ਡੇਰਾ ਮੁਖੀ ਕਹਿੰਦਾ T20 ਕ੍ਰਿਕਟ ਦੀ ਸ਼ੁਰੂਆਤ ਮੈਂ ਕੀਤੀ ਸੀ, ਕਹਿੰਦਾ SIX ਤੋਂ ਬਾਅਦ ਹੁਣ ਅੱਠਾ ਵੀ ਮਾਰਿਆ ਕਰਨਗੇ ਕ੍ਰਿਕਟਰ, ਪੈਰੋਲ ‘ਚ ਬਚੇ ਨੇ ਕੁਝ ਹੀ ਦਿਨ

ਡੇਰਾ ਮੁਖੀ ਕਹਿੰਦਾ T20 ਕ੍ਰਿਕਟ ਦੀ ਸ਼ੁਰੂਆਤ ਮੈਂ ਕੀਤੀ ਸੀ, ਕਹਿੰਦਾ SIX ਤੋਂ ਬਾਅਦ ਹੁਣ ਅੱਠਾ ਵੀ ਮਾਰਿਆ ਕਰਨਗੇ ਕ੍ਰਿਕਟਰ…


ਚੰਡੀਗੜ੍ਹ (ਵੀਓਪੀ ਬਿਊਰੋ) 40 ਦਿਨ ਦੀ ਪੈਰੋਲ ਉੱਪਰ ਜੇਲ੍ਹ ਵਿੱਚੋਂ ਬਾਹਰ ਆਏ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਵਿੱਚ ਰੁਝ ਦਿਨ ਹੀ ਬਾਕੀ ਰਹਿ ਗਏ ਹਨ। ਇਸ ਦੌਰਾਨ ਉਸ ਦੇ ਆਨਲਾਈਨ ਸਤਿਸੰਗ ਵੀ ਲਗਾਤਾਰ ਜਾਰੀ ਹਨ ਅਤੇ ਉਸ ਦੇ ਆਨਲਾਈਨ ਸਤਿਸੰਗ ਦੀਆਂ ਕਈਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਤੋਂ ਬਾਅਦ ਕਦੇ ਕੋਈ ਵਿਵਾਦ ਪੈਦਾ ਹੁੰਦਾ ਹੈ ਅਤੇ ਕਦੇ-ਕਦੇ ਮਜਾਕ ਵੀ ਬਣਦੇ ਹਨ। ਅਜਿਹਾ ਹੀ ਇਕ ਆਨਲਾਈਨ ਸਤਿਸੰਗ ਦੀ ਫੂਟੇਜ਼ ਹੋਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾਅਵਾ ਕਰ ਰਹੇ ਹਨ ਕਿ T20 ਕ੍ਰਿਕਟ ਦੀ ਸ਼ੁਰੂਆਤ ਉਸ ਨੇ ਕੀਤੀ ਸੀ ਅਤੇ ਕਿਹਾ ਕਿ ਜਿਵੇਂ ਹੁਣ ਕ੍ਰਿਕਟਰ ਛਿੱਕਾ ਲਾਉਂਦੇ ਹਨ, ਉਸੇ ਤਰਹਾਂ ਹੀ ਭਵਿੱਖ ਵਿੱਚ ਅੱਠਾ ਵੀ ਲਾਇਆ ਕਰਨਗੇ।


ਹਰਿਆਣਾ ਸਥਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਉਸ ਨੇ ਟੀ10 ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਰਾਮ ਰਹੀਮ ਨੇ ਕਿਹਾ ਕਿ ਇਸ ਦੀ ਸ਼ੁਰੂਆਤ 24 ਸਾਲ ਪਹਿਲਾਂ ਸਿਰਸਾ ਦੇ ਪਿੰਡ ਜਲਾਲਾਨਾ ‘ਚ ਹੋਈ ਸੀ। ਉਸ ਨੇ ਕਿਹਾ ਕਿ ਉਸ ਸਮੇਂ ਕਈ ਵੱਡੇ-ਵੱਡੇ ਕ੍ਰਿਕਟਰਾਂ ਨੇ ਕਿਹਾ ਸੀ ਕਿ ਇਹ ਕ੍ਰਿਕਟ ਨਹੀਂ ਚੱਲਣਾ ਪਰ ਦੇਖ ਲਵੋ ਉਸ ਵੱਲ਼ੋਂ ਸ਼ੁਰੂ ਕੀਤਾ ਟੀ10 ਅਤੇ ਟੀ-20 ਕ੍ਰਿਕਟ ਅੱਜ ਸਾਰੀ ਦੁਨੀਆਂ ਵਿੱਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜਿਵੇਂ ਕੋਈ ਬੱਲੇਬਾਜ਼ ਕ੍ਰਿਕਟ ਵਿੱਚ ਛੱਕਾ ਲਾਉਂਦਾ ਹੈ, ਉਸੇ ਤਰਹਾਂ ਹੀ ਅੱਗੇ ਜਾ ਕੇ ਜੇ ਬੱਲੇਬਾਜ਼ ਗੇਂਦ ਨੂੰ ਸਟੇਡੀਅਮ ਤੋਂ ਬਾਹਰ ਭੇਜ ਦੇਵੇਗਾ, ਉਸ ਨੂੰ ਅੱਠਾ ਕਿਹਾ ਜਾਵੇਗਾ।

error: Content is protected !!