ਕੈਨੇਡਾ ਭੇਜਣ ਲਈ ਕਰ ਰਿਹਾ ਸੀ ਟਾਲ-ਮਟੋਲ, ਅਗਲਿਆਂ ਨੇ ਦਫਤਰ ‘ਚ ਆ ਕੇ ਚਾੜਿਆ ਕੁਟਾਪਾ, ਸੀਸੀਟੀਵੀ ਵਿੱਚ ਛਿੱਤਰ ਖਾਂਦਾ ਆ ਗਿਆ ਟਰੈਵਲ ਏਜੰਟ…

ਕੈਨੇਡਾ ਭੇਜਣ ਲਈ ਕਰ ਰਿਹਾ ਸੀ ਟਾਲ-ਮਟੋਲ, ਅਗਲਿਆਂ ਨੇ ਦਫਤਰ ‘ਚ ਆ ਕੇ ਚਾੜਿਆ ਕੁਟਾਪਾ, ਸੀਸੀਟੀਵੀ ਵਿੱਚ ਛਿੱਤਰ ਖਾਂਦਾ ਆ ਗਿਆ ਟਰੈਵਲ ਏਜੰਟ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਟਰੈਵਲ ਏਜੰਟਾਂ ਦਾ ਭਰਮਾਰ ਹੈ, ਇਨ੍ਹਾਂ ਵਿੱਚੋਂ ਕਈ ਤਾਂ ਅਜਿਹੇ ਹਨ ਜੋ ਕਿ ਲੋਕਾਂ ਤੋਂ ਪੈਸੇ ਹੀ ਠੱਗ ਰਹੇ ਹਨ। ਅਜਿਹੇ ਏਜੰਟਾਂ ਦੇ ਕਾਰਨ ਹੀ ਜਲੰਧਰ ਸ਼ਹਿਰ ਦਾ ਨਾਂ ਕਾਫੀ ਬਦਨਾਮ ਹੋ ਗਿਆ ਹੈ। ਅਜਿਹੀ ਹੀ ਇਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕ ਟਰੈਵਲ ਏਜੰਟ ਦੀ ਉਸ ਦੇ ਦਫਤਰ ਵਿੱਚ ਆ ਕੇ ਹੀ ਛਿੱਤਰ ਪਰੇਡ ਕਰ ਰਹੇ ਹਨ। ਉਕਤ ਕੁਟਾਪਾ ਚਾੜ੍ਹਨ ਵਾਲੇ ਨੌਜਵਾਨ ਜੰਮੂ ਦੇ ਦੱਸੇ ਜਾ ਰਹੇ ਹਨ। ਘਟਨਾ ਦੌਰਾਨ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋ ਗਈ ਹੈ। ਇਸ ਦੌਰਾਨ ਹੀ ਇਹ ਮਾਮਲੇ ਪੁਲਿਸ ਦੇ ਕੋਲ ਵੀ ਪਹੁੰਚ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਨੇ ਇਕ-ਦੂਜੇ ਖਿਲਾਫ ਦੋਸ਼ ਲਾਏ ਹਨ।

ਜਾਣਕਾਰੀ ਮੁਤਾਬਕ ਜੰਮੂ ਦਾ ਰਹਿਣ ਵਾਲਾ ਰਵੀ ਕੁਮਾਰ ਨਾਂ ਦਾ ਨੌਜਵਾਨ ਜਲੰਧਰ ਦੇ ਬੱਸ ਸਟੈਂਡ ਨੇੜੇ ਇਕ ਟਰੈਵਲ ਏਜੰਸੀ ‘ਤੇ ਆਇਆ ਅਤੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ। ਅਜੇ ਤੱਕ ਰਵੀ ਦੀਆਂ ਫਾਈਲਾਂ ‘ਤੇ ਕਾਰਵਾਈ ਚੱਲ ਰਹੀ ਹੈ ਪਰ ਵੀਜ਼ਾ ਆਉਣ ‘ਚ ਦੇਰੀ ਹੋਣ ਕਾਰਨ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਦਫਤਰ ਆ ਕੇ ਆਪਣੇ ਸਾਥੀਆਂ ਨਾਲ ਕਾਫੀ ਹੰਗਾਮਾ ਕੀਤਾ। ਇਸ ਦੌਰਾਨ ਦੂਜੇ ਪਾਸੇ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਬਲਰਾਜ ਨੇ ਦੱਸਿਆ ਕਿ ਜੰਮੂ ਦੇ ਰਵੀ ਕੁਮਾਰ ਨੇ ਉਸ ਦੀ ਕੰਪਨੀ ਰਾਹੀਂ ਕੈਨੇਡਾ ਦੇ ਵੀਜ਼ੇ ਲਈ ਅਪਲਾਈ ਕੀਤਾ ਸੀ। ਅਜੇ ਤੱਕ ਰਵੀ ਦੀ ਫਾਈਲ ਦਾ ਨਤੀਜਾ ਆਉਣਾ ਬਾਕੀ ਹੈ। ਉਨ੍ਹਾਂ ਨੇ ਰਵੀ ਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰ ਕਾਰਵਾਈ ਕਰਨ ਵਿੱਚ ਸਮਾਂ ਲੱਗਦਾ ਹੈ ਪਰ ਉਸ ਦੇ ਨਾਲ ਆਏ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ।

error: Content is protected !!