ਚੰਡੀਗੜ੍ਹ ‘ਚ ਪੀੜਤਾ ਨਾਲ ਰਹਿੰਦਾ ਰਿਹਾ, ਗਰਭਵਤੀ ਹੋਣ ‘ਤੇ ਉਸ ਨੂੰ ਛੱਡ ਗਿਆ

ਚੰਡੀਗੜ੍ਹ ‘ਚ ਪੀੜਤਾ ਨਾਲ ਰਹਿੰਦਾ ਰਿਹਾ, ਗਰਭਵਤੀ ਹੋਣ ‘ਤੇ ਉਸ ਨੂੰ ਛੱਡ ਗਿਆ

ਵੀਪੀਓ (ਬਿਓਰੂ) ਕਲਯੁੱਗੀ ਸਮਾਜ ਵਿੱਚ ਆਏ ਦਿਨ ਅਜਿਹੀਆ ਘਟਨਾ ਵਾਪਰਦੀਆ ਰਹਿੰਦੀਆ ਹਨ। ਜੋ ਸਮਾਜ ਨੂੰ ਸ਼ਰਮਸਾਰ ਕਰ ਦਿੰਦੀਆ ਹਨ।ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ,ਜਿੱਥੇ ਬੀਤੇ ਸੋਮਵਾਰ ਮਾਣਯੋਗ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ 56 ਵਿੱਚ ਇੱਕ ਲੜਕੀ ਨੂੰ ਗਰਭਵਤੀ ਕਰਨ ਅਤੇ ਬਾਅਦ ਵਿੱਚ ਉਸ ਨੂੰ ਛੱਡ ਦੇਣ ਦੇ ਦੋਸ਼ੀ ਨੌਜਵਾਨ ਨੂੰ ਸਜ਼ਾ ਸੁਣਾਈ ਹੈ।


ਕੀ ਹੈ ਪੂਰਾ ਮਾਮਲਾ

ਇਹ ਘਟਨਾ ਤਿੰਨ ਸਾਲ ਪਹਿਲਾਂ ਦੀ ਹੈ,ਜਦੋ ਪੀੜੀਤ ਲੜਕੀ ਨੇ ਦੋਸੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਵਿਸ਼ੇਸ਼ ਅਦਾਲਤ ਦੀ ਜੱਜ ਸਵਾਤੀ ਸਹਿਗਲ ਦੀ ਅਦਾਲਤ ਵਿੱਚ ਚੱਲ ਰਹੀ ਸੀ।ਪੁਲੀਸ ਅਨੁਸਾਰ ਪੀੜਤ ਲੜਕੀ ਖਰੜ ਦੀ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ। ਦੋਸ਼ੀ ਪ੍ਰਭਦੀਪ ਵੀ ਇਸੇ ਦਫਤਰ ਵਿਚ ਕੰਮ ਕਰਦਾ ਸੀ। ਇਸ ਦੌਰਾਨ ਦੋਵੇਂ ਦੋਸਤ ਬਣ ਗਏ ਅਤੇ ਚੰਡੀਗੜ੍ਹ ਦੇ ਸੈਕਟਰ 56 ਵਿੱਚ ਇਕੱਠੇ ਰਹਿਣ ਲੱਗੇ। ਵਿਆਹ ਦੇ ਬਹਾਨੇ ਮੁਲਜ਼ਮ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਏ। ਅਤੇ ਜਦੋਂ ਉਹ ਗਰਭਵਤੀ ਹੋ ਗਈ, ਉਸਨੇ ਉਸਨੂੰ ਛੱਡ ਦਿੱਤਾ। ਪੀੜਤਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ 29 ਜੁਲਾਈ 2019 ਨੂੰ ਉਕਤ ਨੌਜਵਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ।

ਦੋਸ਼ੀ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਦੂਜੇ ਪਾਸੇ ਪੀੜਤਾ ਦੀ ਮੈਡੀਕਲ ਰਿਪੋਰਟ, ਉਸ ਦੇ ਬਿਆਨਾਂ ਅਤੇ ਮਾਮਲੇ ਦੇ ਹੋਰ ਗਵਾਹਾਂ ਦੇ ਆਧਾਰ ‘ਤੇ ਕੇਸ ਨੂੰ ਸ਼ੱਕ ਦੇ ਘੇਰੇ ਤੋਂ ਪਰੇ ਸਾਬਤ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਅਦਾਲਤ ਨੇ ਨੌਜਵਾਨ ਨੂੰ ਸਬੰਧਤ ਅਪਰਾਧ ਲਈ ਦੋਸ਼ੀ ਠਹਿਰਾਇਆ।ਨੌਜਵਾਨ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਇਸ ਮਾਮਲੇ ਵਿੱਚ ਪੀੜਤ ਵੀ ਮੂਲ ਰੂਪ ਵਿੱਚ ਪੰਜਾਬ ਦੀ ਹੀ ਹੈ।

error: Content is protected !!