400 ਰੁਪਏ ਰਿਸ਼ਵਤ ਲੈਂਦਾ ਸਰਪੰਚ ਕਾਬੂ, ਇਸ ਨਿੱਕੇ ਜਿਹੇ ਕੰਮ ਲਈ ਕਰਵਾਉਣੇ ਸੀ ਦਸਤਖਤ ਤਾਂ ਮੰਗਣ ਲੱਗ ਪਿਆ ਪੈਸੇ

400 ਰੁਪਏ ਰਿਸ਼ਵਤ ਲੈਂਦਾ ਸਰਪੰਚ ਕਾਬੂ, ਇਸ ਨਿੱਕੇ ਜਿਹੇ ਕੰਮ ਲਈ ਕਰਵਾਉਣੇ ਸੀ ਦਸਤਖਤ ਤਾਂ ਮੰਗਣ ਲੱਗ ਪਿਆ ਪੈਸੇ

ਲੁਧਿਆਣਾ (ਵੀਓਪੀ ਬਿਊਰੋ) ਸੋਚੋ ਕਿ ਲੋਕਾਂ ਦੀ ਮਾਨਸਿਕਤਾ ਕਿੰਨੀ ਜਿਆਦਾ ਹੇਠਾਂ ਡਿਗ ਗਈ ਹੋਵੇਗੀ ਕਿ ਪਿੰਡ ਦਾ ਸਰਪੰਚ ਜਿਨ੍ਹਾੰ ਦੀਆਂ ਵੋਟਾਂ ਲੈ ਕੇ ਪਿੰਡ ਦਾ ਮੋਹਰੀ ਬਣਿਆ ਹੋਵੇ, ਉਹਨਾਂ ਤੋਂ ਹੀ ਛੋਟੇ-ਛੋਟੇ ਕੰਮਾਂ ਦੇ ਲਈ 400 ਰੁਪਏ ਦੀ ਰਿਸ਼ਵਤ ਲਈ ਹੋਵੇ। ਅਜਿਹਾ ਹੀ ਇਕ ਸਰਪੰਚ ਅੱਜ ਤੋਂ 3 ਸਾਲ ਪਹਿਲਾਂ ਵਿਜੀਲੈਂਸ ਦੇ ਹੱਥ ਉਸ ਸਮੇਂ ਆ ਗਿਆ ਸੀ ਜਦ ਉਹ ਕਿਸੇ ਵਿਅਕਤੀ ਦੇ ਕੋਲੋਂ ਉਸ ਦੇ ਆਧਾਰ ਕਾਰਡ ਦਾ ਪਤਾ ਬਦਲਾਉਣ ਦੇ ਲਈ ਉਸ ਕੋਲੋਂ 400 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਲਾਡੀਆਂ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੂੰ ਪੀੜਤ ਅਮਨਦੀਪ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ।


ਜਾਣਕਾਰੀ ਇਹ ਮਿਲੀ ਸੀ ਕਿ ਪਹਿਲਾਂ ਆਧਾਰ ਕਾਰਡ ’ਤੇ ਪਤਾ ਬਦਲਣ ਸਬੰਧੀ ਫਾਰਮ ਨੂੰ ਪ੍ਰਮਾਣਿਤ ਕਰਨ ਲਈ ਪਿੰਡ ਵਾਸੀ ਤੋਂ 400 ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਸਰਪੰਚ ਨੇ ਸਥਾਨਕ ਲੋਕਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਨੂੰ ਪੈਸੇ ਵਾਪਸ ਕਰ ਦਿੱਤੇ ਸਨ ਪਰ ਅਮਨਦੀਪ ਸ਼ਰਮਾ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਸਰਪੰਚ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਮਨਦੀਪ ਨੇ ਦੱਸਿਆ ਕਿ ਉਹ ਆਧਾਰ ਕਾਰਡ ‘ਤੇ ਆਪਣਾ ਪਤਾ ਬਦਲਣਾ ਚਾਹੁੰਦਾ ਸੀ। ਜੁਲਾਈ 2019 ਵਿੱਚ, ਉਸਨੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਸਨੂੰ ਫਾਰਮ ਤਸਦੀਕ ਕਰਨ ਲਈ ਬੇਨਤੀ ਕੀਤੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਰਪੰਚ ਨੇ ਫਾਰਮ ਦੀ ਤਸਦੀਕ ਕਰਨ ਲਈ ਉਸ ਤੋਂ 500 ਰੁਪਏ ਰਿਸ਼ਵਤ ਦੀ ਮੰਗ ਕੀਤੀ। ਮੁਲਜ਼ਮ ਨੇ 24 ਜੁਲਾਈ ਅਤੇ 25 ਜੁਲਾਈ 2019 ਨੂੰ ਉਸ ਤੋਂ 400 ਰੁਪਏ ਲਏ ਸਨ।
ਭਾਵੇਂ ਸਰਪੰਚ ਨੇ ਸਥਾਨਕ ਲੋਕਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਨੂੰ ਪੈਸੇ ਵਾਪਸ ਕਰ ਦਿੱਤੇ ਪਰ ਇਸ ਘਟਨਾ ਦੀ ਰਿਕਾਰਡਿੰਗ ਕਿਸੇ ਨੇ ਸਮਾਰਟਫੋਨ ਰਾਹੀਂ ਕੀਤੀ। ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਤੱਥ ਸਹੀ ਪਾਏ ਗਏ ਹਨ। ਕਾਨੂੰਨੀ ਰਾਏ ਲੈਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ।

error: Content is protected !!