ਮਹਿੰਗਿਆਂ ਸੂਟਾਂ ਦੀ ਪੱਟੀ ਮੇਰੀ ਪਤਨੀ ਫਾਇਨਾਂਸਰ ਨਾਲ ਰਹਿੰਦੀ ਆ ਅਸੀ ਬਹੁਤ ਦੁਖੀ ਆ, ਵੀਡੀਓ ਬਣਾ ਕੇ ਸਖਸ਼ ਨੇ ਧੀ-ਭਤੀਜੇ ਅਤੇ ਭਰਾ ਸਮੇਤ ਨਹਿਰ ‘ਚ ਸੁੱਟ ਲਈ ਆਪਣੀ ਕਾਰ, ਸਾਰਿਆਂ ਦੀ ਮੌਤ…

ਮਹਿੰਗਿਆਂ ਸੂਟਾਂ ਦੀ ਪੱਟੀ ਮੇਰੀ ਪਤਨੀ ਫਾਇਨਾਂਸਰ ਨਾਲ ਰਹਿੰਦੀ ਆ ਅਸੀ ਬਹੁਤ ਦੁਖੀ ਆ, ਵੀਡੀਓ ਬਣਾ ਕੇ ਸਖਸ਼ ਨੇ ਧੀ-ਭਤੀਜੇ ਅਤੇ ਭਰਾ ਸਮੇਤ ਨਹਿਰ ‘ਚ ਸੁੱਟ ਲਈ ਆਪਣੀ ਕਾਰ, ਸਾਰਿਆਂ ਦੀ ਮੌਤ…


ਲੁਧਿਆਣਾ (ਵੀਓਪੀ ਬਿਊਰੋ) ਆਪਣੀ ਪਤਨੀ ਤੋਂ ਦੁਖੀ ਇਕ ਵਿਅਕਤੀ ਨੇ ਆਪਣੀ ਧੀ, ਭਤੀਜੇ ਤੇ ਭਰਾ ਦੇ ਨਾਲ ਕਾਰ ਨੂੰ ਨਹਿਰ ਵਿੱਚ ਸੁੱਟ ਲਿਆ ਅਤੇ ਇਸ ਕਾਰਨ ਸਾਰਿਆਂ ਦੀ ਮੌਤ ਹੋ ਗਈ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਚਾਰ ਲਾਸ਼ਾਂ ਅਤੇ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਮਰਨ ਤੋਂ ਪਹਿਲਾਂ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਚਲਾ ਰਿਹਾ ਵਿਅਕਤੀ ਉੱਚੀ-ਉੱਚੀ ਰੋ ਕੇ ਆਪਣੀ ਮੌਤ ਦਾ ਕਾਰਨ ਦੱਸ ਰਿਹਾ ਹੈ। ਵੀਡੀਓ ‘ਚ ਉਸ ਨੇ ਪਤਨੀ ‘ਤੇ ਉਸੇ ਇਲਾਕੇ ਦੇ ਇਕ ਫਾਈਨਾਂਸਰ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਸ ਦੀ ਸੱਸ ਅਤੇ ਸਾਲੀ ਉਸ ਨੂੰ ਘਰ ਨਹੀਂ ਰਹਿਣ ਦੇ ਰਹੇ ਸਨ।


ਫ਼ਿਰੋਜ਼ਪੁਰ ਪੁਲਿਸ ਅਨੁਸਾਰ ਬੁੱਧਵਾਰਾ ਮੁਹੱਲੇ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਆਪਣੇ ਦਿਵਿਆਂਗ ਭਰਾ ਹਰਪ੍ਰੀਤ ਸਿੰਘ (40 ਸਾਲ), ਧੀ ਗੁਰਲੀਨ ਕੌਰ (8 ਸਾਲ), ਪੁੱਤਰ ਸੋਨੂ (10 ਸਾਲ) ਤੇ ਭਤੀਜੇ ਅਗਮ ਸਿੰਘ (11 ਸਾਲ) ਨਾਲ ਤਲਵੰਡੀ ਸਾਈਡ ਤੋਂ ਅਰਟਿਕਾ ਕਾਰ ’ਚ ਸਵਾਰ ਹੋ ਕੇ ਫ਼ਿਰੋਜ਼ਪੁਰ ਆ ਰਿਹਾ ਸੀ। ਜਦੋਂ ਉਹ ਘੱਲਖ਼ੁਰਦ ਜੌੜੀਆਂ ਨਹਿਰਾਂ ਨੇੜੇ ਪੁੱਜਾ ਤਾਂ ਉਸ ਨੇ ਅਚਾਨਕ ਆਪਣੀ ਕਾਰ ਨਹਿਰ ’ਚ ਸੁੱਟ ਦਿੱਤੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭਰਜਾਈ ਕਾਲਾ ਸੰਧੂ ਨਾਂ ਦੇ ਫਾਈਨਾਂਸਰ ਨਾਲ ਰਹਿਣ ਲੱਗ ਪਈ ਸੀ। ਕਾਲਾ ਸੰਧੂ ਨੇ ਉਸ ਨੂੰ ਇਲਾਕੇ ਵਿੱਚ ਵੱਖਰਾ ਕਮਰਾ ਦਿੱਤਾ ਹੋਇਆ ਸੀ। ਭਾਬੀ ਦੀ ਮਾਂ ਤੇ ਭੈਣ ਨੇ ਵੀ ਉਸਦਾ ਸਾਥ ਦਿੱਤਾ। ਭਰਾ ਨੇ ਕਾਲਾ ਸੰਧੂ ਨੂੰ ਫੋਨ ਕਰਕੇ ਉਸ ਦੀ ਪਤਨੀ ਨੂੰ ਘਰ ਵਾਪਸ ਭੇਜਣ ਲਈ ਕਿਹਾ ਸੀ। ਇਸ ’ਤੇ ਕਾਲਾ ਸੰਧੂ ਨੇ ਜਸਵਿੰਦਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਜਸਵਿੰਦਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਸੀ। ਇਸ ‘ਚ ਉਨ੍ਹਾਂ ਕਿਹਾ, ‘ਅੱਜ ਮੈਂ ਮੌਤ ਦੇ ਨੇੜੇ ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹਾਂ। ਬੱਚੇ ਮੇਰੇ ਨਾਲ ਸੌਂ ਰਹੇ ਸਨ, ਪਰ ਹੁਣ ਉਹ ਵੀ ਜਾਗ ਚੁੱਕੇ ਹਨ। ਉਸ ਨੇ ਕਈ ਵਾਰ ਲਾਈਵ ਹੋ ਕੇ ਆਪਣਾ ਦਰਦ ਦੱਸਿਆ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਜਸਵਿੰਦਰ ਨਾਲ ਕਾਰ ‘ਚ ਉਸ ਦੀ ਬੇਟੀ ਅਤੇ ਭਤੀਜਾ ਵੀ ਬੈਠੇ ਸਨ, ਵੀਡੀਓ ‘ਚ ਬੱਚਿਆਂ ਨੇ ਵੀ ਕਿਹਾ ਕਿ ਉਹ ਜੀਣਾ ਨਹੀਂ ਚਾਹੁੰਦੇ। ਜਸਵਿੰਦਰ ਨੇ ਦੱਸਿਆ ਕਿ ਕਾਲਾ ਸੰਧੂ ਨੇ ਉਸ ਦੀ ਪਤਨੀ ਨੂੰ ਮਹਿੰਗੇ ਕੱਪੜਿਆਂ ਦੀ ਆਦਤ ਪਾ ਦਿੱਤੀ। 3 ਸਾਲ ਤੱਕ ਉਹ ਕਾਲਾ ਸੰਧੂ ਨਾਲ ਸੀ। ਸੱਸ ਅਤੇ ਸਾਲੀ ਉਸ ਨੂੰ ਨਸ਼ੇੜੀ ਕਹਿੰਦੇ ਸਨ, ਜਦਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਅੱਜ ਉਸ ਨੇ ਆਪਣੀ ਪਤਨੀ ਦੇ ਦੁੱਖ ਵਿੱਚ ਸ਼ਰਾਬ ਪੀ ਲਈ ਹੈ। ਮਰਨ ਤੋਂ ਪਹਿਲਾਂ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਬਹੁਤ ਤੇਜ਼ ਕਾਰ ਚਲਾ ਰਿਹਾ ਸੀ। ਬੱਚੇ ਕਹਿ ਰਹੇ ਸਨ ਕਿ ਪਿਤਾ ਜੀ, ਗੱਡੀ ਹੌਲੀ ਚਲਾਓ।

ਮੌਕੇ ‘ਤੇ ਪੁੱਜੇ ਡੀਐੱਸਪੀ ਸੰਦੀਪ ਸਿੰਘ ਤੇ ਥਾਣਾ ਘੱਲ ਖ਼ੁਰਦ ਦੇ ਐੱਸਐੱਚਓ ਅਭਿਨਵ ਚੌਹਾਨ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰ ਤੇ ਕਾਰ ਸਵਾਰ ਲੋਕਾਂ ਦੀਆਂ ਲਾਸ਼ਾਂ ਕੱਢ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਗਈਆਂ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ। ਪਰਿਵਾਰ ਦੇ ਬਿਆਨ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

error: Content is protected !!