ਇਸ ਗੱਲੋਂ ਰੋਕਣਾ ਪੈ ਗਿਆ ਭਾਰੀ, ਨਸ਼ੇੜੀ ਨੇ ਤਵੇ ਮਾਰ-ਮਾਰ ਕੇ ਮਾਰ’ਤੀ ਆਪਣੀ ਘਰਵਾਲੀ…

ਇਸ ਗੱਲੋਂ ਰੋਕਣਾ ਪੈ ਗਿਆ ਭਾਰੀ, ਨਸ਼ੇੜੀ ਨੇ ਤਵੇ ਮਾਰ-ਮਾਰ ਕੇ ਮਾਰ’ਤੀ ਆਪਣੀ ਘਰਵਾਲੀ…


ਮੋਗਾ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਤਸੀਰ ਸਭ ਦੀ ਗਰਮ ਹੈ ਤੇ ਨਿੱਕੀ ਜਿਹੀ ਗੱਲ ਤੋਂ ਹੀ ਗੱਲ ਮੌਤ ਤਕ ਪਹੁੰਚ ਜਾਂਦੀ ਹੈ। ਇਸੇ ਤਰਹਾਂ ਦੀ ਮੋਗਾ ਵਿਖੇ ਬੀਤੀ ਰਾਤ ਨੂੰ ਇਕ ਨਸ਼ੇੜੀ ਪਤੀ ਨੇ ਆਪਣੀ ਘਰਵਾਲੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਕਤ ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਖੁਦ ਆਪ ਹੀ ਸਬੰਧਿਤ ਪੁਲਿਸ ਥਾਣੇ ਜਾ ਕੇ ਆਪਣੀ ਕਰਤੂਤ ਪੁਲਿਸ ਨੂੰ ਦੱਸ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਉਕਤ ਜੋੜੇ ਦੇ 2 ਲੜਕੇ ਹਨ ਅਤੇ ਜੋ ਕਿ ਹੁਣ ਅਨਾਥ ਹੀ ਹੋ ਗਏ ਹਨ ਕਿਉਂਕਿ ਮਾਂ ਉਹਨਾਂ ਦੀ ਇਸ ਦੁਨੀਆਉੱਪਰ ਨਹੀਂ ਰਹੀ ਅਤੇ ਉਹਨਾਂ ਦਾ ਪਿਓ ਹੁਣ ਜੇਲ੍ਹ ਵਿੱਚ ਰਹੇਗਾ।


ਜਾਣਕਾਰੀ ਅਨੁਸਾਰ ਮੁਲਜ਼ਮ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪਰਮਜੀਤ ਸਿੰਘ ਗੋਲੀਆਂ ਅਤੇ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਹੀ ਘਰ ਵਿਚ ਹਰ ਰੋਜ਼ ਲੜਾਈ ਝਗੜਾ ਰਹਿੰਦਾ ਸੀ। ਇਸ ਦੌਰਾਨ ਹੀ ਬੀਤੀ ਰਾਤ ਵੀ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ। ਇਸ ਦੌਰਾਨ ਗੁੱਸੇ ਵਿੱਚ ਆ ਕੇ ਨਸ਼ੇੜੀ ਪਤੀ ਪਰਮਜੀਤ ਸਿੰਘ ਨੇ ਪਹਿਲਾਂ ਆਪਣੀ ਪਤਨੀ ਨੀਲਮ ਕੌਰ ਉੱਪਰ ਹਥਿਆਰ ਨਾਲ ਵਾਰ ਕੀਤਾ ਅਤੇ ਜਦੋਂ ਦਾਤਰ ਟੁੱਟ ਗਿਆ ਤਾਂ ਉਸ ਨੇ ਰੋਟੀਆਂ ਬਣਾਉਣ ਵਾਲੇ ਤਵੇ ਨਾਲ ਸਿਰ ਉੱਤੇ ਬੇਹਿਸਾਬ ਵਾਰ ਕਰ ਕੇ ਆਪਣੀ ਪਤਨੀ ਨੂੰ ਮਾਰ ਮੁਕਾਇਆ।


ਦੱਸ ਦੇਈਏ ਕਿ ਮ੍ਰਿਤਕ ਦੇ ਦੋ ਮੁੰਡੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਦਲਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਤਲ ਤੋਂ ਬਾਅਦ ਵਿਚ ਖੁਦ ਥਾਣੇ ਜਾ ਕੇ ਉਸ ਨੇ ਕੀਤੇ ਹੋਏ ਕਤਲ ਸਬੰਧੀ ਦੱਸਿਆ।

error: Content is protected !!