸ਼ੀ ਦੇ ਨਾਲ ਰਹਿ ਰਹੇ ਹਨ। 28 ਸਾਲਾ ਹਾਫਿਜ਼ ਨਦੀਮ ਨਾਲ ਪਿਆਰ ਕਰਨ ਵਾਲੀ 83 ਸਾਲਾ ਔਰਤ ਪਾਕਿਸਤਾਨ ਦੀ ਨਹੀਂ ਸਗੋਂ ਪੋਲੈਂਡ ਦੀ ਸੀ। ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ, ਫਿਰ ਇਸ਼ਕ ਹੋਇਆ, ਜੋ ਅਜਿਹਾ ਹੋਇਆ ਕਿ ਉਨ੍ਹਾਂ ਨੇ ਇਕੱਠੇ ਰਹਿਣ ਦੇ ਵਾਅਦੇ ਕੀਤੇ। ਜਦੋਂ ਸਬਰ ਨਾ ਹੋਇਆ ਤਾਂ ਔਰਤ ਪਾਕਿਸਤਾਨ ਪਹੁੰਚ ਗਈ ਅਤੇ ਦੋਹਾਂ ਨੇ ਸਮਾਜ ਦੇ ਹਿਸਾਬ ਨਾਲ ਵਿਆਹ ਕਰਵਾ ਲਿਆ।

ਇਨ੍ਹਾਂ ਦੋਵਾਂ ਦੇ ਪਿਆਰ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਦੀ ਜੋੜੀ ਬਣਾਉਣ ਪਿੱਛੇ ਫੇਸਬੁੱਕ ਦਾ ਸਭ ਤੋਂ ਵੱਡਾ ਹੱਥ ਹੈ। ਦੋਵਾਂ ਦੀ ਮੁਲਾਕਾਤ ਫੇਸਬੁੱਕ ‘ਤੇ ਹੀ ਹੋਈ ਸੀ। ਫੇਸਬੁੱਕ ‘ਤੇ ਚੈਟਿੰਗ ਕਰਦੇ ਸਮੇਂ ਗੱਲ ਵਧਣ ਲੱਗੀ। ਹੌਲੀ-ਹੌਲੀ ਦੋਹਾਂ ਵਿਚ ਪਿਆਰ ਹੋ ਗਿਆ ਅਤੇ ਉਮਰ ਦੀ ਹਰ ਹੱਦ ਨੂੰ ਪਿੱਛੇ ਛੱਡ ਕੇ ਇਕ-ਦੂਜੇ ਨਾਲ ਜੀਣ ਅਤੇ ਮਰਨ ਦੀ ਕਸਮ ਖਾ ਲਈ।ਦੋਹਾਂ ਨੇ ਵਿਆਹ ਕਰ ਕੇ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਮਨ ਬਣਾ ਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੜਕੇ ਦੇ ਮਾਂ ਪਿਓ ਵੀ ਦੁਲਹਨ ਤੋਂ ਕਰੀਬ 25 ਸਾਲ ਛੋਟੇ ਹਨ।

error: Content is protected !!