ਜੀ ਜੀ ਐਸ ਵਰਲਡ ਸਕੂਲ ਮੱਲਾਂ ਵਾਲਾ ਵਿੱਚ ਸਪੋਰਟਸ ਮੀਟ ਦੀ ਸ਼ੁਰੂਆਤ

ਜੀ ਜੀ ਐਸ ਵਰਲਡ ਸਕੂਲ ਮੱਲਾਂ ਵਾਲਾ ਵਿੱਚ ਸਪੋਰਟਸ ਮੀਟ ਦੀ ਸ਼ੁਰੂਆਤ

ਖੇਡਾਂ ਸਾਡੇ ਵਧੀਆ ਜੀਵਨ ਜਾਂਚ ਦਾ ਜ਼ਰੂਰੀ ਹਿੱਸਾ- ਕੇਸਰ

ਫਿਰੋਜ਼ਪੁਰ। ( ਜਤਿੰਦਰ ਪਿੰਕਲ )

ਇਲਾਕੇ ਦੀ ਨਾਮਵਰ ਸੰਸਥਾ ਜੀ .ਜੀ .ਐਸ .ਵਰਲਡ ਸਕੂਲ ਵਿੱਚ ਬਾਲ ਦਿਵਸ ਮੌਕੇ ਤੇ 14 ਅਤੇ 15 ਨਵੰਬਰ 2022 ਨੂੰ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਉਦਘਾਟਨ ਸਮਾਰੋਹ ਮੌਕੇ ਮਿਊਸਪਲ ਕਮੇਟੀ ਮੱਲਾਂਵਾਲਾ ਦੇ ਪ੍ਰਧਾਨ ਸ੍ਰੀ ਸਤਪਾਲ ਚਾਵਲਾ ਜੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਖੇਡ ਮੁਕਾਬਲਿਆਂ ਦਾ ਆਗਾਜ਼ ਕੀਤਾ। ਜੀ ਜੀ ਐਸ ਜੀਨੀਅਸ ਨੇ ਚਾਰ ਹਾਊਸਾਂ ਵਿਚ ਮਾਰਚ-ਪਾਸ ਕੀਤਾ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਵੱਲੋਂ ਸਕੂਲ ਦਾ ਝੰਡਾ ਲਹਿਰਾਉਣ ਤੋਂ ਬਾਅਦ ਮਿਸ਼ਾਲ ਸੈਰੇਮਨੀ ਹੋਈ ਅਤੇ ਸਕੂਲ ਦੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸੋਹ ਲਈ ਗਈ। ਜੀ ਜੀ ਐਸ ਜੀਨੀਅਸ ਦੇ ਜੂਨੀਅਰ ਅਤੇ ਸੀਨੀਅਰ ਵਿੰਗ ਨੇ ਅਲੱਗ ਅਲੱਗ ਖੇਡ ਮੁਕਾਬਲਿਆਂ ਵਿਚ ਭਾਗ ਲਿਆ। ਜੂਨੀਅਰ ਵਿੰਗ ਨੇ 50 ਮੀਟਰ ਹਰਡਲ ਰੇਸ, ਬੈਲੇਸ ਰੇਸ ਅਤੇ ਕਈ ਹੋਰ ਕੋਹ – ਸਪੋਰਟਸ ਵਿੱਚ ਹਿੱਸਾ ਲਿਆ। ਦੂਜੇ ਪਾਸੇ ਸੀਨੀਅਰ ਵਿੰਗ ਨੇ 100 ਮੀਟਰ ਦੌੜ, 400 ਮੀਟ‌ਰ ਰੀਲੇਅ ਦੌੜ, ਸ਼ਾਟ ਪੁੱਟ, ਡਿਸਕਸ ਥਰੋ, ਸੇਕ ਰੇਸ, ਰੱਸਾਕੱਸ਼ੀ ਅਤੇ ਕਈ ਹੋਰ ਖੇਡ ਮੁਕਾਬਲਿਆਂ ਵਿੱਚ ਆਪਣੀ ਵਧੀਆ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਤਗ਼ਮੇ ਹਾਸਲ ਕੀਤੇ। ਸਕੂਲ ਦੇ ਰੈਡ ਹਾਊਸ ਨੇ ਸਭ ਤੋਂ ਵੱਧ ਗੋਲਡ ਮੈਡਲ ਜਿੱਤ ਕੇ ਓਵਰ ਆਲ ਟਰਾਫੀ ਆਪਣੇ ਨਾਮ ਕੀਤੀ। ਲਵਜੀਤ ਸਿੰਘ ਕਲਾਸ ਦਸਵੀਂ ਅਤੇ ਰਮਨਦੀਪ ਕੌਰ ਕਲਾਸ ਅੱਠਵੀ ਨੂੰ ਬੈਸਟ ਅਥਲੀਟ ਵਜੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

ਇਨਾਮ ਵੰਡ ਸਮਾਰੋਹ ਮੌਕੇ ਉੱਤੇ ਮੁੱਖ ਮਹਿਮਾਨ ਨਰਿੰਦਰ ਸਿੰਘ ਕੇਸਰ ਪ੍ਰਧਾਨ ਰਾਸਾ ਫਿਰੋਜ਼ਪੁਰ, ਸੁਨੀਰ ਮੋਂਗਾ ਮੈਂਬਰ ਲੋਕ ਅਦਾਲਤ, ਪ੍ਰਿੰਸੀਪਲ ਮਨਜੀਤ ਸਿੰਘ ਵਿਰਕ, ਸਰਦਾਰ ਇੰਦਰਜੀਤ ਸਿੰਘ ਵਿਰਕ ਪ੍ਰਧਾਨ ਐਸ ਬੀ ਐਸ ਐਜੂਕੇਸ਼ਨਲ ਸੁਸਾਇਟੀ ਵਾਇਸ ਪ੍ਰਿੰਸੀਪਲ ਸ੍ਰੀ ਰਾਜੇਸ਼ ਵਿਨਾਇਕ, ਸਕੂਲ ਇੰਚਾਰਜ਼ ਮੈਡਮ ਗੁਰਜੀਤ ਕੌਰ ਨੇ ਬੱਚਿਆਂ ਨੂੰ ਮੈਡਲ ਤਕਸੀਮ ਕੀਤੇ ਅਤੇ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੇਸਰ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ। ਖੇਡਾਂ ਸਾਨੂੰ ਵਧੀਆ ਜੀਵਨ ਜਾਂਚ ਸਿਖਾਉਂਦੀਆ ਹਨ। ਉਹਨਾਂ ਨੇ ਜਿਤਣ ਵਾਲੇ ਬੱਚਿਆ ਨੂੰ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆ।ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਤਰ੍ਹਾਂ ਜੀ ਜੀ ਐਸ ਵਰਲਡ ਸਕੂਲ ਮੱਲਾਂ ਵਾਲਾ ਦੀ ਸਾਲਾਨਾ ਸਪੋਰਟਸ ਮੀਟ ਯਾਦਗਾਰੀ ਹੋ ਨਿੱਬੜੀ।

error: Content is protected !!