ਸੂਰੀ ਦੇ ਕਤਲ ਤੋਂ ਬਾਅਦ ਮੰਡ ਨੂੰ ਮਿਲ ਰਹੀਆਂ ਧਮਕੀਆਂ, ਮੰਡ ਕਹਿੰਦਾ- ਮੇਰੇ ਤਾਂ ਸੁਰੱਖਿਆ ਗਾਰਡ ਵੀ ਬੁੱਢੇ ਤੇ ਬਿਮਾਰ ਲਾ ਦਿੱਤੇ ਸਰਕਾਰ ਨੇ…

ਸੂਰੀ ਦੇ ਕਤਲ ਤੋਂ ਬਾਅਦ ਮੰਡ ਨੂੰ ਮਿਲ ਰਹੀਆਂ ਧਮਕੀਆਂ, ਮੰਡ ਕਹਿੰਦਾ- ਮੇਰੇ ਤਾਂ ਸੁਰੱਖਿਆ ਗਾਰਡ ਵੀ ਬੁੱਢੇ ਤੇ ਬਿਮਾਰ ਲਾ ਦਿੱਤੇ ਸਰਕਾਰ ਨੇ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਮਾਹੌਲ ਖਰਾਬ ਕਰਨ ਦੀਆਂ ਪੂਰੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸ਼ਰੇਆਮ ਕਤਲ ਕਰ ਦਿੱਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਤੋਂ ਬਾਅਦ ਹੁਣ ਹੁਣ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਵੱਲੋਂ ਵੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀਆਂ ਦੇ ਬਾਵਜੂਦ ਮੰਡ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਵਾਲੇ 5 ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।


ਇਸ ਤੋਂ ਪਹਿਲਾਂ ਮੰਡ ਨੇ ਖੁਦ ਵੀ ਕਿਹਾ ਸੀ ਕਿ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਲਾਪਰਵਾਹ ਹਨ ਅਤੇ ਜ਼ਿਆਦਾਤਰ ਬਜ਼ੁਰਗ ਸੁਰੱਖਿਆ ਕਰਮਚਾਰੀ ਹਨ। ਮੰਡ ਨੇ ਕਿਹਾ ਸੀ ਕਿ ਜੇਕਰ ਮੇਰੀ ਸੁਰੱਖਿਆ ‘ਚ ਲਗਾਤਾਰ ਅਣਗਹਿਲੀ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸੁਰੱਖਿਆ ਕਰਮਚਾਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਮੇਰੀ ਸੁਰੱਖਿਆ ਲਈ 55 ਸਾਲ ਤੋਂ ਵੱਧ ਉਮਰ ਦੇ ਬੰਦੂਕਧਾਰੀਆਂ ਨੂੰ ਜਾਣਬੁੱਝ ਕੇ ਤਾਇਨਾਤ ਕੀਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਵੀ ਜਿਆਦਾਤਰ ਬਿਮਾਰ ਹੀ ਹਨ। ਇਸ ਦੌਰਾਨ ਹੀ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਰਵਚਰਨ ਸਿੰਘ ਬਰਾੜ ਅਤੇ ਹੋਰ ਅਧਿਕਾਰੀਆਂ ਨੇ ਅਚਨਚੇਤ ਚੈਕਿੰਗ ਕੀਤੀ ਤਾਂ ਸੁਰੱਖਿਆ ਕਰਮਚਾਰੀਆਂ ਦੀ ਲਾਪ੍ਰਵਾਹੀ ਦਾ ਪਰਦਾਫਾਸ਼ ਹੋ ਗਿਆ।


ਫਿਲਹਾਲ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਮੰਡ ਦੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਫਿਲਹਾਲ ਲਾਈਨ ‘ਚ ਲਗਾ ਦਿੱਤਾ ਗਿਆ ਹੈ ਪਰ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੈਂਗਸਟਰ ਗੋਲਡੀ ਬਰਾੜ ਵਿਦੇਸ਼ੀ ਨੰਬਰ +351 961 137 448 ਤੋਂ ਕਾਲ ਕਰਕੇ ਅਤੇ ਵਟਸਐਪ ‘ਤੇ ਮੈਸੇਜ ਕਰਕੇ ਧਮਕੀਆਂ ਦੇ ਰਿਹਾ ਹੈ। ਮੰਡ ਨੂੰ 21 ਅਤੇ 22 ਅਕਤੂਬਰ ਨੂੰ ਧਮਕੀਆਂ ਵੀ ਮਿਲੀਆਂ ਸਨ। ਗੈਂਗਸਟਰ ਵੱਲੋਂ ਵਟਸਐਪ ‘ਤੇ ਭੇਜੇ ਗਏ ਮੈਸੇਜ ‘ਚ ਲਿਖਿਆ ਹੈ ਕਿ ‘ਮੰਡ ਤੇਰਾ ਸਮਾਂ ਆ ਗਿਆ।

error: Content is protected !!