ਸਿੱਧੂ ਮੂਸੇਵਾਲਾ ਵਰਗਾ ਹਾਲ ਨਾ ਹੋ ਜਾਵੇ ਇਨ੍ਹਾਂ ਆਗੂਆਂ ਦਾ ਵੀ, ਇਨ੍ਹਾਂ ਨੂੰ ਵੀ ਬੁਲੇਟ ਪਰੂਫ ਜੈਕੇਟਾਂ ਦੇ ਕੇ ਸਰਕਾਰ ਨੇ ਪਾ ਦਿੱਤਾ ਸਾਰੇ ਪਾਸੇ ਰੌਲਾ…

ਸਿੱਧੂ ਮੂਸੇਵਾਲਾ ਵਰਗਾ ਹਾਲ ਨਾ ਹੋ ਜਾਵੇ ਇਨ੍ਹਾਂ ਆਗੂਆਂ ਦਾ ਵੀ, ਇਨ੍ਹਾਂ ਨੂੰ ਵੀ ਬੁਲੇਟ ਪਰੂਫ ਜੈਕੇਟਾਂ ਦੇ ਕੇ ਸਰਕਾਰ ਨੇ ਪਾ ਦਿੱਤਾ ਸਾਰੇ ਪਾਸੇ ਰੌਲਾ…


ਚੰਡੀਗੜ੍ਹ (ਵੀਓਪੀ ਬਿਊਰੋ) ਪਿਛਲੇ ਦਿਨੀਂ ਜਦ ਅੰਮ੍ਰਿਤਸਰ ਵਿਖੇ ਸ਼ਰੇਆਮ ਗੋਲ਼ੀਆਂ ਮਾਰ ਕੇ ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਤਾਂ ਉਸ ਦੇ ਸਾਥੀ ਅਤੇ ਹੋਰਨਾਂ ਹਿੰਦੂ ਨੇਤਾਵਾਂ ਤੇ ਧਾਰਮਿਕ ਆਗੂਆਂ ਨੂੰ ਸਰਕਾਰ ਨੇ ਬੁਲੇਟ ਪਰੂਫ ਜੈਕੇਟਾਂ ਦੇ ਦਿੱਤੀਆਂ ਅਤੇ ਨਾਲ ਹੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਵਾਧਾ ਕਰ ਦਿੱਤਾ। ਪਰ ਇੱਥੇ ਸੋਚਣ ਵਾਲੀ ਗੱਲ ਇਹ ਹ ਕਿ ਜੇਕਰ ਸਰਕਾਰ ਇਹ ਕਦਮ ਚੁੱਕਦੀ ਹੈ ਤਾਂ ਫਿਰ ਇਸ ਗੱਲ ਦਾ ਸਾਰੇ ਪਾਸੇ ਪ੍ਰਚਾਰ ਕਿਉਂ ਕਰ ਦਿੰਦੀ ਹੈ। ਇਸ ਤਰਹਾਂ ਕਰ ਕੇ ਤਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਵੀ ਪੰਜਾਬ ਸਰਕਾਰ ਅਤੇ ਪੁਲਿਸ ਨੇ ਕੋਈ ਸਬਕ ਨਹੀਂ ਸਿੱਖਿਆ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਉਸ ਦੀ ਸੁਰੱਖਿਆ ਘਟਾ ਕੇ ਸਾਰੇ ਪਾਸੇ ਰੌਲਾ ਪਾ ਦਿੱਤਾ ਗਿਆ ਸੀ। ਇਸ ਕਾਰਨ ਅਗਲੇ ਹੀ ਦਿਨ ਉਸ ਦਾ ਕਤਲ ਕਰ ਦਿੱਤਾ ਗਿਆ ਸੀ।


ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮਹਿਕਮੇ ਨੇ ਸੁਰੱਖਿਆ ਦੇ ਭੇਤ ਨੂੰ ਛਿੱਕੇ ਟੰਗ ਕੇ ਉੱਘੇ ਲੋਕਾਂ ਦੀ ਸੁਰੱਖਿਆ ਨੂੰ ਫਿਰ ਤੋਂ ਖਤਰਾ ਪੈਦਾ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ ਹਿੰਦੂ ਆਗੂਆਂ ਨੂੰ ਬੁਲੇਟ ਪਰੂਫ਼ ਜੈਕਟਾਂ ਮੁਹੱਈਆ ਕਰਵਾਈਆਂ, ਪਰ ਇਹ ਜਾਣਕਾਰੀ ਜਨਤਕ ਕਰ ਦਿੱਤੀ। ਇੱਥੋਂ ਤੱਕ ਕਿ ਕਈ ਸਿਆਸਤਦਾਨਾਂ ਜਾਂ ਜਿਨ੍ਹਾਂ ਲੋਕਾਂ ਨੇ ਬੁਲੇਟ ਪਰੂਫ ਜੈਕਟਾਂ ਪਾਈਆਂ ਹਨ, ਦੀਆਂ ਫੋਟੋਆਂ ਅਤੇ ਵੀਡੀਓਜ਼ ਜਨਤਕ ਹਨ। ਅਜਿਹੇ ‘ਚ ਸਵਾਲ ਉੱਠ ਰਹੇ ਹਨ ਕਿ ਸੁਰੱਖਿਆ ਲਈ ਇਸ ਖਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ। ਨਤੀਜੇ ਵਜੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਬੈਠੇ ਅੱਤਵਾਦੀ ਵੀ ਹੁਣ ਆਪਣੀ ਪਲੈਨਿੰਗ ਬਦਲ ਲੈਣਗੇ। ਅਜਿਹੇ ‘ਚ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵਿਭਾਗ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ‘ਚ ਵਾਰ-ਵਾਰ ਲਾਪਰਵਾਹੀ ਕਿਉਂ ਵਰਤ ਰਿਹਾ ਹੈ।


ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਵਿੱਚ ਵਾਰ-ਵਾਰ ਕੀਤੀ ਜਾ ਰਹੀ ਢਿੱਲਮੱਠ ਕਾਰਨ ਇਹ ਮਾਮਲਾ ਕਰਜ਼ੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪਰ ਸੁਰੱਖਿਆ ਦੀ ਨਿੱਜਤਾ ਦੇ ਲੀਕ ਹੋਣ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਪਹਿਲਾਂ ਨਾਲੋਂ ਵੱਧ ਹੋ ਗਿਆ ਹੈ। ਇਸ ਸਬੰਧੀ ਪੰਜਾਬ ਪੁਲੀਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ।

error: Content is protected !!