ਪੰਜਾਬ ਪੁਲਿਸ ਦਾ ਕਾਂਸਟੇਬਲ ਹੀ ਚਲਾ ਰਿਹਾ ਸੀ ਵਿਆਹ ਮੌਕੇ ਗੋਲ਼ੀਆਂ, ਵੀਡੀਓ ਵਾਇਰਲ ਹੋਈ ਤਾਂ ਹੁਣ ਨੌਕਰੀ ਦੇ ਲਾਲ਼ੇ ਪੈ ਗਏ

ਪੰਜਾਬ ਪੁਲਿਸ ਦਾ ਕਾਂਸਟੇਬਲ ਹੀ ਚਲਾ ਰਿਹਾ ਸੀ ਵਿਆਹ ਮੌਕੇ ਗੋਲ਼ੀਆਂ, ਵੀਡੀਓ ਵਾਇਰਲ ਹੋਈ ਤਾਂ ਹੁਣ ਨੌਕਰੀ ਦੇ ਲਾਲ਼ੇ ਪੈ ਗਏ


ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਹੀ ਜਿੰਨੀ ਕੋਸ਼ਿਸ਼ ਕਰ ਲਵੇ ਸੂਬੇ ਵਿੱਚ ਹਥਿਆਰਾਂ ਉੱਪਰ ਪਾਬੰਦੀ ਲਾਉਣ ਦੀ ਪਰ ਉਸ ਦੇ ਆਪਣੇ ਹੀ ਸਰਕਾਰੀ ਮੁਲਾਜ਼ਮ ਇਸ ਹੁਕਮਾਂ ਦੀ ਧੱਜੀਆਂ ਉੱਡਾਉਂਦੇ ਰਹਿੰਦੇ ਹਨ। ਅਜਿਹਾ ਹੀ ਹੁਣ ਦੇਖਣ ਨੂੰ ਮਿਲਿਆ ਹੈ ਅੰਮ੍ਰਿਤਸਰ ‘ਚ ਜਿੱਥੇ ਇਕ ਪੰਜਾਬ ਪੁਲਿਸ ਦਾ ਮੁਲਾਜ਼ਮ ਵਿਆਹ ਸਮਾਗਮ ਵਿੱਚ ਦੋਵਾਂ ਹੱਥਾਂ ਵਿੱਚ ਪਿਸਟਲ ਫੜ ਕੇ ਸ਼ਰੇਆਮ ਫਾਇਰ ਕਰ ਰਿਹਾ ਹੈ। ਉਕਤ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਮਜੀਠਾ ਦੀ ਪੁਲਿਸ ਨੇ ਉਕਤ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਣਕਾਰੀ ਮਿਲੀ ਹੈ ਕਿ ‘ਚ ਗੋਲੀ ਚਲਾਉਣ ਵਾਲਾ ਕਾਂਸਟੇਬਲ ਦਿਲਜੋਧ ਸਿੰਘ ਹੈ ਜੋ ਕਾਠੂਨਲਗ ਥਾਣੇ ‘ਚ ਤਾਇਨਾਤ ਹੈ।


ਜਾਣਕਾਰੀ ਮੁਤਾਬਕ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਭੰਗਾਲੀ ਕਲਾਂ ਦਾ ਰਹਿਣ ਵਾਲਾ ਦਿਲਜੋਧ ਆਪਣੇ ਹੀ ਘਰ ‘ਚ ਵਿਆਹ ਦੀ ਡੀਜੇ ਪਾਰਟੀ ‘ਚ ਦੋਨਾਂ ਹੱਥਾਂ ‘ਚ ਪਿਸਤੌਲ ਨਾਲ ਗੋਲੀਆਂ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਡੀਜੇ ਉੱਪਰ ਗਾਣੇ ਲਾ ਕੇ ਕਈ ਕਈ ਰਾਉਂਡ ਫਾਇਰ ਕੀਤੇ, ਜਿਸ ਦੀ ਵੀਡੀਓ ਨੂੰ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਪਰ ਵੀਡੀਓ ਵਾਇਰਲ ਹੁੰਦੇ ਹੀ ਦਿਲਜੋਧ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਅਤੇ ਦੇ ਨਾਲ ਹੀ ਉਸ ਦੀ ਨੌਕਰੀ ਵੀ ਹੁਣ ਮੁਸ਼ਕਲ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ‘ਚ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।


ਫਿਲਹਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਮਜੀਠਾ ਦੀ ਪੁਲਿਸ ਨੇ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮਜੀਠਾ ਦੀ ਪੁਲਿਸ ਨੇ ਜਾਂਚ ਦੌਰਾਨ ਪਤਾ ਕਰ ਲਿਆ ਸੀ ਕਿ ਵੀਡੀਓ ਪਿੰਡ ਭੰਗਾਲੀ ਕਲਾਂ ਦੀ ਹੈ। ਫਾਇਰਿੰਗ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਪੁਲਿਸ ਵਿਭਾਗ ਦਾ ਕਾਂਸਟੇਬਲ ਹੈ। ਇਸ ਮਗਰੋਂ ਪੁਲਿਸ ਨੇ ਦਿਲਜੋਧ ਖ਼ਿਲਾਫ਼ ਆਈਪੀਸੀ 188 ਅਤੇ 336 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਵਿਆਹ ਵਿੱਚ ਟੌਹਰ ਬਣਾਉਣ ਦੇ ਚੱਕਰ ਵਿੱਚ ਹੁਣ ਮੁਲਜ਼ਮ ਨੂੰ ਆਪਣੀ ਨੌਕਰੀ ਦੇ ਵੀ ਲਾਲ਼ੇ ਪੈ ਗਏ ਹਨ।

error: Content is protected !!