ਕਰ ਲਓ ਗੱਲ, ਚਾਰ ਕੁੜੀਆਂ ਨੇ ਸਾਰੀਆਂ ਰਾਤ ਕੀਤਾ ਮੁੰਡੇ ਦਾ ਬਲਾਤਕਾਰ! ਕਹਿੰਦਾ ਮੈਂ ਤਾਂ ਫੈਕਟਰੀ ‘ਚੋਂ ਕੰਮ ਕਰ ਕੇ ਚੱਲਾ ਸੀ ਘਰ ਪਰ ਵਰਤ ਗਿਆ ਇਹ ਭਾਣਾ

ਕਰ ਲਓ ਗੱਲ, ਚਾਰ ਕੁੜੀਆਂ ਨੇ ਸਾਰੀਆਂ ਰਾਤ ਕੀਤਾ ਮੁੰਡੇ ਦਾ ਬਲਾਤਕਾਰ! ਕਹਿੰਦਾ ਮੈਂ ਤਾਂ ਫੈਕਟਰੀ ‘ਚੋਂ ਕੰਮ ਕਰ ਕੇ ਚੱਲਾ ਸੀ ਘਰ ਪਰ ਵਰਤ ਗਿਆ ਇਹ ਭਾਣਾ

ਜਲੰਧਰ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਵਿੱਚ ਇਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨਾਲ ਇਸ ਤਰਹਾਂ ਭਾਣਾ ਵਰਤ ਗਿਆ ਕਿ ਸੁਣਨ ਵਾਲਾ ਹੀ ਦੰਗ ਰਹਿ ਜਾਂਦਾ ਹੈ। ਲੈਦਰ ਕੰਪਲੈਕਸ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਾਰ ਵਿੱਚ ਸਵਾਰ ਚਾਰ ਲੜਕੀਆਂ ਨੇ ਅਗਵਾ ਕਰ ਲਿਆ ਅਤੇ ਫਿਰ ਨਸ਼ੀਲਾ ਪਦਾਰਥ ਖੁਆ ਕੇ ਅਤੇ ਸ਼ਰਾਬ ਪਿਲਾ ਕੇ ਉਸ ਦੇ ਨਾਲ ਸਾਰੀ ਰਾਤ ਬਲਾਤਕਾਰ ਕੀਤਾ ਹੈ। ਇਸ ਸਬੰਧੀ ਅਜੇ ਤਕ ਕੋਈ ਪੁਲਿਸ ਸ਼ਿਕਾਇਤ ਨਹੀਂ ਕੀਤੀ ਗਈ ਕਿਉਂਕਿ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਉਸ ਦੇ ਬੱਚੇ ਵੀ ਹਨ ਅਤੇ ਉਸ ਨੇ ਆਪਣਾ ਪਰਿਵਾਰ ਵੀ ਦੇਖਣਾ ਹੈ। ਉਸ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਾਨ ਬੱਚ ਗਈ ਸਾਡੇ ਲਈ ਇਹ ਹੀ ਕਾਫੀ ਹੈ। ਇਸ ਲਈ ਉਹਨਾਂ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਨਹੀਂ ਕੀਤੀ।


ਉਕਤ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਲੈਦਰ ਕੰਪਲੈਕਲ ਦੀ ਇਕ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ। ਬੀਤੇ ਦਿਨ ਜਦ ਉਹ ਕੰਮ ਕਰ ਕੇ ਵਾਪਸ ਘਰ ਜਾ ਰਿਹਾ ਸੀ ਤਾਂ ਕਪੂਰਥਲਾ ਰੋਡ ‘ਤੇ ਇਕ ਚਿੱਟੇ ਰੰਗ ਦੀ ਕਾਰ ਉਸ ਦੇ ਕੋਲ ਆ ਕੇ ਰੁਕੀ। ਕਾਰ ‘ਚ 4 ਲੜਕੀਆਂ ਬੈਠੀਆਂ ਸਨ, ਜਿਨ੍ਹਾਂ ਦੀ ਉਮਰ ਕਰੀਬ 22-23 ਸਾਲ ਸੀ। ਕਾਰ ਚਲਾ ਰਹੀ ਕੁੜੀ ਨੇ ਪਰਚੀ ਕੱਢ ਕੇ ਕਿਹਾ ਕਿ ਅਸੀਂ ਇਸ ਪਤੇ ‘ਤੇ ਜਾਣਾ ਹੈ, ਜਦ ਉਸ ਦੱਸਣ ਲੱਗਾ ਤਾਂ ਉਹਨਾਂ ਨੇ ਉਸ ਦੀਆਂ ਅੱਖਾਂ ‘ਚ ਕੁਝ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਉਹ ਬੇਹੋਸ਼ ਹੋ ਗਿਆ। ਕੁੜੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਕਾਰ ਵਿਚ ਉਸ ਦੀ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਹੱਥ ਵੀ ਪਿੱਠ ਪਿੱਛੇ ਬੰਨ੍ਹੇ ਹੋਏ ਸਨ।


ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਲੜਕੀਆਂ ਉਸ ਨੂੰ ਕਿਸੇ ਅਣਪਛਾਤੀ ਜਗ੍ਹਾ ਲੈ ਗਈਆਂ ਅਤੇ ਉਸ ਨੂੰ ਕੋਈ ਨਸ਼ੇ ਵਾਲੀ ਦਵਾਈ ਖੁਆ ਕੇ ਅਤੇ ਸ਼ਰਾਬ ਪਿਆ ਕਿ ਉਸ ਦੇ ਨਾਲ ਵਾਰੀ-ਵਾਰੀ ਬਲਾਤਕਾਰ ਕਰਨ ਲੱਗੀਆਂ। ਸਾਰੀ ਰਾਤੀ ਉਸ ਦੀ ਇੱਜ਼ਤ ਲੁੱਟਣ ਤੋਂ ਬਾਅਦ ਉਹ ਸਵੇਰੇ ਕਰੀਬ 3-4 ਵਜੇ ਉਸ ਨੂੰ ਫਿਰ ਲੈਦਰ ਕੰਪਲੈਕਸ ਰੋਡ ਉੱਪਰ ਛੱਡ ਕੇ ਫ਼ਰਾਰ ਹੋ ਗਈਆਂ। ਮਜ਼ਦੂਰ ਨੇ ਕਿਹਾ ਕਿ ਲੜਕੀਆਂ ਅੰਗਰੇਜੀ ਵਿੱਚ ਗੱਲ ਕਰ ਰਹੀਆਂ ਸਨ। ਮਜ਼ਦੂਰ ਤੋਂ ਇਨਪੁਟ ਲੈਣ ਤੋਂ ਬਾਅਦ ਖੁਫੀਆ ਵਿਭਾਗ ਨੇ ਵੀ ਮਾਮਲੇ ਦੀ ਤਹਿ ਤੱਕ ਜਾਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

error: Content is protected !!