ਇਹ ਕੰਮ ਵਧੀਆ, ਜੇਕਰ ਨਹੀਂ ਚੱਲਦਾ ਕੋਈ ਗਾਣਾ ਤਾਂ ਹਥਿਆਰਾਂ ਵਾਲੇ ਗੀਤ ਗਾ ਕੇ ਪੁਆ ਲਓ ਪਰਚਾ ‘ਤੇ ਹੋ ਜਾਓ ਹਿੱਟ…

ਇਹ ਕੰਮ ਵਧੀਆ, ਜੇਕਰ ਨਹੀਂ ਚੱਲਦਾ ਕੋਈ ਗਾਣਾ ਤਾਂ ਹਥਿਆਰਾਂ ਵਾਲੇ ਗੀਤ ਗਾ ਕੇ ਪੁਆ ਲਓ ਪਰਚਾ ‘ਤੇ ਹੋ ਜਾਓ ਹਿੱਟ…


ਜਲੰਧਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਸੂਬੇ ਵਿੱਚ ਲਗਾਤਾਰ ਵੱਧ ਰਹੇ ਅਪਰਾਧ ਨੂੰ ਨੱਥ ਪਾਉਣ ਦੇ ਲਈ ਗਾਇਕਾਂ ਨੂੰ ਹਥਿਆਰਾਂ ਵਾਲੇ ਗੀਤ ਨਾ ਗਾਉਣ ਲਈ ਕਿਹਾ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਹੁਕਮ ਹਨ ਕਿ ਜੇਕਰ ਕੋਈ ਹਥਿਆਰਾਂ ਵਾਲੇ ਫੱਕਰਪੁਣੇ ਦੇ ਗੀਤ ਗਾਉਂਦਾ ਹੈ ਤਾਂ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਇਸੇ ਮਾਮਲੇ ਵਿੱਚ ਕਈ ਗਾਇਕ ਤੇ ਕੰਪਨੀਆਂ ਅਜਿਹੀਆਂ ਵੀ ਸਨ ਜਿਨ੍ਹਾਂ ਦੇ ਕੰਮ ਤਾਂ ਪਹਿਲਾਂ ਹੀ ਨਹੀਂ ਚੱਲ ਰਹੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਹਥਿਆਰਾਂ ਵਾਲੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਨਾਲ ਜਦ ਉਹਨਾਂ ਉੱਪਰ ਪਰਚਾ ਹੁੰਦਾ ਹੈ ਅਤੇ ਉਹ ਸੁਰੱਖੀਆਂ ਵਿੱਚ ਆਉਂਦੇ ਹਨ ਤਾਂ ਇਸ ਨਾਲ ਉਹਨਾਂ ਦਾ ਨਾਮ ਵੀ ਇੰਟਰਨੈੱਟ ਉੱਪਰ ਜਿਆਦਾ ਸਰਚ ਹੋਣ ਲੱਗਦਾ ਹੈ ਅਤੇ ਫਿਰ ਉਹ ਕੁਝ ਹਿੱਟ ਤਾਂ ਹੋ ਹੀ ਜਾਂਦੇ ਹਨ।


ਇਸ ਤਰਹਾਂ ਦੇ ਨਾਲ ਦੇਖਿਆ ਜਾਵੇ ਤਾਂ ਜੇਕਰ ਸਰਕਾਰ ਨੇ ਇਹ ਮੁਹਿੰਮ ਹਥਿਆਰਾਂ ਨੂੰ ਪ੍ਰਮੋਟ ਨਾ ਕਰਨ ਵਾਲੇ ਗੀਤ ਗਾਉਣ ਲਈ ਚਲਾਈ ਹੈ ਤਾਂ ਕੁਝ ਲੋਕ ਹੁਣ ਹਿੱਟ ਹੋਣ ਦੇ ਲਈ ਹੀ ਇਸ ਤਰਹਾਂ ਦਾ ਪੰਗਾ ਲੈਣਗੇ। ਇਸੇ ਤਰਹਾਂ ਦੇ ਇਕ ਮਾਮਲੇ ਵਿੱਚ ਹੁਣ ਲੁਧਿਆਣਾ ਦਿਹਾਤ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਲੁਧਿਆਣਾ ਦਿਹਾਤੀ ਪੁਲਿਸ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਗੀਤ ਵਿੱਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ਵਿੱਚ ਮਿਊਜ਼ਿਕ ਐਲਬਮ ਦੇ ਨਿਰਮਾਤਾ ਸੱਤਾ ਡੀਕੇ, ਗਾਇਕ ਤਾਰੀ ਕਾਸਾਪੁਰੀਆ ਅਤੇ ਰਾਏਕੋਟ ਦੇ ਪਿੰਡ ਭੈਣੀ ਡੇਰੇਦਾਨ ਵਾਸੀ ਲਵ ਮਿਊਜ਼ਿਕ ਕੰਪਨੀ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿੱਚ ਕੇਸ ਦਰਜ ਕੀਤਾ ਹੈ।


ਨਿਰਮਾਤਾ ਸੱਤਾ ਡੀਕੇ ਨੇ 32 ਬੋਰ ਦੇ ਸਿਰਲੇਖ ਹੇਠ ਗਾਇਕ ਤਾਰੀ ਕਾਸਾਪੁਰੀਆ ਦੁਆਰਾ ਡੱਬ ਕੀਤੇ ਰਾਖੀ ਦਾ ਹੈ 32 ਬੋਰ ਦੇ ਗੀਤ ਅਤੇ ਸੰਗੀਤ ਨੂੰ ਰਿਲੀਜ਼ ਕੀਤਾ ਸੀ। ਇਹ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਕੰਪਨੀ, ਗਾਇਕ ਅਤੇ ਨਿਰਮਾਤਾ ਦੇ ਖਿਲਾਫ ਥਾਣਾ ਸਦਰ ਰਾਏਕੋਟ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਅਤੇ ਉਨ੍ਹਾਂ ਦੀ ਵਡਿਆਈ ਕਰਨ ’ਤੇ ਪਾਬੰਦੀ ਅਤੇ ਸਖ਼ਤ ਮਨਾਹੀ ਦੇ ਬਾਵਜੂਦ ਇਸ ਗੀਤ ਨੂੰ ਰਿਲੀਜ਼ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!