ਰਾਮ ਰਹੀਮ ਨੇ ਦੱਸੇ ਚਿਹਰੇ ਤੋਂ ਦਾਗ ਹਟਾਉਣ ਅਤੇ ਵਾਲ ਕਾਲੇ ਕਰਨ ਦੇ ਤਰੀਕੇ, ਲੜਕੀ ਨੇ ਕਿਹਾ ਬਾਬਾ ਜੀ ਮੈਨੂੰ ਲੜਕੀ ਨਾਲ ਹੀ ਪਿਆਰ ਹੈ ਤਾਂ ਬਾਬਾ ਜੀ ਨੇ ਜਵਾਬ ਦੇ ਕੇ ਕਰ’ਤਾਂ ਹੈਰਾਨ…

ਰਾਮ ਰਹੀਮ ਨੇ ਦੱਸੇ ਚਿਹਰੇ ਤੋਂ ਦਾਗ ਹਟਾਉਣ ਅਤੇ ਵਾਲ ਕਾਲੇ ਕਰਨ ਦੇ ਤਰੀਕੇ, ਲੜਕੀ ਨੇ ਕਿਹਾ ਬਾਬਾ ਜੀ ਮੈਨੂੰ ਲੜਕੀ ਨਾਲ ਹੀ ਪਿਆਰ ਹੈ ਤਾਂ ਬਾਬਾ ਜੀ ਨੇ ਜਵਾਬ ਦੇ ਕੇ ਕਰ’ਤਾਂ ਹੈਰਾਨ…


ਚੰਡੀਗੜ੍ਹ (ਵੀਓਪੀ ਬਿਊਰੋ) 40 ਦਿਨ ਦੀ ਪੈਰੋਲ ਉੱਪਰ ਬਾਹਰ ਆਏ ਡੇਰਾ ਸਿਰਸਾ ਮੁਖੀ ਦੇ ਆਨਲਾਈਨ ਸਤਿਸੰਗ ਦੀਆਂ ਕਈ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਦੇਖ ਕੇ ਡੇਰਾ ਪ੍ਰੇਮੀ ਤਾਂ ਬਾਬਾ ਜੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ ਅਤੇ ਬਾਹਰ ਵਾਲੇ ਮਜਾਕ ਉਡਾਉਣਾ ਨਹੀਂ ਛੱਡਦੇ। ਅਜਿਹੀਆਂ ਹੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿੱਚ ਡੇਰਾ ਮੁਖੀ ਖੇਤੀਬਾੜੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਸਤਿਸੰਗ ਦੀਆਂ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ਵਿੱਚ ਡੇਰਾ ਮੁਖੀ ਆਪਣੇ ਭਗਤਾਂ ਨੂੰ ਚਿਹਰੇ ਨਿਖਾਰਨ ਅਤੇ ਵਾਲ ਕਾਲੇ ਕਰਨ ਦੀਆਂ ਸਲਾਹਾਂ ਦੇ ਰਹੇ ਹਨ। ਯੂਪੀ ਦੇ ਬਰਨਾਵਾ ਆਸ਼ਰਮ ਤੋਂ ਡੇਰਾ ਮੁਖੀ ਨੇ ਆਪਣੇ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਆਨਲਾਈਨ ਦਿੱਤੇ। ਉਹ ਪ੍ਰੇਮੀਆਂ ਨੂੰ ਨਸ਼ਾ ਛੁਡਾਉਣ, ਨਾਮ ਰਾਮ ਜਪ, ਲਾਲਸਾ ਨੂੰ ਕਾਬੂ ਕਰਨ, ਨੌਕਰੀ ਪ੍ਰਾਪਤ ਕਰਨ, ਖੂਨ ਵਧਾਉਣ ਅਤੇ ਵਾਲ ਕਾਲੇ ਕਰਨ ਦੇ ਸੁਝਾਅ ਦਿੰਦਾ ਹੈ। ਰਾਮ ਰਹੀਮ ਨੇ ਮੰਗਲਵਾਰ ਨੂੰ 1 ਘੰਟਾ 29 ਮਿੰਟ ਦੇ ਸਤਿਸੰਗ ‘ਚ 40 ਮਿੰਟ ਤੱਕ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਦੌਰਾਨ ਡੇਰਾ ਪ੍ਰੇਮੀ ਸੰਜੂ ਗੁੱਜਰ ਨੇ ਬਾਬਾ ਜੀ ਨੂੰ ਸਵਾਲ ਕੀਤਾ ਕਿ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਚਿਹਰੇ ‘ਤੇ ਦਾਗ-ਧੱਬੇ ਦਿਖਾਈ ਦਿੰਦੇ ਹਨ। ਰਾਮ ਰਹੀਮ ਨੇ ਉਸਨੂੰ ਦਿਨ ਵਿੱਚ ਤਿੰਨ ਵਾਰ ਸ਼ੁੱਧ ਐਲੋਵੇਰਾ ਜੈੱਲ ਪੇਸਟ ਲਗਾ ਕੇ ਇਸ ਨੂੰ ਸੁਕਾਉਣ ਦੀ ਸਲਾਹ ਦਿੱਤੀ। ਤਿੰਨ ਤੋਂ ਚਾਰ ਘੰਟੇ ਬਾਅਦ ਧੋ ਲਓ।ਡੇਰਾ ਮੁਖੀ ਨੇ ਕਿਹਾ ਕਿ ਐਲੋਵੀਰਾ ਜੈੱਲ ਲਾਉਣ ਦੇ ਨਾਲ ਹੀ ਉਸ ਦਾ ਚਿਹਰਾ ਪਹਿਲਾਂ ਨਾਲੋ ਨਿਖਰ ਜਾਵੇਗਾ। ਇਸ ਦੌਰਾਨ ਇਕ ਹੋਰ ਡੇਰ ਪ੍ਰੇਮੀ ਰਵੀ ਕੁਮਾਰ ਨੇ ਦੱਸਿਆ ਕਿ ਵਾਲ ਚਿੱਟੇ ਅਤੇ ਪਤਲੇ ਹਨ। ਰਾਮ ਰਹੀਮ ਨੇ ਕਿਹਾ ਕਿ ਅਜਿਹੇ ਕਈ ਫਾਰਮੂਲੇ ਹਨ, ਜਿਨ੍ਹਾਂ ਨੂੰ ਲਾਗੂ ਕਰਨ ਨਾਲ ਫਾਇਦਾ ਹੁੰਦਾ ਹੈ। ਆਂਵਲੇ ਦੇ ਨਾਲ ਸ਼ਹਿਦ ਤ੍ਰਿਫਲਾ ਲੈਣਾ ਚਾਹੀਦਾ ਹੈ। ਫਿਰ ਰਾਮ ਰਹੀਮ ਨੇ ਕਿਹਾ ਕਿ ਕਈ ਸਾਲ ਪਹਿਲਾਂ ਆਸ਼ਰਮ ਵਿੱਚ ਅਸੀਂ ਸੇਵਾਦਾਰ ਠਾਕੁਰ ਨੂੰ ਕਾਲੇ ਵਾਲਾਂ ਦਾ ਨੁਸਖਾ ਦਿੱਤਾ ਸੀ। ਉਸ ਨੁਸਖੇ ਨਾਲ ਉਸ ਦੇ ਵਾਲ ਫਿਰ ਕਾਲੇ ਹੋ ਗਏ। ਜੇ ਕਿਸੇ ਸੇਵਕ ਨੂੰ ਯਾਦ ਹੋਵੇ ਤਾਂ ਦੱਸ ਦੇਣਾ ਕਿ ਉਹ ਦਵਾਈ ਅਸੀਂ ਬਣਾਈ ਸੀ।


ਇਸ ਦੌਰਾਨ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਜਿੰਮ ਜਾਣ ਸਮੇਂ ਸਟੀਰੌਇਡ ਨਾ ਲੈਣ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਕਿ ਕੁਦਰਤੀ ਭੋਜਨ, ਦਾਲਾਂ, ਸੋਇਆਬੀਨ ਭੋਜਨ ਲਓ। ਇੱਕ ਲੜਕੀ ਨੇ ਬਾਬਾ ਜੀ ਨੂੰ ਸਵਾਲ ਕੀਤਾ ਕਿ ਹੋਮੋ ਸੈਕਸੂਅਲ ਤੋਂ ਕਿਵੇਂ ਬਾਹਰ ਨਿਕਲਣਾ ਹੈ। ਤਾਂ ਰਾਮ ਰਹੀਮ ਨੇ ਜਵਾਬ ਦਿੱਤਾ ਕਿ ਇਨਸਾਨ ਕਿਸੇ ਵੀ ਗੈਰ-ਕੁਦਰਤੀ ਚੀਜ਼ ਨਾਲ ਖੁਸ਼ ਨਹੀਂ ਰਹਿ ਸਕਦਾ। ਇਸ ਨੂੰ ਰੋਕਣ ਲਈ ਇੱਛਾ ਸ਼ਕਤੀ ਦੀ ਲੋੜ ਹੈ, ਇਸ ਲਈ ਰਾਮ ਦਾ ਨਾਮ ਜਪਿਆ ਕਰੋ।

error: Content is protected !!