Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
10
ਖੂਨ ਹੋਇਆ ਸਫੈਦ; ਸਹੁਰੇ ਪਰਿਵਾਰ ਨੇ ਆਪਣੇ ਜਵਾਈ ਨੂੰ ਹੀ ਜ਼ਹਿਰ ਦੇ ਕੇ ਮਾਰ ਦਿੱਤਾ…
Latest News
Punjab
ਖੂਨ ਹੋਇਆ ਸਫੈਦ; ਸਹੁਰੇ ਪਰਿਵਾਰ ਨੇ ਆਪਣੇ ਜਵਾਈ ਨੂੰ ਹੀ ਜ਼ਹਿਰ ਦੇ ਕੇ ਮਾਰ ਦਿੱਤਾ…
November 10, 2022
Voice of Punjab
ਖੂਨ ਹੋਇਆ ਸਫੈਦ; ਸਹੁਰੇ ਪਰਿਵਾਰ ਨੇ ਆਪਣੇ ਜਵਾਈ ਨੂੰ ਹੀ ਜ਼ਹਿਰ ਦੇ ਕੇ ਮਾਰ ਦਿੱਤਾ…
ਲੁਧਿਆਣਾ (ਵੀਓਪੀ ਬਿਊਰੋ) – ਸਥਾਨਕ ਜਿਲ੍ਹੇ ਵਿੱਚ ਇਕ ਪਰਿਵਾਰ ਨੇ ਅਜਿਹਾ ਕੰਮ ਕੀਤਾ ਕੀ ਆਪਣੀ ਹੀ ਧੀ ਦਾ ਘਰ ਉਜਾੜ ਕੇ ਰੱਖ ਦਿੱਤਾ, ਉਹਨਾਂ ਨੇ ਆਪਣੇ ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਲੁਧਿਆਣਾ ਦੇ ਢੰਡਾਰੀ ਦੇ ਪਿੰਡ ਜੁਗਿਆਣਾ ਇਲਾਕੇ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਦਾ ਉਸ ਦੇ ਸਹੁਰਿਆਂ ਨੇ ਜ਼ਹਿਰੀਲਾ ਪਦਾਰਥ ਪੀ ਕੇ ਕਤਲ ਕਰ ਦਿੱਤਾ ਅਤੇ ਇਸ ਸਮੇਂ ਦੋਸ਼ੀ ਘਰੋਂ ਫਰਾਰ ਹਨ। ਰਜਨੀਸ਼ ਦਾ ਭਰਾ ਉਸ ਨੂੰ ਨਿੱਜੀ ਹਸਪਤਾਲ ਲੈ ਗਿਆ ਪਰ ਉਥੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।
ਸਾਹਨੇਵਾਲ ਪੁਲਿਸ ਨੇ ਜਾਂਚ ਤੋਂ ਬਾਅਦ ਹਰਦੋਈ ਜ਼ਿਲੇ ਦੇ ਪਿੰਡ ਰਾਗੋਰਾਮ ਨਿਵਾਸੀ ਰਾਜਾਰਾਮ ਦੀ ਸ਼ਿਕਾਇਤ ‘ਤੇ ਰਜਨੀਸ਼ ਦੇ ਸਹੁਰੇ ਸਤੀ ਰਾਮ, ਸੱਸ, ਪਤਨੀ ਪੂਜਾ, ਜੀਜਾ ਦੀਪੂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਸਾਹਨੇਵਾਲ ‘ਚ ਤਾਇਨਾਤ ਏ.ਐੱਸ.ਆਈ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਰਾਗੋਰਾਮਪੁਰ ਦਾ ਰਹਿਣ ਵਾਲਾ ਰਜਨੀਸ਼ ਕੁਮਾਰ ਆਪਣੀ ਪਤਨੀ ਪੂਜਾ ਅਤੇ ਬੱਚਿਆਂ ਨਾਲ ਜੁਗਿਆਣਾ ‘ਚ ਇਕ ਕਮਰੇ ‘ਚ ਕਿਰਾਏ ‘ਤੇ ਰਹਿੰਦਾ ਸੀ। ਅੱਗੇ ਉਸ ਦਾ ਸਹੁਰਾ ਵੀ ਕਿਰਾਏ ‘ਤੇ ਕਮਰਾ ਲੈ ਕੇ ਰਹਿੰਦਾ ਸੀ। ਉਸ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। 6 ਨਵੰਬਰ ਨੂੰ ਮੁਲਜ਼ਮਾਂ ਨੇ ਰਜਨੀਸ਼ ਦੇ ਮੂੰਹ ਵਿੱਚ ਜ਼ਹਿਰ ਪਾ ਦਿੱਤਾ ਅਤੇ ਆਪਣੇ ਆਪ ਫਰਾਰ ਹੋ ਗਏ। ਮ੍ਰਿਤਕਾ ਦੇ ਸਹੁਰੇ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿੰਡ ਗੁਜਰਾਏ ਹਨ।
Post navigation
ਲਾਡਾ ਵਾਂਗ ਪਾਲੇ ਪੁੱਤ ਦੀ ਲਾਸ਼ ਦੇਖ ਪਿਓ ਦੇ ਵੀ ਨਿਕਲੇ ਪ੍ਰਾਣ, ਦੋਵਾਂ ਦਾ ਇਕੱਠਿਆਂ ਸੰਸਕਾਰ ਦੇਖਣ ਵਾਲਿਆਂ ਦੇ ਨਾ ਰੁੱਕੇ ਹੰਝੂ…
ਕੋਟਕਪੂਰਾ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ, ਸੂਬੇ ਵਿਚ ਲਾਇਸੰਸੀ ਹਥਿਆਰਾਂ ਦੀ ਸਮੀਖਿਆ ਕਰਨ ਦੇ ਆਦੇਸ਼ ਅਤੇ ਸੂਬੇ ਭਰ ‘ਚ ਨਾਕੇਬੰਦੀ ਅਤੇ ਪਹਿਰਾ ਵਧਾਉਣ ਦੇ ਹੁਕਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us