ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਪ੍ਰੇਮੀ ਨੇ ਪ੍ਰੇਮਿਕਾ ਦੇ ਕੀਤੇ 35 ਟੁੱਕੜੇ, ਹਰ ਰਾਤ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਜਾ ਕੇ ਰੱਖ ਆਉਂਦਾ ਸੀ ਇਕ ਟੁੱਕੜਾ…

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਪ੍ਰੇਮੀ ਨੇ ਪ੍ਰੇਮਿਕਾ ਦੇ ਕੀਤੇ 35 ਟੁੱਕੜੇ, ਹਰ ਰਾਤ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਜਾ ਕੇ ਰੱਖ ਆਉਂਦਾ ਸੀ ਇਕ ਟੁੱਕੜਾ…


ਦਿੱਲੀ(ਵੀਓਪੀ ਬਿਊਰੋ) ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲ਼ੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲਿਵ-ਇਨ ਪਾਰਟਨਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰਕੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੇ ਸੁੱਟੇ ਗਏ, ਇਸ ਘਟਨਾ ਦੀ ਜਾਣਕਾਰੀ ਦਿੰਦਿਆ ਮਹਿਰੌਲੀ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ 6 ਮਹੀਨੇ ਪੁਰਾਣੀ ਹੈ, ਮ੍ਰਿਤਕਾ ਦਾ ਨਾਂ ਸ਼ਰਧਾ ਹੈ,ਅਤੇ ਉਹ ਮੁੰਬਈ ਦੇ ਵਲਦ ਇਲਾਕੇ ਦੀ ਰਹਿਣ ਵਾਲੀ ਸੀ, ਉਸ ਦੇ ਪਾਰਟਨਰ ਦਾ ਨਾਮ ਅਫਤਾਬ ਸੀ,ਜਿਸ ਨਾਲ ਓਹ ਲਿਵ-ਇਨ ਚ ਰਹਿੰਦੀ ਸੀ,ਇਨਾ ਦੀ ਮੁਲਾਕਾਤ ਮੁੰਬਈ ਚ ਮੁਲਾਕਾਤ ਹੋਈ ਸੀ,ਜਿਸ ਤੋਂ ਬਾਅਦ ਇਹ ਦੋਵੇ ਦਿੱਲੀ ਆ ਕੇ ਇਕੱਠੇ ਰਹਿਂਣ ਲੱਗ ਪਏ, 8 ਨਵੰਬਰ ਨੂੰ ਸ਼ਰਧਾ ਦੇ ਪਿਤਾ ਨੇ ਪੁਲਿਸ ਕੋਲ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਸੀ,ਐਫਆਈਆਰ ਮੁਤਾਬਕ ਪੀੜਤਾ ਦੀ 26 ਸਾਲਾ ਧੀ ਸ਼ਰਧਾ ਵਾਕਰ ਮੁੰਬਈ ਦੇ ਮਲਾਡ ਇਲਾਕੇ ਵਿੱਚ ਸਥਿਤ ਇੱਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਇੱਥੇ ਹੀ ਸ਼ਰਧਾ ਦੀ ਮੁਲਾਕਾਤ ਆਫਤਾਬ ਅਮੀਨ ਨਾਲ ਹੋਈ।


ਕੁਝ ਦਿਨ ਮੁੰਬਈ ‘ਚ ਰਹਿਣ ਤੋਂ ਬਾਅਦ ਦੋਵੇਂ ਦਿੱਲੀ ਵਾਪਸ ਆ ਗਏ ਅਤੇ ਇੱਥੇ ਰਹਿਣ ਲੱਗੇ। ਪੁਲਸ ਅਧਿਕਾਰੀ ਮੁਤਾਬਕ ਜਦੋਂ ਸ਼ਰਧਾ ਨੇ ਆਫਤਾਬ ‘ਤੇ ਵਿਆਹ ਲਈ ਦਬਾਅ ਪਾਇਆ ਤਾਂ ਉਸ ਨੇ ਕਤਲ ਦੀ ਸਾਜ਼ਿਸ਼ ਰਚੀ। ਮੁਲਜ਼ਮ ਆਫਤਾਬ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਲਾਸ਼ ਦੇ ਟੁਕੜੇ ਕਰ ਕੇ ਜੰਗਲਾਂ ਵਿੱਚ ਸੁੱਟ ਦਿੱਤਾ। ਆਫਤਾਬ ਨੇ ਅੱਗੇ ਦੱਸਿਆ- ਹੱਤਿਆ ਦਾ ਕਾਰਨ ਵਿਆਹ ਲਈ ਦਬਾਅ ਬਣਾਉਣਾ ਸੀ। ਸ਼ਰਧਾ ਹਰ ਰੋਜ਼ ਲੜਾਈ-ਝਗੜਾ ਕਰਦੀ ਸੀ, ਜਿਸ ਕਾਰਨ ਉਸ ਨੇ ਤੰਗ ਆ ਕੇ ਉਸ ਦਾ ਕਤਲ ਕਰ ਦਿੱਤਾ।


ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ- ਹੱਤਿਆ ਤੋਂ ਬਾਅਦ ਆਫਤਾਬ ਨੇ ਲਾਸ਼ ਦੇ 35 ਟੁਕੜੇ ਕਰ ਕੇ 18 ਦਿਨਾਂ ਤੱਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਸੁੱਟ ਦਿੱਤਾ। ਪੁਲਿਸ ਦੀ ਫੋਰੈਂਸਿਕ ਟੀਮ ਲਾਸ਼ਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

error: Content is protected !!