ਕਤਲ ਕੀਤੇ ਹਿੰਦੂ ਆਗੂ ਦੇ ਪੁੱਤ ਨੂੰ ਵੀ ਮਿਲੀ ਧਮਕੀ, ਅਰੋੜਾ ਨੂੰ ਕੀਤਾ ਨਜ਼ਰਬੰਦ ਤੇ ਕਾਤਲ ਨੂੰ ਅਦਾਲਤ ਵਿਚ ਕੀਤਾ ਪੇਸ਼…

ਕਤਲ ਕੀਤੇ ਹਿੰਦੂ ਆਗੂ ਦੇ ਪੁੱਤ ਨੂੰ ਵੀ ਮਿਲੀ ਧਮਕੀ, ਅਰੋੜਾ ਨੂੰ ਕੀਤਾ ਨਜ਼ਰਬੰਦ ਤੇ ਕਾਤਲ ਨੂੰ ਅਦਾਲਤ ਵਿਚ ਕੀਤਾ ਪੇਸ਼…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ‘ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪੁੱਤਰ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੂਰੀ ਦੇ ਪੁੱਤਰ ਮਾਨਿਕ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਵੀ ਧਮਕੀ ਭਰਿਆ ਕਾਲ ਆਇਆ ਸੀ। ਕੱਲ੍ਹ ਪਿਤਾ ਨੂੰ ਵੀ ਧਮਕੀ ਦਾ ਫੋਨ ਆਇਆ। ਉਸ ਨੇ ਕੱਲ੍ਹ ਹੀ ਪੁਲੀਸ ਤੋਂ ਬੁਲੇਟ ਪਰੂਫ਼ ਗੱਡੀ ਅਤੇ ਜੈਕਟ ਦੀ ਮੰਗ ਕੀਤੀ ਸੀ। ਪਰ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।

ਇਸ ਦੌਰਾਨ ਦੂਜੇ ਪਾਸੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਅੱਜ ਸੈਂਕੜੇ ਹਿੰਦੂ ਸਮਰਥਕਾਂ ਸਮੇਤ ਅੰਮ੍ਰਿਤਸਰ ਪੁੱਜਣਾ ਸੀ, ਪਰ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਸਵੇਰੇ ਹੀ ਘਰ ਵਿੱਚ ਹੀ ਰੋਕ ਲਿਆ। ਅਮਿਤ ਅਰੋੜਾ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਪੁਲਸ ਬਲ ਤਾਇਨਾਤ ਹੈ। ਇਸ ਦੇ ਨਾਲ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹਿੰਦੂ ਆਗੂ ਅਮਿਤ ਅਰੋੜਾ ਨੇ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੂੰ ਮੰਗ ਪੱਤਰ ਦਿੱਤਾ। ਉਸ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸੂਰੀ ਦੇ ਪਰਿਵਾਰ ਨੂੰ 5 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਕਾਰਵਾਈ ਕਰਦੇ ਹੋਏ ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਉਰਫ ਸੈਂਡੀ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇੰਨਾ ਹੀ ਨਹੀਂ ਪੁਲੀਸ ਨੇ ਮੁਲਜ਼ਮ ਦੇ ਹੁਣ ਤੱਕ ਦੇ ਬਿਆਨਾਂ, ਉਸ ਦੀ ਗੱਡੀ ਵਿੱਚੋਂ ਮਿਲੇ ਫੋਟੋ ਸਟੇਟ ਆਦਿ ਦੇ ਆਧਾਰ ’ਤੇ ਇਸ ਦੌਰਾਨ ਰਿਮਾਂਡ ਦੀ ਮੰਗ ਕੀਤੀ ਸੀ।

error: Content is protected !!