ਜੇ. ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਕੀਤਾ ਗਿਆ ਮਾਡਲ ਪ੍ਰਦਰਸ਼ਨੀ ਦਾ ਆਯੋਜਨ

ਜੇ. ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਕੀਤਾ ਗਿਆ ਮਾਡਲ ਪ੍ਰਦਰਸ਼ਨੀ ਦਾ ਆਯੋਜਨ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਜੇ. ਐਨ. ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਿਖੇ ਬੱਚਿਆਂ ਵਿੱਚ ਵਿਗਿਆਨਿਕ ਰੁਚੀਆਂ ਵਿਕਸਿਤ ਕਰਨ ਲਈ ਸਕੂਲ ਪੱਧਰ ਤੇ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ।ਇਹ ਪ੍ਰਦਰਸ਼ਨੀ ਲਗਾਉਣ ਦਾ ਮਨੋਰਥ ਇਹ ਹੈ ਕਿ ਵਿਦਿਆਰਥੀ ਜੀਵਨ ਤੋਂ ਹੀ ਬੱਚੇ ਨਵੀ ਟੈਕਨੌਲੋਜੀ, ਅਤੇ ਸੰਸਾਰ ਪੱਧਰ ਉੱਪਰ ਪ੍ਰੈਕਟੀਕਲੀ ਤਕਨੀਕੀ ਸਿੱਖਿਆ ਹਾਸਿਲ ਕਰ ਸਕਣ। ਸਕੂਲ ਅਤੇ ਆਪਣੇ ਮਾਤਾ -ਪਿਤਾ ਦਾ ਨਾਮ ਰੋਸ਼ਨ ਕਰਨ ਦੇ ਨਾਲ -ਨਾਲ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਸਾਕਾਰ ਕਰ ਸਕਣ। ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਦੀ ਹੌਸਲਾ ਅਫਜਾਈ ਲਈ ਸਕੂਲ ਦੇ ਚੇਅਰਮੈਨ ਸ਼੍ਰੀ ਜਨਕ ਰਾਜ ਮੁੰਜਾਲ, ਮਨੇਜਿੰਗ ਡਾਇਰੈਕਟਰ ਸ਼੍ਰੀ ਅਰਜੁਨ ਮੁੰਜਾਲ, ਮਨੇਜਮੈਂਟ ਮੇਂਬਰ ਸ਼੍ਰੀਮਤੀ ਏਕਤਾ ਮੁੰਜਾਲ, ਸ਼੍ਰੀਮਤੀ ਅੰਜਲੀ ਚਾਨਣਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਕੁਮਾਰ ਉਚੇਚੇ ਤੌਰ ਤੇ ਹਾਜਿਰ ਰਹੇ ।

ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਵੱਲੋ ਅਲੱਗ -ਅਲੱਗ ਵਿਸ਼ਿਆਂ ਉਪਰ ਮਾਡਲ ਬਣਾਏ ਗਏ ਜਿਵੇ ਕਿ ਗਣਿਤ, ਵਿਗਿਆਨ, ਸਮਾਜ ਵਿਗਿਆਨ, ਕੰਪਿਊਟਰ ਸਾਇੰਸ ਅਤੇ ਅਲੋਪ ਹੁੰਦੇ ਜਾ ਰਹੇ ਪੰਜਾਬੀ ਸੱਭਿਆਚਾਰ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਪੌਦਿਆਂ ਦੇ ਭਾਗ ਜੋ ਭੋਜਨ ਦੇ ਤੌਰ ਤੇ ਵਰਤੇ ਜਾਂਦੇ ਹਨ, ਭੋਜਨ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਪਰਖ ਕਰਨਾ, ਬੂਟੇ, ਝਾੜੀ ਅਤੇ ਰੁੱਖਾਂ ਨੂੰ ਜਾਨਣਾ, ਪਾਣੀ ਅਤੇ ਦੁੱਧ ਦੀ ਸ਼ੁੱਧਤਾ ਦੀ ਜਾਂਚ, ਕੁਦਰਤੀ ਅਤੇ ਬਨਾਉਟੀ ਰੇਸ਼ੇ ਦੀ ਪਰਖ, ਸਾਹ ਲੈਣ ਦੀ ਵਿਧੀ ਨੂੰ ਸਮਝਣਾ, ਸੋਲਰ ਪੈਨਲ ਸਿਸਟਮ, ਜਵਾਲਾਮੁਖੀ, ਬਾਰਿਸ਼ ਦੇ ਪਾਣੀ ਰਾਹੀਂ ਖੇਤੀ ਕਰਨਾ, ਡੈਂਮ ਕਿਸ ਤਰਾਂ ਕੰਮ ਕਰਦਾ ਹੈ, ਪਾਣੀ ਦੀ ਸਹੀ ਵਰਤੋਂ ਅਤੇ ਸਾਂਭ-ਸੰਭਾਲ, ਡ੍ਰਿਪ ਇਰੀਗੇਸ਼ਨ ਸਿਸਟਮ, ਸਾਹ ਲੈਣ ਦੀ ਪ੍ਰਕਿਰਿਆ , ਪਾਚਨ ਪ੍ਰਣਾਲੀ ਸਿਸਟਮ, ਤਾਰਾ ਝੁੰਡ ਬਾਰੇ ਸਮਝਣਾ,ਥੇਲਸ ਥਿਊਰਮ, ਪਾਇਥਾਗੋਰਸ ਥਿਊਰਮ, ਦੂਰੀ ਮਾਪਣ ਯੰਤਰ, ਕੰਪਿਊਟਰ ਨੈੱਟਵਰਕ, ਕੰਪਿਊਟਰ ਸਿਸਟਮ ਆਦਿ ਦੇ ਮਾਡਲ ਪੇਸ਼ ਕੀਤੇ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਕੁਮਾਰ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੀਆਂ ਪ੍ਰਦਰਸ਼ਨੀਆਂ ਬੱਚਿਆਂ ਦੇ ਸਿਰਜਨਾਤਮਕ ਵਿਕਾਸ ਲਈ ਬਹੁਤ ਜਿਆਦਾ ਜਰੂਰੀ ਹਨ । ਉਹਨਾਂ ਸਕੂਲ ਦੇ ਵਿੱਦਿਆਰਥੀਆਂ ਅਤੇ ਸਮੂਹ ਸਟਾਫ਼ ਦੀ ਮਿਹਨਤ ਦੀ ਖ਼ੂਬ ਪ੍ਰਸ਼ੰਸ਼ਾ ਕੀਤੀ ਅਤੇ ਚੰਗੇਰੇ ਭਵਿੱਖ ਲਈ ਕਾਮਨਾਵਾਂ ਵੀ ਕੀਤੀਆਂ।

error: Content is protected !!