Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
22
ਆਮ ਆਦਮੀ ਪਾਰਟੀ ਦਾ ਬਦਲਾਅ; ਵਰਕਰਾਂ ਨੇ ਹੀ ਕੁੱਟਿਆ ਆਪਣਾ ਵਿਧਾਇਕ, ਭਜਾ-ਭਜਾ ਕੇ ਮਾਰੀਆਂ ਲੱਤਾਂ…
Latest News
National
ਆਮ ਆਦਮੀ ਪਾਰਟੀ ਦਾ ਬਦਲਾਅ; ਵਰਕਰਾਂ ਨੇ ਹੀ ਕੁੱਟਿਆ ਆਪਣਾ ਵਿਧਾਇਕ, ਭਜਾ-ਭਜਾ ਕੇ ਮਾਰੀਆਂ ਲੱਤਾਂ…
November 22, 2022
Voice of Punjab
ਆਮ ਆਦਮੀ ਪਾਰਟੀ ਦਾ ਬਦਲਾਅ; ਵਰਕਰਾਂ ਨੇ ਹੀ ਕੁੱਟਿਆ ਆਪਣਾ ਵਿਧਾਇਕ, ਭਜਾ-ਭਜਾ ਕੇ ਮਾਰੀਆਂ ਲੱਤਾਂ…
ਦਿੱਲੀ (ਵੀਓਪੀ ਬਿਊਰੋ) ਹਮੇਸ਼ਾ ਹੀ ਬਦਲਾਅ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਅੱਜ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੇ ਬਦਲਾਅ ਲੈ ਆਂਦਾ ਹੈ। ਇਸ ਦੀ ਤਾਜਾ ਮਿਸਾਲ ਆਮ ਆਦਮੀ ਪਾਰਟੀ ਦਾ ਇਕ ਵਿਧਾਇਕ ਹੈ, ਜਿਸ ਨੇ ਆਪਣੀ ਹੀ ਪਾਰਟੀ ਦੀ ਮੀਟਿੰਗ ਵਿੱਚ ਆਪਣੀ ਹੀ ਪਾਰਟੀ ਦੇ ਵਰਕਰਾਂ ਕੋਲੋਂ ਛਿੱਤਰ ਖਾ ਲਏ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਲਾਬ ਸਿੰਘ ਯਾਦਵ ਨਾਲ ਸੋਮਵਾਰ ਰਾਤ ਵਰਕਰਾਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਵਾਇਰਲ ਹੋਈ ਇਕ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਖੁਦ ਨੂੰ ਬਚਾਉਣ ਲਈ ਭੱਜ ਰਹੇ ਹਨ ਜਦਕਿ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਇਸ ਦੌਰਾਨ ਲੋਕ ਉਸ ਨੂੰ ਲੱਤਾਂ-ਮੁੱਕੇ ਮਾਰ ਰਹੇ ਹਨ ਅਤੇ ਕਾਲਰ ਫੜ ਕੇ ਖਿੱਚ ਰਹੇ ਹਨ। ਅਜੇ ਤਕ ਇਸ ਘਟਨਾ ‘ਤੇ ‘ਆਪ’ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜੇ ਤੱਕ ਇਸ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਾਣਕਾਰੀ ਮੁਤਾਬਕ ਵਿਧਾਇਕ ਗੁਲਾਬ ਸਿੰਘ ਯਾਦਵ ਸੋਮਵਾਰ ਰਾਤ ਕਰੀਬ 8 ਵਜੇ ਸ਼ਿਆਮ ਵਿਹਾਰ ‘ਚ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਦੌਰਾਨ ਅਚਾਨਕ ਹੰਗਾਮਾ ਸ਼ੁਰੂ ਹੋ ਗਿਆ ਅਤੇ ਗੁੱਸੇ ‘ਚ ਆਏ ‘ਆਪ’ ਵਰਕਰਾਂ ਨੇ ਵਿਧਾਇਕ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਆਪਣੇ ਹੀ ਵਰਕਰਾਂ ਦੇ ਕੋਲੋਂ ਛਿੱਤਰ ਖਾਣ ਤੋਂ ਬਾਅਦ ਅਖੀਰ ਵਿਧਾਇਕ ਨੂੰ ਆਪਣੇ ਆਪ ਨੂੰ ਬਚਾਉਣ ਲਈ ਮੌਕੇ ਤੋਂ ਭੱਜਣਾ ਪਿਆ। ਇਸ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਨੇ ਦੋਸ਼ ਲਾਇਆ ਕਿ ਟਿਕਟਾਂ ਵੇਚਣ ਦੇ ਦੋਸ਼ ‘ਚ ‘ਆਪ’ ਵਰਕਰਾਂ ਨੇ ਯਾਦਵ ਦੀ ਕੁੱਟਮਾਰ ਕੀਤੀ ਸੀ। ਪਾਰਟੀ ਨੇ ਕਿਹਾ- ਇਹ ਵਰਕਰਾਂ ਦੀ ਪ੍ਰਤੀਕਿਰਿਆ ਸੀ, ਜਿਸ ਦਾ ਯਾਦਵ ਨੇ ਸਖ਼ਤ ਵਿਰੋਧ ਕੀਤਾ ਸੀ।
ਇਸ ਦੌਰਾਨ ਛਿੱਤਰ ਖਾਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਹੈ ਕਿ ਭਾਜਪਾ ਦਾ ਹੀ ਇਹ ਕੰਮ ਹੈ। ਭਾਜਪਾ ਟਿਕਟਾਂ ਵੇਚਣ ਦੇ ਬੇਬੁਨਿਆਦ ਦੋਸ਼ ਲਗਾ ਰਹੀ ਹੈ। ਉਹ ਪੁਲਿਸ ਥਾਣੇ ਵਿੱਚ ਹਨ ਅਤੇ ਇੱਥੇ ਭਾਜਪਾ ਦੇ ਕਾਰਪੋਰੇਟਰ ਅਤੇ ਭਾਜਪਾ ਉਮੀਦਵਾਰ ਨੂੰ ਹਮਲਾਵਰਾਂ ਨੂੰ ਬਚਾਉਣ ਲਈ ਥਾਣੇ ਵਿੱਚ ਮੌਜੂਦ ਹਨ। ਭਾਜਪਾ ਨੇਤਾ ਸੰਬਿਤ ਪਾਤਰਾ ਨੇ ਵੀ ਇਸਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਇਮਾਨਦਾਰ ਰਾਜਨੀਤੀ ਦੇ ਡਰਾਮੇ ਵਿੱਚ ਸ਼ਾਮਲ ਪਾਰਟੀ ਦਾ ਅਨੋਖਾ ਦ੍ਰਿਸ਼। ‘ਆਪ’ ਦਾ ਭ੍ਰਿਸ਼ਟਾਚਾਰ ਅਜਿਹਾ ਹੈ ਕਿ ਉਨ੍ਹਾਂ ਦੇ ਮੈਂਬਰ ਵੀ ਆਪਣੇ ਵਿਧਾਇਕਾਂ ਨੂੰ ਨਹੀਂ ਬਖਸ਼ ਰਹੇ। ਆਉਣ ਵਾਲੀਆਂ MCD ਚੋਣਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਉਨ੍ਹਾਂ ਦੀ ਉਡੀਕ ਕਰ ਰਹੇ ਹਨ।
Post navigation
खतरनाक डोर का बिजनैस करने वालों के खिलाफ शुरू होगा जनअभियान
ਪੰਜਾਬ ਪੁਲਿਸ ਦਾ ਕਾਂਸਟੇਬਲ ਹੀ ਚਲਾ ਰਿਹਾ ਸੀ ਵਿਆਹ ਮੌਕੇ ਗੋਲ਼ੀਆਂ, ਵੀਡੀਓ ਵਾਇਰਲ ਹੋਈ ਤਾਂ ਹੁਣ ਨੌਕਰੀ ਦੇ ਲਾਲ਼ੇ ਪੈ ਗਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us