Skip to content
Monday, November 11, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
16
ਪੰਚਾਇਤ ਮੈਂਬਰ ਇਸ ਗੱਲ ਨੂੰ ਲੈ ਕੇ ਕਰ ਰਹੇ ਸੀ ਤੰਗ, ਤਾਂ ਸਰਪੰਚ ਨੇ ਕਰ ਲਈ ਖੁਦਕੁਸ਼ੀ…
Latest News
Punjab
ਪੰਚਾਇਤ ਮੈਂਬਰ ਇਸ ਗੱਲ ਨੂੰ ਲੈ ਕੇ ਕਰ ਰਹੇ ਸੀ ਤੰਗ, ਤਾਂ ਸਰਪੰਚ ਨੇ ਕਰ ਲਈ ਖੁਦਕੁਸ਼ੀ…
November 16, 2022
Voice of Punjab
ਪੰਚਾਇਤ ਮੈਂਬਰ ਇਸ ਗੱਲ ਨੂੰ ਲੈ ਕੇ ਕਰ ਰਹੇ ਸੀ ਤੰਗ, ਤਾਂ ਸਰਪੰਚ ਨੇ ਕਰ ਲਈ ਖੁਦਕੁਸ਼ੀ…
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਮਾਛੀਵਾੜਾ ਕਸਬੇ ਵਿੱਚ ਇਕ ਸਰਪੰਚ ਨੇ ਖੁਦਕੁਸ਼ੀ ਕਰ ਲਈ ਅਤੇ ਇਸ ਦੌਰਾਨ ਸਰਪੰਚ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਆਪਣੇ ਹੀ ਪਿੰਡ ਦੇ ਪੰਚਾਇਤ ਮੈਂਬਰਾਂ ਨੂੰ ਦੋਸ਼ੀ ਬਣਾਇਆ ਹੈ। ਮੁੱਢਲੀ ਜਾਂਚ ਦੌਰਾਨ ਤਾਂ ਇਹ ਹੀ ਜਾਣਕਾਰੀ ਮਿਲੀ ਹੈ ਕਿ ਸਰਪੰਚ ਨੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਤੋਂ ਪਰੇਸ਼ਾਨ ਹੋ ਕੇ ਇਹ ਖੌਫਨਾਕ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ ਹਨ। ਕਿਉਂਕਿ ਦੋਸ਼ੀ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਮਾਛੀਵਾੜਾ ਪੁਲੀਸ ਨੇ ਮ੍ਰਿਤਕ ਧਰਮਪਾਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਦੇਰ ਸ਼ਾਮ ਵਾਰਿਸਾਂ ਹਵਾਲੇ ਕਰ ਦਿੱਤੀ।
ਜਾਣਕਾਰੀ ਮੁਤਾਬਕ ਮਾਛੀਵਾੜਾ ਕਸਬਾ ਅਧੀਨ ਆਉਂਦੇ ਪਿੰਡ ਸ਼ਤਾਬਗੜ੍ਹ ਦੇ ਸਰਪੰਚ ਧਰਮਪਾਲ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਧਰਮਪਾਲ ਪਿੰਡ ਸ਼ਤਾਬਗੜ੍ਹ ਦਾ ਸਰਪੰਚ ਸੀ। ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਪੰਚਾਇਤ ਦੇ ਮੈਂਬਰ ਅਤੇ ਕੁਝ ਹੋਰ ਲੋਕ ਉਸ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ। ਇਨ੍ਹਾਂ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਧਰਮਪਾਲ ਨੇ ਜ਼ਹਿਰ ਨਿਗਲ ਲਿਆ ਹੈ। ਧਰਮਪਾਲ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਧਰਮਪਾਲ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ, ਸੁਸਾਈਡ ਨੋਟ ਵਿੱਚ ਪਿੰਡ ਦੀ ਪੰਚਾਇਤ ਦੇ ਦੋ ਮੈਂਬਰਾਂ ਅਤੇ ਦੋ ਹੋਰ ਵਿਅਕਤੀਆਂ ਦੇ ਨਾਂ ਲਿਖੇ ਗਏ ਹਨ, ਜਿਸ ਕਾਰਨ ਧਰਮਪਾਲ ਨੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸਰਪੰਚ ਧਰਮਪਾਲ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Post navigation
ਰਾਮ ਰਹੀਮ ਨੇ ਦੱਸੇ ਚਿਹਰੇ ਤੋਂ ਦਾਗ ਹਟਾਉਣ ਅਤੇ ਵਾਲ ਕਾਲੇ ਕਰਨ ਦੇ ਤਰੀਕੇ, ਲੜਕੀ ਨੇ ਕਿਹਾ ਬਾਬਾ ਜੀ ਮੈਨੂੰ ਲੜਕੀ ਨਾਲ ਹੀ ਪਿਆਰ ਹੈ ਤਾਂ ਬਾਬਾ ਜੀ ਨੇ ਜਵਾਬ ਦੇ ਕੇ ਕਰ’ਤਾਂ ਹੈਰਾਨ…
ਵਿਜੀਲੈਂਸ ਬਿਊਰੋ ਨੇ ਏਐੱਸਆਈ, ਡਰਾਈਵਰ ਤੇ ਜੇਈ ਨੂੰ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us