ਹੁਣ ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕਰ’ਤਾਂ ਰੋਡ ਜਾਮ, ਲੋਕ ਹੋ ਰਹੇ ਖੱਜਲ-ਖੁਆਰ, ਕਿਸਾਨ ਕਹਿੰਦੇ ਮੰਗਾਂ ਮੰਨੂ ਸਰਕਾਰ ਤਾਂ ਹੀ ਉੱਠਾਂਗੇ…

ਹੁਣ ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕਰ’ਤਾਂ ਰੋਡ ਜਾਮ, ਲੋਕ ਹੋ ਰਹੇ ਖੱਜਲ-ਖੁਆਰ, ਕਿਸਾਨ ਕਹਿੰਦੇ ਮੰਗਾਂ ਮੰਨੂ ਸਰਕਾਰ ਤਾਂ ਹੀ ਉੱਠਾਂਗੇ…


ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਮੁੜ ਤੋਂ ਧਰਨਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਅਤੇ ਰਾਹਗੀਰ ਕਾਫੀ ਜਿਆਦਾ ਖੱਜਲ ਖੁਆਰ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਕਿਸਾਨ ਸ਼ੁੱਕਰਵਾਰ ਦੁਪਹਿਰ ਨੂੰ ਭੰਡਾਰੀ ਪੁਲ ਤੋਂ ਆਪਣਾ ਮੌਰਚਾ ਵਾਪਸ ਲੈਣ ਲਈ ਮੰਨ ਗਏ ਹਨ । ਜ਼ਿਲ੍ਹਾ ਪ੍ਰਸ਼ਾਸਨ ਨਾਲ ਦੇਰ ਰਾਤ ਹੋਈ ਗੱਲਬਾਤ ਤੋਂ ਬਾਅਦ ਹੁਣ ਕਿਸਾਨ ਕੱਥੂਨੰਗਲ ਟੋਲ ਪਲਾਜ਼ਾ ‘ਤੇ ਆਪਣਾ ਰੋਸ ਮਾਰਚ ਕਰਨ ਜਾ ਰਹੇ ਹਨ ਅਤੇ ਇਹ ਪੱਕਾ ਮਾਰਚ ਹੋਵੇਗਾ। ਇਸ ਕਾਰਨ ਰਾਤ 11 ਵਜੇ ਤੋਂ ਬਾਅਦ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ‘ਤੇ ਆਵਾਜਾਈ ਪ੍ਰਭਾਵਿਤ ਹੋਵੇਗੀ।


ਅੰਮ੍ਰਿਤਸਰ ਵਿੱਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਜਥਾ ਬੁੱਧਵਾਰ ਸ਼ਾਮ ਨੂੰ ਭੰਡਾਰੀ ਪੁਲ ’ਤੇ ਬੈਠ ਗਿਆ। ਪ੍ਰਦਰਸ਼ਨ ਕਾਰਨ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਲੋਕ ਘੰਟਿਆਂਬੱਧੀ ਟ੍ਰੈਫਿਕ ਜਾਮ ‘ਚ ਫਸੇ ਰਹੇ। ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਇਸ ਕਾਰਨ ਕਿਸਾਨਾਂ ਵੱਲੋਂ ਹੁਣ ਕੱਥੂਨੰਗਲ ਹਾਈਵੇਅ ’ਤੇ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਇਸ ਰੋਸ ਮਾਰਚ ਨੂੰ ਉਦੋਂ ਤਕ ਜਾਰੀ ਰੱਖਣਗੇ ਜਦ ਤਕ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ ਅਤੇ ਇਸ ਸਬੰਧੀ ਕੋਈ ਠੋਸ ਨੀਤੀ ਨਹੀਂ ਬਣਾਉਂਦੀ। ਕਿਸਾਨਾਂ ਨੇ ਕਿਹਾ ਕਿ ਉਹ ਉਸ ਸਮੇਂ ਤਕ ਡਟੇ ਰਹਿਣਗੇ।

ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਰਮਾ ਅਤੇ ਕਣਕ ਉਤਪਾਦਕਾਂ ਨੂੰ ਰਾਹਤ ਦੇਵੇ, ਜਿਨ੍ਹਾਂ ਦੀ ਫਸਲ ਕੀੜਿਆਂ ਦੇ ਹਮਲੇ ਵਿੱਚ ਨੁਕਸਾਨੀ ਗਈ ਹੈ, ਇਸ ਤੋਂ ਇਲਾਵਾ ਤਿੰਨ ਕਿਸਾਨ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਕੇਂਦਰ ਇੰਨਾ ਹੀ ਨਹੀਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਈ ਕਿਸਾਨਾਂ ਨਾਲ ਧੋਖਾ ਕੀਤਾ ਗਿਆ। ਪੈਸੇ ਦੇਣ ਵਾਲੇ ਨੂੰ ਮੋਟਾ ਮੁਆਵਜ਼ਾ ਦਿੱਤਾ ਗਿਆ। ਜਿਸ ਦੀ ਜਾਂਚ ਵੀ ਕੀਤੀ ਗਈ ਹੈ। ਕਈ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਵੀ ਪੈਸੇ ਜਾਰੀ ਨਹੀਂ ਕੀਤੇ ਗਏ। ਜਿਸ ਦਾ ਕਿਸਾਨਾਂ ਵਿੱਚ ਗੁੱਸਾ ਹੈ।

error: Content is protected !!