ਮਹਿਲਾ ਟੀਚਰ ਨੂੰ ਵਿਦਿਆਰਥਣ ਨਾਲ ਹੋ ਗਿਆ ਪਿਆਰ, ਵਿਆਹ ਕਰਵਾਉਣ ਲਈ ਜੈਂਡਰ ਚੈਂਜ ਕਰਵਾ ਕੇ ਬਣ ਗਈ ਮੁੰਡਾ, ਮਹਿਲਾ ਕੋਟੇ ‘ਚ ਮਿਲੀ ਸੀ ਨੌਕਰੀ ਹੁਣ…

ਵਿਦਿਆਰਥਣ ਦੇ ਨਾਲ ਪਿਆਰ ਸਿਰੇ ਚੜ੍ਹਾਉਣ ਲਈ ਮਹਿਲਾ ਟੀਚਰ ਨੇ ਕਰਵਾ ਲਿਆ ਜੈਂਡਰ ਚੈਂਜ, ਮੀਰਾ ਤੋਂ ਬਣ ਗਈ ਆਰਵ ਤੇ ਕਰਵਾ ਲਿਆ ਵਿਆਹ…

 

ਰਾਜਸਥਾਨ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਸਾਇੰਸ ਨੇ ਇੰਨੀ ਜਿਆਦਾ ਤਰੱਕੀ ਕਰ ਲਈ ਹੈ ਕਿ ਕੁਝ ਵੀ ਮੁਮਕਿਨ ਹੈ। ਇਸੇ ਤਰਹਾਂ ਜਦ ਇਕ ਲੜਕੀ ਨੂੰ ਇਕ ਲੜਕੀ ਦੇ ਨਾਲ ਹੀ ਪਿਆਰ ਹੋ ਗਿਆ ਤਾਂ ਉਸ ਨੇ ਆਪਣੇ ਜੈਂਡਰ ਬਦਲਾ ਕੇ ਉਸ ਲੜਕੀ ਦੇ ਨਾਲ ਹੀ ਵਿਆਹ ਕਰਵਾ ਲਿਆ ਅਤੇ ਹੁਣ ਦੋਵੇਂ ਹੀ ਖੁਸ਼ੀ-ਖੁਸ਼ੀ ਜਿੰਦਗੀ ਬਤੀਤ ਕਰ ਰਹੇ ਹਨ। ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਦੇ ਭਰਤਪੁਰ ਤੋਂ ਜਿੱਥੇ  ਇਕ ਮਹਿਲਾ ਅਧਿਆਪਕ ਨੇ ਆਪਣੀ ਹੀ ਵਿਦਿਆਰਥਣ ਦੇ ਨਾਲ ਵਿਆਹ ਕਰਵਾ ਲਿਆ ਹੈ। ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਮਹਿਲਾ ਟੀਚਰ ਨੇ ਪਿਆਰ ਦੀ ਖਾਤਰ ਪਹਿਲਾਂ ਆਪਣਾ ਲਿੰਗ ਬਦਲਿਆ। ਫਿਰ ਆਪਣੇ ਹੀ ਸਕੂਲ ਦੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ। ਦੋਵੇਂ ਖੁਸ਼ ਹਨ ਅਤੇ ਲਿੰਗ ਬਦਲਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਡੀਗ ਦੀ ਰਹਿਣ ਵਾਲੀ ਮੀਰਾ ਸਰਕਾਰੀ ਸੈਕੰਡਰੀ ਸਕੂਲ ਨਗਲਾ ਵਿੱਚ ਬਤੌਰ ਫਿਜ਼ੀਕਲ ਟੀਚਰ ਤਾਇਨਾਤ ਹੈ। ਇਸੇ ਸਕੂਲ ਵਿੱਚ ਹੀ ਪਿੰਡ ਦੀ ਰਹਿਣ ਵਾਲੀ ਕਲਪਨਾ ਵੀ ਪੜ੍ਹਦੀ ਸੀ। ਕਲਪਨਾ ਕਬੱਡੀ ਦੀ ਚੰਗੀ ਖਿਡਾਰਨ ਹੈ। ਉਹ ਤਿੰਨ ਵਾਰ ਰਾਸ਼ਟਰੀ ਖੇਡ ਚੁੱਕੀ ਹੈ। ਇਸ ਦੌਰਾਨ ਹੀ ਫਿਜ਼ੀਕਲ ਐਜੂਕੇਸ਼ਨ ਦੀ ਟੀਚਰ ਮੀਰਾ ਅਤੇ ਕਲਪਨਾ ਨੂੰ ਪਿਆਰ ਹੋ ਗਿਆ। ਮੀਰਾ ਅਤੇ ਕਲਪਨਾ ਦਾ ਪਿਆਰ ਇੰਨਾ ਵੱਧ ਗਿਆ ਕਿ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਹਾਲਾਂਕਿ ਲਿੰਗ ਨੂੰ ਲੈ ਕੇ ਦੋਹਾਂ ਵਿਚਾਲੇ ਰੁਕਾਵਟਾਂ ਸਨ। ਇਸ ਤੋਂ ਬਾਅਦ ਮੀਰਾ ਨੇ ਸਾਲ 2019 ‘ਚ ਲਿੰਗ ਬਦਲਣ ਦਾ ਫੈਸਲਾ ਕੀਤਾ। ਕਈ ਵਾਰ ਸਰਜਰੀ ਹੋਈ। ਲਿੰਗ ਪਰਿਵਰਤਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਉਹ ਮੀਰਾ ਤੋਂ ਆਰਵ ਬਣ ਗਈ। ਇਸ ਤੋਂ ਬਾਅਦ 4 ਨਵੰਬਰ ਨੂੰ ਉਸ ਨੇ ਆਪਣੀ ਵਿਦਿਆਰਥਣ ਕਲਪਨਾ ਨਾਲ ਵਿਆਹ ਕਰਵਾ ਲਿਆ।

ਆਰਵ ਕੁੰਤਲ ਨੇ ਕਿਹਾ, “ਮੈਂ ਮਹਿਲਾ ਕੋਟੇ ਤੋਂ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਬਣ ਗਿਆ ਸੀ। ਸਕੂਲ ਵਿੱਚ ਪੜ੍ਹਦੀ ਕਲਪਨਾ ਇੱਕ ਚੰਗੀ ਖਿਡਾਰਨ ਸੀ। ਜਦੋਂ ਮੈਂ ਆਪਣਾ ਲਿੰਗ ਬਦਲਿਆ ਤਾਂ ਕਲਪਨਾ ਨੇ ਮੇਰਾ ਸਾਥ ਦਿੱਤਾ। ਦੋਵਾਂ ਵਿਚਕਾਰ ਪਹਿਲਾਂ ਹੀ ਕਾਫੀ ਗੱਲਬਾਤ ਸੀ। ਅਤੇ ਦੋਵੇਂ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ ਸਨ। ਫਿਲਹਾਲ ਨੌਕਰੀ ਦੇ ਦਸਤਾਵੇਜ਼ਾਂ ਵਿੱਚ ਨਾਮ ਬਦਲਣ ਅਤੇ ਔਰਤ ਦੇ ਲਿੰਗ ਨਾਲ ਮੇਲ ਕਰਨ ਲਈ ਕਾਫੀ ਪਰੇਸ਼ਾਨੀ ਹੋ ਰਹੀ ਹੈ।”

error: Content is protected !!