ਪਿੰਡ ਦਾ ਛੋਕਰਾ ਲੈ ਆਇਆ ਇੰਗਲੈਂਡ ਦੀ ਛੋਕਰੀ, ਗੋਰੀ ਕਹਿੰਦੀ ਤੇਰੇ ਪਿਆਰ ‘ਚ ਤਾਂ ਮੈਂ ਮੱਝਾਂ ਦਾ ਗੋਹਾ ਵੀ ਚੁੱਕਾਂਗੀ, ਪਿੰਡ ਵਾਲੇ ਦੇਖ-ਦੇਖ ਹੀ ਹੋਈ ਜਾਂਦੇ ਖੁਸ਼…

ਪਿੰਡ ਦਾ ਛੋਕਰਾ ਲੈ ਆਇਆ ਇੰਗਲੈਂਡ ਦੀ ਛੋਕਰੀ, ਗੋਰੀ ਕਹਿੰਦੀ ਤੇਰੇ ਪਿਆਰ ‘ਚ ਤਾਂ ਮੈਂ ਮੱਝਾਂ ਦਾ ਗੋਹਾ ਵੀ ਚੁੱਕਾਂਗੀ, ਪਿੰਡ ਵਾਲੇ ਦੇਖ-ਦੇਖ ਹੀ ਹੋਈ ਜਾਂਦੇ ਖੁਸ਼…

ਆਗਰਾ (ਵੀਓਪੀ ਬਿਊਰੋ) ਪਿਆਰ ਅੰਨ੍ਹਾ ਹੁੰਦਾ ਹੈ, ਜਾਂ ਪਿਆਰ ਕਰਨ ਵਾਲੇ ਅੰਨ੍ਹੇ ਇਹ ਤਾਂ ਪਤਾ ਨਹੀਂ ਪਰ ਯੂਪੀ ਦੇ ਆਗਰਾ ਦੇ ਇਕ ਪਿੰਡ ਦੇ ਰਹਿਣ ਵਾਲੇ ਇਕ ਲੜਕੇ ਨੇ ਸੋਸ਼ਲ ਮੀਡੀਆ ਰਾਹੀ ਇੰਗਲੈਂਡ ਦੀ ਰਹਿਣ ਵਾਲੀ ਇਕ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਪਿੰਡ ਲੈ ਆਂਦਾ ਅਤੇ ਹੁਣ ਸਾਰਾ ਪਿੰਡ ਉਸ ਦੀ ਜੋੜੀ ਦੇਖਦਾ ਹੈ। ਉਹਨਾਂ ਦੇ ਵਿਆਹ ਤੋਂ ਉਸ ਦੇ ਘਰ ਵਾਲੇ ਵੀ ਬਹੁਤ ਖੁਸ਼ ਹਨ ਅਤੇ ਇਸ ਦੌਰਾਨ ਦੋਵਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਦੇ ਮੁਤਾਬਕ ਹੋਇਆ। ਦੋਵੇਂ ਤਿੰਨ ਸਾਲ ਪਹਿਲਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ।

ਜਾਣਕਾਰੀ ਮੁਤਾਬਕ 3 ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਮਿਲੇ ਆਗਰਾ ਦੇ ਬਮਰੌਲੀ ਕਟਾਰਾ ਗਾਡੇ ਦੇ ਪਿੰਡ ਨਗਲਾ ਦਾ ਰਹਿਣ ਵਾਲਾ ਪਲੇਂਦਰ ਸਿੰਘ (28 ਸਾਲ) ਦੀ ਮੁਲਾਕਾਤ ਇੰਗਲੈਂਡ ਦੀ ਗੋਰੀ ਨਾਲ ਹੋਈ। ਕੋਵਿਡ ਦੀ ਪਹਿਲੀ ਲਹਿਰ ਵਿੱਚ, ਉਹ ਸੋਸ਼ਲ ਮੀਡੀਆ ‘ਤੇ ਪੌਡਕਾਸਟ ਸ਼ੇਅਰ ਕਰਦਾ ਸੀ। ਜੋ ਧਾਰਮਿਕ ਮਾਮਲਿਆਂ ‘ਤੇ ਸਨ। ਇਸ ਦੌਰਾਨ ਉਹ ਇੰਗਲੈਂਡ ਦੀ ਹੈਨਾ ਹੈਬਿਟ (ਨਰਸ) ਦੇ ਸੰਪਰਕ ਵਿੱਚ ਆਇਆ। ਇਸ ਤੋਂ ਬਾਅਦ ਦੋਵੇਂ ਆਪਸ ‘ਚ ਗੱਲਾਂ ਕਰਨ ਲੱਗੇ। ਹੌਲੀ-ਹੌਲੀ ਗੱਲ ਵਧਦੀ ਗਈ ਅਤੇ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।


ਹੈਨਾ ਨੇ ਦੱਸਿਆ ਕਿ ਉਸ ਨੂੰ ਭਾਰਤੀ ਰੀਤੀ ਰਿਵਾਜ ਬਹੁਤ ਪਸੰਦ ਹਨ। ਮੈਂ ਵਿਆਹ ਤੋਂ ਬਾਅਦ ਹਿੰਦੀ ਸਿੱਖਣ ਦੀ ਕੋਸ਼ਿਸ਼ ਕਰਾਂਗੀ। ਨਾਲ ਹੀ, ਮੈਂ ਆਪਣੇ ਆਪ ਨੂੰ ਇੱਥੇ ਦੇ ਮਾਹੌਲ ਵਿੱਚ ਢਾਲਾਂਗੀ। ਇੰਗਲੈਂਡ ਅਤੇ ਇੱਥੋਂ ਦੇ ਵਾਤਾਵਰਨ ਵਿੱਚ ਬਹੁਤ ਅੰਤਰ ਹੈ। ਨਵੀਆਂ ਚੀਜ਼ਾਂ ਸਿੱਖਣਾ ਬਹੁਤ ਵਧੀਆ ਹੈ। ਜੇਕਰ ਮੌਕਾ ਮਿਲਿਆ ਤਾਂ ਮੈਂ ਪਸ਼ੂਆਂ ਦਾ ਗੋਬਰ ਚੁੱਕਣਾ ਤੇ ਦੁੱਧ ਚੌਣੀ ਵੀ ਸਿਖਾਂਗੀ। ਪਲੇਂਦਰ ਦੇ ਪਰਿਵਾਰ ਵਿੱਚ ਇੱਕ ਵੱਡਾ ਭਰਾ, ਛੋਟੀ ਭੈਣ ਅਤੇ ਮਾਤਾ-ਪਿਤਾ ਹਨ। ਪਿਤਾ ਕਿਸਾਨ ਹੈ ਅਤੇ ਮਾਂ ਗ੍ਰਹਿਣੀ ਹੈ। ਵੱਡਾ ਭਰਾ ਪੋਲੈਂਡ ਵਿੱਚ ਕੰਮ ਕਰਦਾ ਹੈ।


ਪਲੇਂਦਰ ਦੀ ਮਾਂ ਸੁਭਦਰਾ ਦੇਵੀ ਨੇ ਦੱਸਿਆ ਕਿ ਉਹ ਦੋਵਾਂ ਦੇ ਫੈਸਲੇ ਤੋਂ ਬਹੁਤ ਖੁਸ਼ ਹੈ। ਵਿਦੇਸ਼ੀ ਨੂੰਹ ਉਸ ਦੀ ਬਹੁਤ ਇੱਜ਼ਤ ਕਰਦੀ ਹੈ। ਉਸ ਨੂੰ ਹਿੰਦੀ ਨਹੀਂ ਆਉਂਦੀ ਪਰ ਉਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਿਆਹ ਨੂੰ ਲੈ ਕੇ ਪਿੰਡ ਵਿੱਚ ਉਤਸੁਕਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ‘ਚ ਵਿਦੇਸ਼ੀ ਲਾੜੀ ਆਈ ਹੈ।

error: Content is protected !!