ਰਾਜੀਵ ਗਾਂਧੀ ਦਾ ਬੁੱਤ ਆਪਣੀ ਪੱਗ ਨਾਲ ਸਾਫ ਕਰਨ ਵਾਲੇ ਮੰਡ ਦੀ ਸੁਰੱਖਿਆ ‘ਚ ਲਾਏ ਸਕਿਊਰਿਟੀ ਗਾਰਡ ਦੀ ਬਾਈਕ ‘ਤੇ ਲੱਗੀ ਸੀ ਭਿੰਡਰਾਵਾਲੇ ਦੀ ਫੋਟੋ ਤਾਂ ਪਹੁੰਚ ਗਿਆ ਮੁਨਸ਼ੀ ਕੋਲ, ਕਹਿੰਦਾ-ਸਕਿਊਰਿਟੀ ਗਾਰਡ ਬਦਲ ਦਿਓ ਕਿਤੇ ਇਹ ਹੀ ਨਾ ਮੈਨੂੰ ਮਾਰ ਦੇਵੇ…

ਰਾਜੀਵ ਗਾਂਧੀ ਦਾ ਬੁੱਤ ਆਪਣੀ ਪੱਗ ਨਾਲ ਸਾਫ ਕਰਨ ਵਾਲੇ ਮੰਡ ਦੀ ਸੁਰੱਖਿਆ ‘ਚ ਲਾਏ ਸਕਿਊਰਿਟੀ ਗਾਰਡ ਦੀ ਬਾਈਕ ‘ਤੇ ਲੱਗੀ ਸੀ ਭਿੰਡਰਾਵਾਲੇ ਦੀ ਫੋਟੋ ਤਾਂ ਪਹੁੰਚ ਗਿਆ ਮੁਨਸ਼ੀ ਕੋਲ, ਕਹਿੰਦਾ-ਸਕਿਊਰਿਟੀ ਗਾਰਡ ਬਦਲ ਦਿਓ ਕਿਤੇ ਇਹ ਹੀ ਨਾ ਮੈਨੂੰ ਮਾਰ ਦੇਵੇ…

ਲੁਧਿਆਣਾ (ਵੀਓਪੀ ਬਿਊਰੋ) ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਕਈ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਤਹਿਤ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਕੁਝ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ ਅਤੇ ਉਹਨਾਂ ਨੂੰ ਬੁਲੇਟ ਪਰੂਫ ਜੈਕੇਟਾ ਵੀ ਪੁਆ ਦਿੱਤੀਆਂ ਹਨ। ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਜਾਨ ਨੂੰ ਸੁਰੱਖਿਆ ਦੌਰਾਨ ਵੀ ਖਤਰਾ ਦੱਸਦੇ ਹੋਏ ਪੁਲਿਸ ਲਾਈਨ ਦੇ ਮੁਨਸ਼ੀ ਖਿਲਾਫ ਦੋਸ਼ ਲਾਏ ਹਨ। ਮੰਡ ਅਨੁਸਾਰ ਪੁਲਿਸ ਲਾਈਨ ਤੋਂ ਸੁਰੱਖਿਆ ਅਮਲੇ ਦੀ ਡਿਊਟੀ ਲਾਉਣ ਵਾਲੇ ਮੁਨਸ਼ੀ ਨੇ ਭਿੰਡਰਾਂਵਾਲਾ ਦੇ ਇੱਕ ਸਹਾਇਕ ਮੁਲਾਜ਼ਮ ਨੂੰ ਉਸ ਦੀ ਸੁਰੱਖਿਆ ਲਈ ਭੇਜਿਆ ਸੀ। ਉਸ ਨੇ ਕਿਹਾ ਕਿ ਮੁਨਸ਼ੀ ਉਸ ਨੂੰ ਮਾਰਨਾ ਚਾਹੁੰਦਾ ਹੈ।

ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਸ ਨੂੰ ਗੈਂਗਸਟਰ ਗੋਲਡੀ ਬਰਾੜ ਅਤੇ ਗੋਪਾਲ ਸਿੰਘ ਚਾਵਲਾ ਅਤੇ ਹੋਰਨਾਂ ਗੈਂਗਸਟਰਾਂ ਕੋਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਦੌਰਾਨ ਮੰਡ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਉਸ ਪੁਲਿਸ ਮੁਲਾਜ਼ਮ ਦੀ ਮੋਟਰਸਾਈਕਲ ’ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਚਿਪਕਾਈ ਵੇਖੀ। ਮੰਡ ਨੇ ਇਸ ਨੂੰ ਦੇਖਿਆ ਅਤੇ ਸੁਰੱਖਿਆ ਗਾਰਡ ਨੂੰ ਵਾਪਸ ਭੇਜ ਦਿੱਤਾ। ਉਸ ਨੂੰ ਸ਼ੱਕ ਸੀ ਕਿ ਅਜਿਹੇ ਲੋਕ ਉਸ ਦੀਆਂ ਗਤੀਵਿਧੀਆਂ ਨੂੰ ਕੱਟੜਪੰਥੀਆਂ ਅਤੇ ਉਨ੍ਹਾਂ ਲੋਕਾਂ ਨੂੰ ਲੀਕ ਕਰ ਸਕਦੇ ਹਨ ਜੋ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨਗੇ।

ਮੰਡ ਨੇ ਕਿਹਾ ਕਿ ਉਨ੍ਹਾਂ ਨੇ ਕੱਟੜਪੰਥੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ। ਉਹ ਅਜਿਹੀ ਕੱਟੜ ਮਾਨਸਿਕਤਾ ਵਾਲੇ ਪੁਲਿਸ ਵਾਲਿਆਂ ਤੋਂ ਆਪਣੀ ਸੁਰੱਖਿਆ ਦੀ ਉਮੀਦ ਕਿਵੇਂ ਕਰ ਸਕਦਾ ਹੈ। ਮੰਡ ਨੇ ਪੁਲਿਸ ਮੁਲਾਜ਼ਮਾਂ ਦੀ ਸਕਰੀਨਿੰਗ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਪੁਲੀਸ ਲਾਈਨਜ਼ ਵਿੱਚ ਤਾਇਨਾਤ ਸਾਰੇ ਪੁਲੀਸ ਮੁਲਾਜ਼ਮਾਂ ਦੀ ਸਕਰੀਨਿੰਗ ਕਰਨਗੇ।

error: Content is protected !!