ਐੱਸਜੀਪੀਸੀ ਦੀ ਚੋਣ ‘ਚ ਹਾਰ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਦੇ ਤੇਵਰ ਤਿੱਖੇ, ਕਿਹਾ- ਸ਼੍ਰੋਮਣੀ ਕਮੇਟੀ ਵੀ ਸਾਡੀ ਤੇ ਅਕਾਲੀ ਦਲ ਵੀ ਸਾਡਾ…

ਐੱਸਜੀਪੀਸੀ ਦੀ ਚੋਣ ‘ਚ ਹਾਰ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਦੇ ਤੇਵਰ ਤਿੱਖੇ, ਕਿਹਾ- ਸ਼੍ਰੋਮਣੀ ਕਮੇਟੀ ਵੀ ਸਾਡੀ ਤੇ ਅਕਾਲੀ ਦਲ ਵੀ ਸਾਡਾ…

ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਵਿਚ ਜਿੱਤ ਹਾਸਲ ਕਰ ਲਈ ਹੈ। ਅਕਾਲੀ ਦਲ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਜਦਕਿ ਉਨ੍ਹਾਂ ਦੇ ਖ਼ਿਲਾਫ਼ ਅਕਾਲੀ ਦਲ ’ਚੋਂ ਬਾਹਰ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਮੈਦਾਨ ਵਿਚ ਸਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹੀ ਹਾਸਲ ਹੋ ਸਕੀਆਂ। ਇਜਲਾਸ ਵਿਚ ਕੁੱਲ 146 ਮੈਂਬਰ ਹਾਜ਼ਰ ਸਨ।


ਇਸ ਦੌਰਾਨ ਹੀ ਹਾਰ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਦੇ ਬਾਗੀ ਤੇਵਰ ਘੱਟ ਨਹੀਂ ਹੋਏ ਹਨ। ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਉਨ੍ਹਾਂ ਨੂੰ 42 ਵੋਟਾਂ ਮਿਲੀਆਂ ਹਨ। ਧੱਕੇ ਦੇ ਬਾਵਜੂਦ ਉਨ੍ਹਾਂ ਨੂੰ ਇੰਨੀਆਂ ਵੋਟਾਂ ਮਿਲੀਆਂ ਹਨ, ਇਹ ਉਨ੍ਹਾਂ ਦੀ ਜਿੱਤ ਹੀ ਹੈ। ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੀ ਵੀ ਏ ਤੇ ਅਕਾਲੀ ਦਲ ਵੀ ਮੇਰਾ ਹੈ, ਇਹ ਤਾਂ ਵਿਚ ਗਦਾਰ ਬੈਠੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਵਿਚੋਂ ਕੱਢਣ ਵਾਲੇ ਇਹ ਕੌਣ ਹੁੰਦੇ ਹਨ।

error: Content is protected !!