ਦਿੱਲੀ ਨੂੰ ਸਾਫ ਸੁਥਰਾ ਰੱਖਣ ਲਈ ਆਪ ਪਾਰਟੀ ਦੇ ਨਿਗਮ ਪਾਰਸ਼ਦ ਬਣਾਏ ਜਾਣ: ਕੇਜਰੀਵਾਲ

ਦਿੱਲੀ ਨੂੰ ਸਾਫ ਸੁਥਰਾ ਰੱਖਣ ਲਈ ਆਪ ਪਾਰਟੀ ਦੇ ਨਿਗਮ ਪਾਰਸ਼ਦ ਬਣਾਏ ਜਾਣ: ਕੇਜਰੀਵਾਲ

ਨਗਰ ਨਿਗਮ ਚੋਣਾਂ ਵਿਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਰੂਰ ਦਿਓ ਇੱਕ ਮੌਕਾ

ਨਵੀਂ ਦਿੱਲੀ 20 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਕਰੋਲ ਬਾਗ ਵਿਧਾਨ ਸਭਾ ਹਲਕੇ ਦੇ ਪਹਾੜਗੰਜ ਵਿੱਚ ਇੱਕ ਨੁੱਕੜ ਮੀਟਿੰਗ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਹਸਪਤਾਲ, ਸਕੂਲ, ਪਾਣੀ ਅਤੇ ਬਿਜਲੀ ਦਾ ਸਥਾਈ ਹੱਲ ਕਰ ਦਿੱਤਾ ਹੈ ਤੇ ਹੁਣ ਅਸੀਂ ਦਿੱਲੀ ਵਿੱਚ ਵੀ ਸਫਾਈ ਕਰਾਂਗੇ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਵਿੱਚ ‘ਆਪ’ ਦੀ ਸਰਕਾਰ ਹੈ, ਉਸੇ ਤਰ੍ਹਾਂ ਕੇਜਰੀਵਾਲ ਦੇ ਵੀ ਨਿਗਮ ਪਾਰਸ਼ਦ ਬਣਾਉ। ਮੈਂ ਦਿੱਲੀ ਦੇ ਰਹਿਣ ਵਾਲੇ ਲੋਕਾਂ ਲਈ ਗਲੀਆਂ ਬਣਵਾਵਾਂਗਾ, ਸਾਫ-ਸਫਾਈ ਅਤੇ ਪਾਣੀ ਮੁਹੱਈਆ ਕਰਵਾਵਾਂਗਾ। ਇਸ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜਰੂਰ ਦਿਓ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਨੂੰ ਵਿਧਾਨ ਸਭਾ ਚੋਣਾਂ ‘ਚ 70 ‘ਚੋਂ 67 ਸੀਟਾਂ ਮਿਲੀਆਂ ਸਨ, ਉਸੇ ਤਰ੍ਹਾਂ ਨਗਰ ਨਿਗਮ ਚੋਣਾਂ ‘ਚ 250 ‘ਚੋਂ 230 ਸੀਟਾਂ ਦੀ ਲੋੜ ਹੈ। ਜੇਕਰ ਗਲਤੀ ਨਾਲ ਦਿੱਲੀ ਦੇ ਲੋਕ ਭਾਜਪਾ ਨੂੰ ਜਿਤਾਉਂਦੇ ਹਨ ਤਾਂ ਕੰਮ ਰੁਕ ਜਾਵੇਗਾ। ਉਹ ਸਾਡੇ ਨਾਲ ਲੜੇਗਾ ਅਤੇ ਸਿਰਫ ਪਰੇਸ਼ਾਨ ਕਰੇਗਾ। ਮੈਂ ਹਰ ਰੋਜ਼ ਉਨ੍ਹਾਂ ਨਾਲ ਲੜਦਾ ਹਾਂ। ਇਹ ਲੋਕ ਰੋਜ਼ ਮੇਰਾ ਕੰਮ ਰੋਕਦੇ ਹਨ, ਇਸ ਲਈ ਇਨ੍ਹਾਂ ਨੂੰ ਵੋਟ ਨਾ ਦਿਓ, ਸਿਰਫ ਮਿਹਨਤਕਸ਼ ਲੋਕਾਂ ਨੂੰ ਵੋਟ ਦਿਓ।

error: Content is protected !!