ਲਾਵਾ ‘ਤੇ ਬੈਠਣ ਤੋਂ ਪਹਿਲਾਂ ਹੀ ਆ ਖੜ੍ਹੀ ਹੋਈ ਪ੍ਰੇਮਿਕਾ- ਕਹਿੰਦੀ ਮੇਰੇ ਨਾਲ 8 ਸਾਲ ਰਿਹਾ, ਅੱਗਿਓ ਲਾੜੀ ਨੇ ਵੀ ਕਰਵਾ ਦਿੱਤਾ ਪਰਚਾ…

ਲਾਵਾ ‘ਤੇ ਬੈਠਣ ਤੋਂ ਪਹਿਲਾਂ ਹੀ ਆ ਖੜ੍ਹੀ ਹੋਈ ਪ੍ਰੇਮਿਕਾ- ਕਹਿੰਦੀ ਮੇਰੇ ਨਾਲ 8 ਸਾਲ ਰਿਹਾ, ਅੱਗਿਓ ਲਾੜੀ ਨੇ ਵੀ ਕਰਵਾ ਦਿੱਤਾ ਪਰਚਾ…


ਮੁਹਾਲੀ (ਵੀਓਪੀ ਬਿਊਰੋ) ਕਈ ਵਾਰ ਬੰਦੇ ਦੀ ਕਿਸਮਤ ਅਜਿਹੀ ਬਦਲਦੀ ਹੈ ਕਿ ਉਹ ਆਪਣੇ ਕਰਮਾਂ ਦੀ ਹੀ ਦਲਦਲ ਵਿੱਚ ਫਸ ਜਾਂਦਾ ਹੈ। ਪਿਛਲੀਆਂ ਕੀਤੀਆਂ ਕਈ ਵਾਰ ਅਜਿਹੇ ਅੱਗੇ ਆ ਕੇ ਖੜ੍ਹਦੀਆਂ ਹਨ ਕਿ ਅੱਖਾਂ ਅੱਗੇ ਹੀ ਹਨੇਰਾ ਆ ਜਾਂਦਾ ਹੈ। ਅਜਿਹੇ ਹੀ ਆਪਣੇ ਕੀਤੇ ਕਰਮਾਂ ਦੇ ਜਾਲ ਵਿੱਚ ਫਸ ਕੇ ਇਕ ਨੌਜਵਾਨ ਆਪਣੇ ਉੱਪਰ ਦੋ-ਦੋ ਪਰਚੇ ਕਰਵਾ ਬੈਠਾ ਉਹ ਅਲਗ ਅਤੇ ਜੋ ਉਸ ਦੀ ਇੱਜ਼ਤ ਦਾ ਫਾਲੂਦਾ ਬਣਿਆ ਉਹ ਅਲਗ। ਮੁਹਾਲੀ ਦੇ ਫੇਜ਼-3ਏ ਦੇ ਗੁਰਦੁਆਰਾ ਸਾਹਿਬ ‘ਚ ਐਤਵਾਰ ਨੂੰ ਇਕ ਲੜਕਾ ਜਦ ਵਿਆਹ ਲਿਆ ਆਇਆ ਤਾਂ ਉਸ ਦੀ ਪ੍ਰੇਮਿਕਾ ਨੇ ਆ ਕੇ ਉਸ ਦਾ ਭੇਦ ਖੋਲ ਦਿੱਤਾ ਤਾਂ ਇਸ ਬੇਇੱਜ਼ਤੀ ਤੋਂ ਦੁਖੀ ਲਾੜੀ ਨੇ ਵੀ ਉਸ ਖਿਲਾਫ ਪਰਚਾ ਕਰਵਾ ਦਿੱਤਾ। ਇਸ ਦੌਰਾਨ ਜੰਮ ਕੇ ਹੰਗਾਮਾ ਵੀ ਹੋਇਆ।


ਜਾਣਕਾਰੀ ਮੁਤਾਬਕ ਪਟਿਆਲਾ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਉਸ ਦੇ ਬੱਚੇ ਵੀ ਹਨ। ਇਸ ਦੌਰਾਨ ਉਸ ਦੀ ਮੁਲਾਕਾਤ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲਾ ਬੇਅੰਤ ਸਿੰਘ ਨਾਲ ਹੋਈ ਅਤੇ ਉਸ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਕੇ ਲਿਵ-ਇਨ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ। ਉਸ ਨੇ ਬੇਅੰਤ ਨੂੰ ਦੱਸਿਆ ਸੀ ਕਿ ਉਹ ਵਿਆਹੀ ਹੋਈ ਹੈ ਤੇ ਉਸ ਦੇ ਬੱਚੇ ਹਨ। ਇਸ ਦੇ ਬਾਵਜੂਦ ਉਸ ਨੇ ਕਿਹਾ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਦੋਵੇਂ ਪਿਛਲੇ ਅੱਠ ਸਾਲਾਂ ਤੋਂ ਲਿਵ-ਇਨ ‘ਚ ਰਹਿ ਰਹੇ ਸਨ। ਇਸ ਦੌਰਾਨ ਜਦ ਬੇਅੰਤ ਸਿੰਘ ਦਾ ਮਨ ਭਰ ਗਿਆ ਤਾਂ ਉਹ ਉਸ ਨਾਲ ਬੇਰੁਖਾ ਵਿਵਹਾਰ ਕਰਨ ਲੱਗਾ ਅਤੇ ਉਸ ਕੋਲੋਂ ਪਿੱਛਾ ਛੁਡਵਾਉਣ ਲੱਗਾ।


ਇਸ ਦੌਰਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਔਰਤ ਨਾਲ ਰਿਲੇਸ਼ਨ ‘ਚ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਤਲਾਕ ਹੋਇਆ ਹੈ ਕਿ ਨਹੀਂ। ਜਦੋਂ ਉਸ ਨੂੰ ਪਤਾ ਲੱਗਾ ਕਿ ਤਲਾਕ ਨਹੀਂ ਹੋਇਆ ਹੈ ਤਾਂ ਉਸ ਨੇ ਰਿਸ਼ਤਾ ਤੋੜ ਲਿਆ। ਇਸ ਦੌਰਾਨ ਹੰਗਾਮਾ ਹੋਣ ਤੋਂ ਬਾਅਦ ਲਾੜੀ ਨੇ ਵੀ ਵਿਆਹ ਤੋਂ ਇਨਕਾਰ ਕਰ ਦਿੱਤਾ ਹੈ। ਲੜਕੇ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਹੈ। ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਥਾਣਾ ਮਟੌਰ ਦੇ ਐੱਸਐੱਚਓ ਨਵੀਨ ਪਾਲ ਸਿੰਘ ਲਹਿਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

error: Content is protected !!