ਨਿਹੰਗ ਸਿੰਘ ਦੇ ਪਿਆਰ ‘ਚ ਬੈਲਜੀਅਮ ਦੀ ਗੋਰੀ ਅੰਮ੍ਰਿਤ ਛੱਕ ਕੇ ਬਣੀ ਜਗਦੀਪ ਕੌਰ, ਸਿੱਖ ਰੀਤੀ ਰਿਵਾਜਾਂ ਨਾਲ ਕੀਤਾ ਵਿਆਹ, ਫੇਸਬੁੱਕ ‘ਤੇ ਹੋਈ ਸੀ ਦੋਸਤੀ…

ਨਿਹੰਗ ਸਿੰਘ ਦੇ ਪਿਆਰ ‘ਚ ਬੈਲਜੀਅਮ ਦੀ ਗੋਰੀ ਅੰਮ੍ਰਿਤ ਛੱਕ ਕੇ ਬਣੀ ਜਗਦੀਪ ਕੌਰ, ਸਿੱਖ ਰੀਤੀ ਰਿਵਾਜਾਂ ਨਾਲ ਕੀਤਾ ਵਿਆਹ, ਫੇਸਬੁੱਕ ‘ਤੇ ਹੋਈ ਸੀ ਦੋਸਤੀ…


ਕਪੂਰਥਲਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਰਾਹੀ ਹੋਈ ਮੁਲਾਕਾਤ ਹੀ ਕਈ ਵਾਰ 2 ਜਿੰਦਗੀਆਂ ਮਿਲਾ ਦਿੰਦੀ ਹੈ ਅਤੇ ਫਿਰ ਵਿਆਹ ਵਰਗੇ ਪਵਿੱਤਰ ਬੰਧਨ ਵਿੱਚ ਬੱਝ ਕੇ ਪੂਰੀ ਜਿੰਦਗੀ ਦੋਵੇਂ ਇਕ ਸਾਥ ਹੀ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀ ਹੋਈ ਦੋਸਤੀ ਅਤੇ ਫਿਰ ਪਿਆਰ ਵਿੱਚ ਬਦਲਣ ਤੋਂ ਬਾਅਦ ਸਰਹੱਦਾਂ ਦਾ ਵੀ ਪਰਵਾਹ ਕੀਤੇ ਬਿਨਾਂ ਕਈ ਜੋੜੇ ਹਨ ਜਿਨ੍ਹਾਂ ਨੇ ਵਿਆਹ ਰਚਾਇਆ ਹੈ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਪੰਜਾਬ ਦੇ ਕਪੂਰਥਲਾ ਤੋਂ ਜਿੱਥੇ ਇਕ ਨਿਹੰਗ ਸਿੰਘ ਦੀ ਫੇਸਬੁੱਕ ਉੱਪਰ ਬੈਲਜੀਅਮ ਦੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਅਤੇ ਫਿਰ ਦੋਵਾਂ ਦਾ ਪਿਆਰ ਪ੍ਰਵਾਨ ਚੜਿਆ ਅਤੇ ਹੁਣ ਬੈਲਜੀਅਮ ਦੀ ਕੁੜੀ ਨੇ ਵੀ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਅਤੇ ਨਿਹੰਗ ਸਿੰਘ ਨਾਲ ਸਿੱਖੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ।
ਬੈਲਜੀਅਮ ਦੀ ਰਹਿਣ ਵਾਲੀ ਗੋਰੀ ਜਗਦੀਪ ਕੌਰ ਨੂੰ ਫੇਸਬੁੱਕ ‘ਤੇ ਕਪੂਰਥਲਾ ਦੇ ਪਿੰਡ ਸਿੰਧਵਾ ਦੋਨਾ ਦੇ ਨਿਹੰਗ ਨੌਜਵਾਨ ਜ਼ੈਲ ਸਿੰਘ ਨਾਲ ਫੇਸਬੁੱਕ ‘ਤੇ ਦੋਸਤੀ ਹੋਈ ਸੀ। ਫਿਰ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਅਤੇ ਨੇੜਤਾ ਇੰਨੀ ਵਧ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ। ਜਗਦੀਪ ਕੌਰ 8 ਮਹੀਨੇ ਪਹਿਲਾਂ ਸਾਰੀਆਂ ਰੁਕਾਵਟਾਂ ਅਤੇ ਬੰਧਨ ਤੋੜ ਕੇ ਕਪੂਰਥਲਾ ਪਹੁੰਚ ਗਈ। ਇਸ ਤੋਂ ਬਾਅਦ ਉਸ ਦਾ ਅਤੇ ਨਿਹੰਗ ਜ਼ੈਲ ਸਿੰਘ ਦਾ ਵਿਆਹ ਹੋ ਗਿਆ। ਜਗਦੀਪ ਕੌਰ ਨੇ ਸਿਰਫ਼ ਵਿਆਹ ਹੀ ਨਹੀਂ ਕੀਤਾ, ਸਗੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਹੈ। ਮੰਗਲਵਾਰ ਨੂੰ ਜਦੋਂ ਦੋਵਾਂ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਸ਼ਰਧਾਲੂ ਉਨ੍ਹਾਂ ਨਾਲ ਸੈਲਫੀ ਲੈਂਦੇ ਵੀ ਨਜ਼ਰ ਆਏ।

ਨਿਹੰਗ ਜ਼ੈਲ ਸਿੰਘ ਨੇ ਦੱਸਿਆ ਕਿ ਉਸ ਦੀ ਬੈਲਜੀਅਮ ਦੀ ਰਹਿਣ ਵਾਲੀ ਜਗਦੀਪ ਕੌਰ ਨਾਲ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ ਪਰ ਜਗਦੀਪ ਨੂੰ ਪਹਿਲਾਂ ਪੰਜਾਬੀ ਭਾਸ਼ਾ ਨਹੀਂ ਸਮਝ ਆਉਂਦੀ ਸੀ। ਉਹ ਸਿਰਫ ਅੰਗਰੇਜ਼ੀ ਸਮਝਦੀ ਸੀ, ਪਰ ਫੇਸਬੁੱਕ ‘ਤੇ ਗੱਲਬਾਤ ਕਰਦੇ ਹੋਏ ਉਹ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ। ਫਿਰ ਕਰੀਬ 8 ਮਹੀਨੇ ਪਹਿਲਾਂ ਜਗਦੀਪ ਕੌਰ ਬੈਲਜੀਅਮ ਤੋਂ ਕਪੂਰਥਲਾ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਆਨੰਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਅਤੇ ਹੁਣ ਉਹ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਜ਼ਿੰਦਗੀ ਦੀ ਨਵੀਂ ਪਾਰੀ ਦਾ ਆਨੰਦ ਮਾਣ ਰਹੇ ਹਨ।

error: Content is protected !!