Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
24
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ: ਜਥੇਦਾਰ ਰੇਸ਼ਮ ਸਿੰਘ
Latest News
National
Punjab
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ: ਜਥੇਦਾਰ ਰੇਸ਼ਮ ਸਿੰਘ
November 24, 2022
editor
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ: ਜਥੇਦਾਰ ਰੇਸ਼ਮ ਸਿੰਘ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਜਸਬੰਤ ਸਿੰਘ, ਭਾਈ ਰਾਜਿੰਦਰ ਸਿੰਘ ਅਤੇ ਭਾਈ ਇਕਬਾਲਪ੍ਰੀਤ ਸਿੰਘ ਆਦਿ ਸਿੰਘਾਂ ਵੱਲੋਂ ਨਸ਼ੇ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਨੂੰ ਹਲੂਣਾ ਮਾਰਕੇ, ਗੁਰੂ ਦੇ ਲੜ ਲਗਾਕੇ ਸਿੱਧੇ ਰਸਤੇ ਤੇ ਲਿਆਉਣ ਦੀ ਵਧਾਈ ਦਿੰਦਿਆਂ ਸਮੂਹ ਸਾਧ ਸੰਗਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਲੋਂ 23 ਨਵੰਬਰ ਨੂੰ ਅਕਾਲਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਹ ਵੀ ਇੱਕ ਕਲਾ ਵਰਤ ਰਹੀ ਹੈ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਤਬਕਾ ਅੰਮ੍ਰਿਤ ਪਾਨ ਕਰਕੇ ਸਹੀ ਦਿਸ਼ਾ ਵੱਲ ਚੱਲ ਪਿਆ ਹੈ। ਕੌਮ ਜਲਦੀ ਹੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਿੱਚ ਸਫਲ ਹੋਵੇਗੀ। ਜਿਥੇ ਸਮੇਂ ਦੀ ਹਕੂਮਤ ਨੂੰ ਇਹ ਬਰਦਾਸ਼ਤ ਕਰਨਾ ਔਖਾਂ ਹੋ ਰਿਹਾ ਹੈ ਉਥੇ ਪੰਥਕ ਮਖੌਟਾ ਪਾ ਕੇ ਪੰਥਕ ਅਖਵਾਉਣ ਵਾਲਿਆਂ ਦਾ ਚਿਹਰਾ ਸਾਫ਼ ਦਿਸਣ ਲੱਗ ਪਿਆ ਹੈ। ਉਨ੍ਹਾਂ ਨੂੰ ਕੌਮ ਦਾ ਇਹ ਉਭਾਰ ਬਿਲਕੁਲ ਬਰਦਾਸ਼ਤ ਕਰਨਾ ਔਖਾ ਲੱਗ ਰਿਹਾ ਹੈ। ਉਹ ਕਿਸੇ ਵੀ ਕੀਮਤ ਤੇ ਇਸ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਕਿਊਕਿ ਉਨ੍ਹਾਂ ਦੇ ਪਾਪ ਕੰਬ ਰਹੇ ਹਨ। ਸੋ ਅਸੀਂ ਕੌਮ ਲਈ ਦਿਲੋਂ ਸੋਚ ਰੱਖਣ ਵਾਲੇ ਉਸ ਹਰ ਇਕ ਸੱਚੇ ਸੁੱਚੇ ਸਿੱਖ, ਹਰ ਇਕ ਸੰਸਥਾ,ਹਰ ਇਕ ਸੰਪਰਦਾਇ, ਹਰ ਇਕ ਜਥੇਬੰਦੀ, ਹਰ ਇਕ ਬੁਧੀਜੀਵੀ , ਹਰ ਇੱਕ ਕਲਾਕਾਰ ਅਤੇ ਹਰ ਇੱਕ ਪੱਤਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਹਿੰਮ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਵੱਧ ਚੜ੍ਹਕੇ ਆਪਣਾ ਯੋਗਦਾਨ ਪਾਕੇ ਇਸ ਨੂੰ ਕਾਮਯਾਬ ਬਣਾਈਏ। ਇਹ ਤੁਹਾਡੇ ਲਈ ਇੱਕ ਪਰਖ ਦੀ ਘੜੀ ਵੀ ਸਾਬਿਤ ਹੋਵੇਗੀ। ਅੰਤ ਵਿੱਚ ਹਰ ਇਕ ਪੜਾਅ ਤੇ ਉਸ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗੁਰੂ ਵਾਲੇ ਬਣਨ ਦੀ ਵੀ ਅਪੀਲ ਕੀਤੀ ਜਾਂਦੀ ਹੈ।
Post navigation
ਜਾਮਾ ਮਸਜਿਦ ‘ਚ ਇੱਕਲੇ ਲੜਕੇ ਜਾਂ ਲੜਕੀਆਂ ਦੇ ਦਾਖਲੇ ‘ਤੇ ਲੱਗੀ ਪਾਬੰਦੀ
ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨੂੰ ਖੇਤੀਬਾੜੀ ਮੰਤਰੀ ਨੇ ਜੂਸ ਪਿਲਾ ਕੇ ਤੋੜਿਆ ਵਰਤ, ਕਿਸਾਨਾਂ ਨੇ ਕਿਹਾ ਮੁੱਖ ਮੰਤਰੀ ਮਾਨ ਮੰਗੇ ਸਾਡੇ ਤੋਂ ਮਾਫੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us