Skip to content
Sunday, January 19, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
21
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੱਕ ‘ਖ਼ਾਲਸਾ ਵਹੀਰ’ ਵਿਚ ਕੌਮ ਵੱਧ ਚੜ੍ਹਕੇ ਸ਼ਮੂਲੀਅਤ ਕਰੇ : ਮਾਨ
Latest News
National
Punjab
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੱਕ ‘ਖ਼ਾਲਸਾ ਵਹੀਰ’ ਵਿਚ ਕੌਮ ਵੱਧ ਚੜ੍ਹਕੇ ਸ਼ਮੂਲੀਅਤ ਕਰੇ : ਮਾਨ
November 21, 2022
editor
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੱਕ ‘ਖ਼ਾਲਸਾ ਵਹੀਰ’ ਵਿਚ ਕੌਮ ਵੱਧ ਚੜ੍ਹਕੇ ਸ਼ਮੂਲੀਅਤ ਕਰੇ : ਮਾਨ
👉 ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ 23 ਨਵੰਬਰ ਨੂੰ ਸੁਰੂ ਕੀਤਾ ਜਾ ਰਿਹਾ ਕੌਮੀ ਪ੍ਰੋਗਰਾਮ
ਨਵੀਂ ਦਿੱਲੀ, 21 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਭਾਈ ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ ਵੱਲੋ ਜੋ 23 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬੀਆਂ ਅਤੇ ਸਿੱਖ ਨੌਜ਼ਵਾਨੀ ਨੂੰ ਅੰਮ੍ਰਿਤ ਸੰਚਾਰ ਰਾਹੀ ਅੰਮ੍ਰਿਤਧਾਰੀ ਬਣਾਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਨਸਿ਼ਆਂ ਦੇ ਸੇਵਨ ਤੋ ਦੂਰ ਕਰਨ ਦੀ ਮਨੁੱਖਤਾ ਪੱਖੀ ਸੋਚ ਅਧੀਨ ਜੋ ‘ਖ਼ਾਲਸਾ ਵਹੀਰ’ ਦਾ ਕੌਮੀ ਪ੍ਰੋਗਰਾਮ ਸੁਰੂ ਕੀਤਾ ਜਾ ਰਿਹਾ ਹੈ, ਇਹ ਉਦਮ ਬੇਸ਼ੱਕ ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ, ਧਾਰਮਿਕ ਟਕਸਾਲਾਂ ਦੀ ਬਣਦੀ ਸੀ ਜਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਕੌਮੀ ਤੇ ਇਨਸਾਨੀ ਜਿ਼ੰਮੇਵਾਰੀ ਸਮਝਕੇ ਪੂਰਨ ਕਰਨ ਜਾ ਰਹੇ ਹਨ । ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਸਲਾਘਾ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਹਿੰਦੂਆਂ ਤੇ ਹੋਰ ਸਭ ਵਰਗਾਂ ਨੂੰ ਇਸ ਵੱਡੇ ਪ੍ਰੋਗਰਾਮ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਨ ਅਤੇ ਸਹਿਯੋਗ ਕਰਨ ਦੀ ਅਪੀਲ ਕਰਦਾ ਹੈ । ਤਾਂ ਜੋ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੀਆ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਭਾਂਪਦਿਆ ਅਸੀ ਸਭ ਆਪਣੀ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸ਼ਾਂ ਦੀ ਇਸ ਧਰਤੀ ਤੇ ਸਮਾਜਿਕ ਅਲਾਮਤਾ ਦਾ ਖਾਤਮਾ ਵੀ ਕਰ ਸਕੀਏ ਅਤੇ ਸਿੱਖ ਕੌਮ ਨੂੰ ਆਪਣੇ ਧੂਰੇ ਨਾਲ ਜੋੜਨ ਦੀ ਜਿ਼ੰਮੇਵਾਰੀ ਵੀ ਪੂਰਨ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋ 23 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਖਾਲਸਾ ਵਹੀਰ ਦੇ ਕੌਮੀ ਤੇ ਇਨਸਾਨੀਅਤ ਪੱਖੀ ਪ੍ਰੋਗਰਾਮ ਦੀ ਸਲਾਘਾ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਵਿਚ ਸਮੂਲੀਅਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਵਹੀਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜੰਡਿਆਲਾ, ਬਾਬਾ ਬਕਾਲਾ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ, ਕਰਤਾਰਪੁਰ, ਜਲੰਧਰ, ਫਗਵਾੜਾ, ਬਹਿਰਾਮ, ਨਵਾਂਸਹਿਰ, ਬਲਾਚੌਰ, ਰੋਪੜ੍ਹ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ । ਉਨ੍ਹਾਂ ਕਿਹਾ ਕਿ ਇਸਦੇ ਮਕਸਦ ਧਰਮੀ ਤੇ ਇਨਸਾਨੀ ਹੋਣ ਦੇ ਨਾਲ-ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਦੀਆਂ ਹੋਈਆ ਬੇਅਦਬੀਆ, 328 ਸਰੂਪਾਂ ਦੇ ਲਾਪਤਾ ਹੋਣ, ਦਰਸ਼ਨੀ ਡਿਊੜ੍ਹੀ ਤਰਨਤਾਰਨ ਨੂੰ ਖਤਮ ਕਰਨ, ਬੰਦੀ ਸਿੰਘਾਂ ਦੀ ਰਿਹਾਈ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ, ਸੌਦਾ ਸਾਧ ਦੀਆਂ ਗ੍ਰਿਫ਼ਤਾਰੀਆਂ । ਸ੍ਰੀ ਅਰਵਿੰਦ ਸਾਗਵਾਨ, ਅਨਿਲ ਬਜਾਜ, ਰਾਜਵੀਰ ਸੇਰਾਵਤ ਜੱਜਾਂ ਵੱਲੋ ਉਪਰੋਕਤ ਦੋਸ਼ੀਆਂ ਨੂੰ ਬਚਾਉਣ ਦੀਆਂ ਕਾਰਵਾਈਆ । ਸਰਕਾਰੀ ਪੱਖਪਾਤੀ ਅਮਲਾਂ ਵਿਰੁੱਧ ਹਨ । ਅਸੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਤੇ ਅਮਨ ਪਸ਼ੰਦ ਢੰਗਾਂ ਰਾਹੀ ਆਪਣੇ ਧਰਮ ਤੇ ਸੋਚ ਦਾ ਪ੍ਰਚਾਰ ਕਰ ਰਹੇ ਹਾਂ । ਲੇਕਿਨ ਗੁਰੂਘਰਾਂ ਤੇ ਕਾਬਜ ਲੋਕ ਕੱਥੂਨੰਗਲ, ਹਰੀਆਵੇਲਾ ਵਾਲੇ, ਦਰਬਾਰ ਸਾਹਿਬ ਆਦਿ ਸਥਾਨਾਂ ਉਤੇ ਸਰਕਾਰ ਦੀ ਸਹਿ ਤੇ ਜ਼ਬਰ ਕਰਨ ਦੇ ਆਦੀ ਹਨ । ਜਦੋਕਿ ਗੁਰੂ ਸਾਹਿਬ ਨੇ ਸਪੱਸਟ ਕੀਤਾ ਹੈ ਕਿ ‘ਸ਼ਸਤਰ ਕੇ ਅਧੀਨ ਹੈ ਰਾਜ’ ਸਿੱਖ ਸ਼ਸਤਰਾਂ ਦੀ ਪੂਜਾ ਵੀ ਕਰਦੇ ਹਨ ਲੋੜ ਪੈਣ ਤੇ ਵਧੀਕੀ ਅਤੇ ਬੇਇਨਸਾਫ਼ੀ ਸਮੇ ਇਸਦੀ ਸਹੀ ਦਿਸ਼ਾ ਵੱਲ ਵਰਤੋ ਵੀ ਕਰਦੇ ਹਨ ਅਤੇ ਮਜਲੂਮ ਦੀ ਰੱਖਿਆ ਵੀ ਕਰਦੇ ਹਨ । ਸ. ਮਾਨ ਨੇ ਇਹ ਵੀ ਕਿਹਾ ਕਿ ਸਾਨੂੰ ‘ਭੈ ਕਾਹੁ ਕੋ ਦੇਤਿ ਨਾਹਿ ਨਾ ਭੈ ਮਾਨਤਿ ਆਨੁ’ ਦੇ ਹੁਕਮ ਵੀ ਕੀਤੇ ਹਨ । ਇਸ ਲਈ ਸਰਕਾਰ ਤੇ ਹੁਕਮਰਾਨ ਪੰਜਾਬ ਵਿਚ ਦਹਿਸਤ ਵਾਲਾ ਅਤੇ ਨਫਰਤ ਵਾਲਾ ਮਾਹੌਲ ਪੈਦਾ ਕਰਕੇ ਹਿੰਦੂ ਵੀਰਾਂ ਵਿਚ ਡਰ-ਸਹਿਮ ਪੈਦਾ ਕਰਨਾ ਚਾਹੁੰਦੀ ਹੈ । ਜਿਸ ਨੂੰ ਅਸੀ ਕਦਾਚਿਤ ਕਾਮਯਾਬ ਨਹੀ ਹੋਣ ਦੇਵਾਂਗੇ । ਇਸ ਲਈ ਖ਼ਾਲਸਾ ਵਹੀਰ ਦੇ ਵੱਡੇ ਮਕਸਦ ਨੂੰ ਮੁੱਖ ਰੱਖਕੇ ਪ੍ਰਬੰਧਕ ਅਤੇ ਸੰਗਤ ਇਸ ਖਾਲਸਾ ਵਹੀਰ ਦੇ ਕੌਮੀ ਪ੍ਰੋਗਰਾਮ ਵਿਚ ਹਥਿਆਰਾਂ ਨੂੰ ਬਿਲਕੁਲ ਨਾ ਲਹਿਰਾਉਣ । ਕੇਵਲ ਆਪਣੇ ਰਵਾਇਤੀ ਸ਼ਸਤਰ ਕਿਰਪਾਨ, ਨੇਜੇ, ਢਾਲ, ਖੰਡਾ ਆਦਿ ਪਹਿਨਕੇ ਹੀ ਚੱਲਣ ਤਾਂ ਕਿ ਅੱਛੀ ਸੋਚ ਵਾਲੇ ਹਿੰਦੂ ਵੀਰ ਸਾਡੇ ਇਨਸਾਨੀਅਤ ਪੱਖੀ ਮਕਸਦ ਤੋ ਦੂਰ ਨਾ ਜਾ ਕੇ ਇਸ ਖਾਲਸਾ ਵਹੀਰ ਵਿਚ ਉਹ ਵੀ ਸਾਮਿਲ ਹੋਣ ਕਿਉਂਕਿ ਸਾਡਾ ਹਰ ਮਕਸਦ ‘ਸਰਬੱਤ ਦੇ ਭਲੇ’ ਦੀ ਸੋਚ ਦੇ ਆਦੇਸ਼ਾਂ ਅਨੁਸਾਰ ਹੀ ਹੁੰਦਾ ਹੈ ।
Post navigation
ਖੇਡ ਮੇਲੇ ਵਿੱਚ ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਬਣੇ ਸ਼ਤਰੰਜ ਚੈਂਪੀਅਨ: ਟਰਾਫੀ ਸਮੇਤ ਨਗਦ ਇਨਾਮ ਜਿੱਤਿਆ
खतरनाक डोर का बिजनैस करने वालों के खिलाफ शुरू होगा जनअभियान
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us