ਭਾਜਪਾ ਆਗੂ ਨੇ ਕੀਤਾ ਅੰਮ੍ਰਿਤਪਾਲ ਸਿੰਘ ਨੂੰ ਚੈਲੇਂਜ, ਕਿਹਾ- ਤੂੰ ਡਰਾਈਵਰ ਆ ਤੇ ਤੈਨੂੰ ਦੁਬਈ ਹੀ ਵਾਪਸ ਭੇਜਾਂਗੇ, ਪੁੱਛੇ ਇਹ ਤਿੰਨ ਸਵਾਲ

ਭਾਜਪਾ ਆਗੂ ਨੇ ਕੀਤਾ ਅੰਮ੍ਰਿਤਪਾਲ ਸਿੰਘ ਨੂੰ ਚੈਲੇਂਜ, ਕਿਹਾ- ਤੂੰ ਡਰਾਈਵਰ ਆ ਤੇ ਤੈਨੂੰ ਦੁਬਈ ਹੀ ਵਾਪਸ ਭੇਜਾਂਗੇ, ਪੁੱਛੇ ਇਹ ਤਿੰਨ ਸਵਾਲ…


ਅੰਮ੍ਰਿਤਸਰ (ਵੀਓਪੀ ਬਿਊਰੋ) ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਇਕ ਵੀਡੀਓ ਟਵੀਟ ਕਰਦੇ ਹੋਏ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਚੈਲੇਂਜ ਕਰਦੇ ਹੋਏ ਖਰੀਆਂ-ਖਰੀਆਂ ਸੁਣਾਈਆਂ ਹਨ। ਇਸ ਵੀਡੀਓ ਵਿੱਚ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਉਹਨਾਂ ਦੀ ਕੱਟੜ ਬਿਆਨਬਾਜੀ ਨੂੰ ਲੈ ਕੇ ਨਿਖੇਧੀ ਕਰ ਰਹੀ ਹੈ ਅਤੇ ਉਸ ਨੂੰ ਆਪਣੇ ਨਾਲ ਆਹਮੋ-ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਲਈ ਕਹਿ ਰਹੀ ਹੈ। ਇਸ ਦੌਰਾਨ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਉਹ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਨਾਲ ਸਬੰਧਤ 3 ਸਵਾਲ ਪੁੱਛੇਗੀ ਅਤੇ ਜੇਕਰ ਉਸ ਨੇ ਸਹੀ ਜਵਾਬ ਨਾ ਦਿੱਤੇ ਤਾਂ ਉਸ ਨੂੰ ਫਿਰ ਤੋਂ ਉੱਥੇ ਹੀ ਜਾਣਾ ਪਵੇਗਾ, ਜਿੱਥੋਂ ਉਹ ਆਇਆ ਹੈ।


ਵੀਡੀਓ ਜਾਰੀ ਕਰਦੇ ਹੋਏ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਬਨਾਮ ਅੰਮ੍ਰਿਤਪਾਲ ਡਰਾਈਵਰ ਤੈਨੂੰ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਵਿਦੇਸ਼ੀ ਏਜੰਸੀਆਂ ਨੇ ਭੇਜਿਆ ਹੈ, ਇਸ ਦਾ ਪਤਾ ਵੀ ਭਾਰਤ ਸਰਕਾਰ ਲਾ ਹੀ ਲਵੇਗੀ। ਉਸ ਨੇ ਕਿਹਾ ਕਿ ਤੁਸੀਂ ਕਿਸੇ ਵਿਦੇਸ਼ੀ ਏਜੰਸੀ ਦੇ ਏਜੰਟ ਹੋ, ਭਾਰਤ ਵਿਰੁੱਧ ਨਾਪਾਕ ਸਾਜ਼ਿਸ਼ਾਂ ਰਚਣ ਵਾਲੀ ਏਜੰਸੀ। ਮੈਂ ਭਾਰਤ ਦੀ ਦੇਸ਼ ਭਗਤ ਨਾਗਰਿਕ ਹਾਂ। ਚਾਵਲਾ ਨੇ ਉਸ ਨੂੰ ਮਿਲਣ ਲਈ ਚੁਣੌਤੀ ਦਿੱਤੀ। ਕਿਹਾ ਕਿ ਮੈਂ ਵੀ ਇਕੱਲੀ ਹੀ ਆਵਾਂਗੀ। ਸਿਰਫ਼ ਮੀਡੀਆ ਵਾਲੇ ਹੀ ਤੁਹਾਡੇ ਨਾਲ ਹੋਣਗੇ। ਜੇ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਵਿਦਵਾਨ ਸਮਝਾਂਗਾ ਅਤੇ ਜੋ ਵੀ ਕਹਾਂਗਾ ਉਸ ਨੂੰ ਸੱਚ ਮੰਨਾਂਗਾ। ਜੇਕਰ ਤੁਸੀਂ ਜਵਾਬ ਨਹੀਂ ਦੇ ਸਕਦੇ ਹੋ, ਤਾਂ ਤੁਹਾਨੂੰ ਦੁਬਈ ਜਾਣਾ ਪਵੇਗਾ। ਟਰੱਕ ਚਲਾਓ, ਦੁਕਾਨਦਾਰੀ ਕਰੋ ਜਾਂ ਏਜੰਸੀਆਂ ਲਈ ਕੰਮ ਕਰੋ, ਤੁਹਾਨੂੰ ਪੰਜਾਬ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ।


ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦ ਅੰਮ੍ਰਿਤਪਾਲ ਸਿੰਘ ਨੇ ਹਿੰਦੂ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਲਕਸ਼ਮੀਕਾਂਤਾ ਚਾਵਲਾ ਸੂਬੇ ਦੀ ਪਹਿਲੀ ਮਹਿਲਾ ਆਗੂ ਹੈ, ਜਿਸ ਨੇ ਅੰਮ੍ਰਿਤਪਾਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਅੱਗੇ ਆਉਣ ਲਈ ਕਿਹਾ ਹੈ। ਵੀਰਵਾਰ ਨੂੰ ਚਾਵਲਾ ਨੇ ਟਵਿੱਟਰ ਹੈਂਡਲ ‘ਤੇ ਆਪਣਾ ਵੀਡੀਓ ਅਪਲੋਡ ਕੀਤੀ ਹੈ।

error: Content is protected !!