ਰਾਮ ਰਹੀਮ ਦੇ ਸਤਿਸੰਗ ‘ਚ ਇਸ ਗੱਲ਼ ਨੂੰ ਲੈ ਕੇ ਹੋ ਗਿਆ ਹੰਗਾਮਾ, ਪਾੜੇ ਡੇਰਾ ਮੁਖੀ ਦੇ ਪੋਸਟਰ ਤਾਂ ਮੌਕੇ ‘ਤੇ ਪਹੁੰਚੀ ਪੁਲਿਸ

ਰਾਮ ਰਹੀਮ ਦੇ ਸਤਿਸੰਗ ‘ਚ ਇਸ ਗੱਲ਼ ਨੂੰ ਲੈ ਕੇ ਹੋ ਗਿਆ ਹੰਗਾਮਾ, ਪਾੜੇ ਡੇਰਾ ਮੁਖੀ ਦੇ ਪੋਸਟਰ ਤਾਂ ਮੌਕੇ ‘ਤੇ ਪਹੁੰਚੀ ਪੁਲਿਸ


ਯੂਪੀ (ਵੀਓਪੀ ਬਿਊਰੋ) ਕਤਲ ਅਤੇ ਬਲਾਤਕਾਰ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਸੁਣ ਚੁੱਕੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਇਸ ਸਮੇਂ ਪੈਰੋਲ ਉੱਪਰ 40 ਦਿਨ ਦੇ ਲਈ ਬਾਹਰ ਹਨ ਅਤੇ ਇਸ ਦੌਰਾਨ ਉਹ ਆਪਣੀ ਜਿੰਦਗੀ ਦੇ ਬਿਹਤਰੀਨ ਪਲ਼ਾਂ ਨੂੰ ਗੁਜਾਰਨ ਦੇ ਲਈ ਕੋਈ ਵੀ ਮੌਕਾ ਖਾਲੀ ਨਹੀਂ ਛੱਡ ਰਹੇ। ਕਦੀ ਉਹ ਉਹ ਆਨਲਾਈਨ ਸਤਿਸੰਗ ਵਿੱਚ ਸ਼ਰਧਾਲੂਆਂ ਨੂੰ ਉਪਦੇਸ਼ ਦੇ ਰਹੇ ਹੁੰਦੇ ਹਨ ਅਤੇ ਕਦੇ ਖੇਤੀਬਾੜੀ ਵਿੱਚ ਹੱਥ ਅਜ਼ਮਾ ਰਹੇ ਹੁੰਦੇ ਹਨ। ਇਸ ਦੌਰਾਨ ਉਹਨਾਂ ਨੇ ਆਪਣੇ 2 ਗੀਤ ਵੀ ਰਿਲੀਜ਼ ਕਰ ਦਿੱਤੇ ਹਨ, ਹਾਲਾਂਕਿ ਇਸ ਦੌਰਾਨ ਕਈ ਵਾਰ ਉਹਨਾਂ ਦਾ ਵਿਰੋਧ ਵੀ ਹੋਇਆ ਹੈ ਪਰ ਉਹ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੀ ਮਸਤੀ ਵਿਚ ਆਪਣੀ ਪੈਰੋਲ ਨੂੰ ਮਾਣ ਰਹੇ ਹਨ। ਇਸੇ ਵਿਚਕਾਰ ਹੀ ਹੁਣ ਇਕ ਘਟਨਾ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ‘ਚ ਕਾਫੀ ਹੰਗਾਮਾ ਹੋਇਆ ਹੈ।

ਜਾਣਕਾਰੀ ਮਿਲੀ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਦੌਰਾਨ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਡੇਰਾ ਮੁਖੀ ਦੇ ਲਾਏ ਹੋਏ ਪੋਸਟਰਾਂ ਅਤੇ ਹੋਰਡਿੰਗਾਂ ਨੂੰ ਵੀ ਪਾੜ ਦਿੱਤਾ। ਇਸ ਤੋਂ ਬਾਅਦ ਜਦ ਘਟਨਾ ਵੱਦ ਗਈ ਤਾਂ ਮੌਕੇ ਉਪਰ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਇਸ ਰਿਕਾਰਡ ਕੀਤੇ ਸਤਿਸੰਗ ਪ੍ਰੋਗਰਾਮ ਨੂੰ ਰੋਕ ਦਿੱਤਾ। ਸ਼ਾਹਜਹਾਂਪੁਰ ਦੇ ਰੇਤੀ ‘ਚ ਸਥਿਤ ਮੈਰਿਜ ਲਾਅਨ ‘ਚ ਵੀਰਵਾਰ ਨੂੰ ਰਾਮ ਰਹੀਮ ਦਾ ਰਿਕਾਰਡ ਕੀਤਾ ਗਿਆ ਸਤਿਸੰਗ ਆਯੋਜਿਤ ਕੀਤਾ ਜਾ ਰਿਹਾ ਸੀ। ਉਦੋਂ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੂੰ ਇਸ ਦਾ ਪਤਾ ਲੱਗਾ। ਵੱਡੀ ਗਿਣਤੀ ਵਿੱਚ ਵਰਕਰਾਂ ਨੇ ਇੱਥੇ ਪਹੁੰਚ ਕੇ ਹੰਗਾਮਾ ਕੀਤਾ ਅਤੇ ਸਤਿਸੰਗ ਰੋਕਣ ਦੀ ਮੰਗ ਕੀਤੀ।


ਇਸ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਪੁਲਿਸ ਨੂੰ ਫ਼ੋਨ ‘ਤੇ ਪ੍ਰੋਗਰਾਮ ਦੀ ਸੂਚਨਾ ਦਿੱਤੀ | ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਤਿਸੰਗ ਬੰਦ ਕਰਵਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਬਿਨਾਂ ਇਜਾਜ਼ਤ ਤੋਂ ਕਰਵਾਇਆ ਜਾ ਰਿਹਾ ਸੀ। ਇੰਨਾ ਹੀ ਨਹੀਂ ਵਰਕਰਾਂ ਨੇ ਘਟਨਾ ਵਾਲੀ ਥਾਂ ‘ਤੇ ਲਗਾਏ ਰਾਮ ਰਹੀਮ ਦੇ ਪੋਸਟਰ ਅਤੇ ਹੋਰਡਿੰਗ ਵੀ ਪਾੜ ਦਿੱਤੇ। ਇਸ ਦੇ ਨਾਲ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਰਾਜੇਸ਼ ਅਵਸਥੀ ਨੇ ਦੱਸਿਆ ਕਿ ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਪਹੁੰਚੇ ਹੋਏ ਸਨ।

error: Content is protected !!