ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏਵਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏਵਾਲਾ ਵਿਖੇ ਬਾਲ ਦਿਵਸ ਮਨਾਇਆ ਗਿਆ

ਫਿਰੋਜ਼ਪੁਰ (ਜਤਿੰਦਰ ਪਿੰਕਲ )

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏਵਾਲਾ ਬਲਾਕ ਘੱਲ ਖੁਰਦ, ਫਿਰੋਜ਼ਪੁਰ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਮਾਸਟਰ ਟ੍ਰੇਨਰ ਘੱਲ ਖੁਰਦ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਅੱਜ ਸਕੂਲ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14/11/2022 ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਅਤੇ ਦਾਖ਼ਲਾ ਮੁਹਿੰਮ ਸ਼ੈਸ਼ਨ 2022-23 ਸ਼ੁਰੂ ਕੀਤਾ ਅਤੇ ਮੌਕੇ ਤੇ ਪ੍ਰੀ ਪ੍ਰਾਇਮਰੀ ਜਮਾਤ ਵਿੱਚ ਇੱਕ ਵਿਦਿਆਰਥੀ ਦਾਖਲ ਕੀਤਾ ਗਿਆ। ਸਕੂਲ ਵੱਲੋਂ ਹੱਥ ਲਿਖਤ ਬਾਲ ਮੈਗਜ਼ੀਨ ਮਹਿਕਦੇ ਫੁੱਲ – 9 ਪ੍ਰਕਾਸ਼ਿਤ ਕੀਤੀ ਗਿਆ।

ਇਸ ਮੌਕੇ ਤੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਭਾਸ਼ਣ ਮੁਕਾਬਲੇ,ਕਰਵਾਏ ਗਏ। ਸਕੂਲ ਦੇ ਨੰਨ੍ਹੇ-ਮੁੰਨਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਦੇ ਮਾਪੇ, ਐੱਸ.ਐਮ ਕਮੇਟੀ ਦੇ ਮੈਂਬਰ, ਪਿੰਡ ਦੇ ਸਰਪੰਚ ਸੁਹਾਵਾ ਸਿੰਘ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਆਏ ਪਤਵੰਤਿਆਂ ਵੱਲੋਂ ਸਕੂਲ ਸਟਾਫ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਅਤੇ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਮਦਦ ਦਾ ਭਰੋਸਾ ਦਿਵਾਇਆ ਗਿਆ ਅੰਤ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸਕੂਲ ਮੁਖੀ ਸ਼੍ਰੀ ਮਤੀ ਪ੍ਰਮਜੀਤ ਕੌਰ ਵੱਲੋਂ ਕੀਤਾ ਗਿਆ।

ਇਸ ਮੌਕੇ ਤੇ ਮੈਡਮ ਕੰਚਨ ਬਾਲਾ, ਆਗਣਵਾੜੀ ਵਰਕਰ ਸ਼੍ਰੀਮਤੀ ਨਿਰਮਲ ਕੌਰ, ਮੈਡਮ ਮੀਨਾ, ਚਰਨਜੀਤ ਕੌਰ, ਗੁਰਦੇਵ ਕੌਰ, ਸਰਵਜੀਤ ਕੌਰ ਹਾਜ਼ਰ ਸਨ

error: Content is protected !!