ਲਾਡਾ ਵਾਂਗ ਪਾਲੇ ਪੁੱਤ ਦੀ ਲਾਸ਼ ਦੇਖ ਪਿਓ ਦੇ ਵੀ ਨਿਕਲੇ ਪ੍ਰਾਣ, ਦੋਵਾਂ ਦਾ ਇਕੱਠਿਆਂ ਸੰਸਕਾਰ ਦੇਖਣ ਵਾਲਿਆਂ ਦੇ ਨਾ ਰੁੱਕੇ ਹੰਝੂ…

ਲਾਡਾ ਵਾਂਗ ਪਾਲੇ ਪੁੱਤ ਦੀ ਲਾਸ਼ ਦੇਖ ਪਿਓ ਦੇ ਵੀ ਨਿਕਲੇ ਪ੍ਰਾਣ, ਦੋਵਾਂ ਦਾ ਇਕੱਠਿਆਂ ਸੰਸਕਾਰ ਦੇਖਣ ਵਾਲਿਆਂ ਦੇ ਨਾ ਰੁੱਕੇ ਹੰਝੂ…

 

ਅਬੋਹਰ (ਵੀਓਪੀ ਬਿਊਰੋ) ਅਬੋਹਰ ਦੇ ਨਿਊ ਉੱਤਮ ਵਿਹਾਰ ਕਾਲੋਨੀ ਵਿੱਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ, ਆਪਣੇ ਪੁੱਤ ਦੀ ਮੌਤ ਦੇ ਗਮ ਵਿੱਚ ਵਿਛੋੜਾ ਨਾ ਝੱਲਦੇ ਹੋਏ ਪਿਓ ਨੇ ਵੀ ਪ੍ਰਾਣ ਤਿਆਗ ਦਿੱਤੇ। ਲਾਡਾ ਵਾਂਗ ਪਾਲੇ ਆਪਣੇ ਜਵਾਨ ਪੁੱਤ ਦੀ ਲਾਸ਼ ਸਾਹਮਣੇ ਦੇਖ ਕੇ ਵਿਛੋੜਾ ਨਾ ਝੱਲਦੇ ਹੋਏ ਪਿਓ ਵੀ ਖੜੀ ਹੀ ਮਰ ਗਿਆ। ਇਸ ਤੋਂ ਬਾਅਦ ਜਦੋਂ ਇੱਕੋਂ ਘਰੋ ਇੱਕੋਂ ਸਮੇਂ ਹੀ ਦੋ ਅਰਥੀਆਂ ਉੱਠੀਆਂ ਤਾਂ ਦੇਖਣ ਵਾਲੀ ਹਰ ਅੱਖ ਨਮ ਸੀ। ਦੋਵਾਂ ਪਿਓ-ਪੁੱਤ ਦੀ ਅਰਥੀ ਸੜਦੀ ਦੇਖ ਕੇ ਹਰ ਕਿਸੇ ਨੂੰ ਰੋਣਾ ਆ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਸਥਾਨਕ ਨਿਊ ਉੱਤਮ ਵਿਹਾਰ ਕਾਲੋਨੀ ਵਿੱਚ ਮੰਗਲਵਾਰ ਦੁਪਹਿਰ ਇਕ ਨੌਜਵਾਨ ਨੇ ਆਪਣੇ ਘਰ ਦੇ ਨੇੜੇ ਹੀ ਨਿਰਮਾਣ ਅਧੀਨ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਾਕਾ (35) ਵਜੋਂ ਹੋਈ ਉਹ ਆਪਣੇ ਪਿਤਾ ਤੋਂ ਵੱਖ ਰਹਿੰਦੀ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਸੀ।

 ਇਸ ਸਬੰਧੀ ਪਤਾ ਲੱਗਣ ‘ਤੇ ਥਾਣਾ ਨੰ. 2 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਰਾਤ ਕਰੀਬ 10 ਵਜੇ ਮ੍ਰਿਤਕ ਦੇ ਬਜ਼ੁਰਗ ਪਿਤਾ ਰਾਜਕੁਮਾਰ ਦੀ ਵੀ ਪੁੱਤਰ ਦੇ ਵਿਛੋੜੇ ‘ਚ ਮੌਤ ਹੋ ਗਈ। ਦੋਵਾਂ ਦਾ ਇਕੱਠਿਆਂ ਹੀ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇੱਥੇ ਥਾਣਾ ਨੰ. 2 ਦੀ ਪੁਲਿਸ ਨੇ ਕਾਕਾ ਦੀ ਮੌਤ ‘ਤੇ 174 ਦੀ ਕਾਰਵਾਈ ਕੀਤੀ ਹੈ।

error: Content is protected !!