Skip to content
Sunday, January 19, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
24
ਲੜਕੀ ਨੇ ਕੀਤੀ ਵਿਆਹ ਤੋਂ ਨਾਂਹ ਤਾਂ ਲੜਕੇ ਨੇ ਖੁਦ ਨੂੰ ਅੱਗ ਲਾ ਕੇ ਪਾ ਲਈ ਲੜਕੀ ਨੂੰ ਜੱਫੀ, ਆਪ ਮਰ ਗਿਆ ਤੇ…
Latest News
National
ਲੜਕੀ ਨੇ ਕੀਤੀ ਵਿਆਹ ਤੋਂ ਨਾਂਹ ਤਾਂ ਲੜਕੇ ਨੇ ਖੁਦ ਨੂੰ ਅੱਗ ਲਾ ਕੇ ਪਾ ਲਈ ਲੜਕੀ ਨੂੰ ਜੱਫੀ, ਆਪ ਮਰ ਗਿਆ ਤੇ…
November 24, 2022
Voice of Punjab
ਲੜਕੀ ਨੇ ਕੀਤੀ ਵਿਆਹ ਤੋਂ ਨਾਂਹ ਤਾਂ ਲੜਕੇ ਨੇ ਖੁਦ ਨੂੰ ਅੱਗ ਲਾ ਕੇ ਪਾ ਲਈ ਲੜਕੀ ਨੂੰ ਜੱਫੀ, ਪੀਐੱਚਡੀ ਦੀ ਕਰ ਰਹੇ ਸਨ ਪੜ੍ਹਾਈ
heart love matches just be burn by amor fire eros igniting cupid 14 february background
ਮਹਾਰਾਸ਼ਟਰ (ਵੀਓਪੀ ਬਿਊਰੋ) ਪਿਆਰ ਦੇ ਚੱਕਰ ਵਿੱਚ ਲੋਕ ਇਸ ਹੱਦ ਤਕ ਚਲੇ ਜਾਂਦੇ ਹਨ, ਆਪਣੇ ਨਾਲ ਕਈ ਜਿੰਦਗੀਆਂ ਬਰਬਾਦ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਹੈ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਜਿੱਥੇ ਇਕ ਲੜਕੇ ਨੇ ਲੜਕੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਲੜਕੀ ਵੱਲੋਂ ਨਾਂਹ ਕਰਨ ਉੱਪਰ ਲੜਕੇ ਨੇ ਖੁਦ ਨੂੰ ਅੱਗ ਲਾ ਕੇ ਉਕਤ ਲੜਕੀ ਨੂੰ ਜੱਫੀ ਪਾ ਲਈ, ਇਸ ਦੌਰਾਨ ਲੜਕੇ ਦੀ ਤਾਂ ਮੌਤ ਹੋ ਗਈ ਅਤੇ ਲੜਕੀ 55 ਫੀਸਦੀ ਤਕ ਝੁਲਸਣ ਕਾਰਨ ਜਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ। ਫਿਲਹਾਲ ਲੜਕੀ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ ਗਜਾਨਨ ਮੁੰਡੇ ਅਤੇ ਪੂਜਾ ਸਾਲਵੇ ਦੋਵੇਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਤੋਂ ਜ਼ੂਆਲੋਜੀ ਵਿੱਚ ਪੀਐਚਡੀ ਕਰ ਰਹੇ ਸਨ।
ਜਾਣਕਾਰੀ ਮੁਕਤਾਬਕ ਸੋਮਵਾਰ ਦੇ ਦਿਨ ਇਹ ਸਾਰੀ ਘਟਨਾ ਵਾਪਰੀ ਹੈ। ਲੜਕੀ ਸਰਕਾਰੀ ਫੋਰੈਂਸਿਕ ਕਾਲਜ ਹਨੂੰਮਾਨ ਟੇਕੜੀ ਵਿੱਚ ਸੀ। ਉਹ ਉੱਥੇ ਬਾਇਓਫਿਜ਼ਿਕਸ ਕੈਬਿਨ ਵਿੱਚ ਆਪਣਾ ਪ੍ਰੋਜੈਕਟ ਪੂਰਾ ਕਰ ਰਹੀ ਸੀ। ਇਸ ਦੌਰਾਨ ਗਜਾਨਨ ਉਸ ਨੂੰ ਮਿਲਣ ਪਹੁੰਚਿਆ ਅਤੇ ਇਸ ਦੌਰਾਨ ਇਹ ਆਪਣੇ ਨਾਲ ਇੱਕ ਡੱਬੇ ਵਿੱਚ ਪੈਟਰੋਲ ਲੈ ਕੇ ਆਇਆ ਸੀ। ਇਸ ਦੌਰਾਨ ਉਸ ਨੇ ਲੜਕੀ ਨੂੰ ਪੁੱਛਿਆ ਕਿ ਜਦ ਉਸ ਨੇ ਤੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ ਤਾਂ ਉਸ ਨੇ ਕਿਉਂ ਠੁਕਰਾ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਅਤੇ ਲੜਕੀ ‘ਤੇ ਪੈਟਰੋਲ ਛਿੜਕ ਦਿੱਤਾ। ਲਾਈਟਰ ਨੂੰ ਅੱਗ ਲਾਉਣ ਤੋਂ ਬਾਅਦ ਉਸ ਨੇ ਲੜਕੀ ਨੂੰ ਜੱਫੀ ਵੀ ਪਾ ਲਈ। ਉੱਥੇ ਮੌਜੂਦ ਲੋਕਾਂ ਨੇ ਅੱਗ ਬੁਝਾਈ ਅਤੇ ਦੋਵਾਂ ਨੂੰ ਇਲਾਜ ਲਈ ਔਰੰਗਾਬਾਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਗਜਾਨਨ ਦੀ ਮੌਤ ਹੋ ਗਈ।
ਗਜਾਨਨ ਦੇ ਮਾਪੇ ਵੀ ਪੀੜਤ ਲੜਕੀ ਨੂੰ ਵਿਆਹ ਲਈ ਧਮਕੀਆਂ ਦੇ ਰਹੇ ਸਨ। ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਦੇ ਮਾਤਾ-ਪਿਤਾ ਨੇ ਲੜਕੀ ਨੂੰ ਕਿਹਾ ਸੀ ਕਿ ਜੇਕਰ ਤੂੰ ਗਜਾਨਨ ਨਾਲ ਵਿਆਹ ਨਹੀਂ ਕਰਵਾਇਆ ਤਾਂ ਅਸੀਂ ਦੋਹਾਂ ਨੂੰ ਮਾਰ ਦੇਵਾਂਗੇ। ਜਿਸ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਬੇਗਮਪੁਰਾ ਥਾਣੇ ਵਿੱਚ ਗਜਾਨਨ ਦੇ ਮਾਪਿਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਸਟੇਸ਼ਨ ਇੰਚਾਰਜ ਪ੍ਰਸ਼ਾਂਤ ਪੋਤਦਾਰ ਨੇ ਦੱਸਿਆ ਕਿ ਘਟਨਾ ਸੋਮਵਾਰ ਦੀ ਹੈ। ਪੁਲਿਸ ਨੇ ਔਰਤ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਧਾਰਾ 307, 326ਏ, 354ਡੀ, 506,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Post navigation
ਸਾਢੇ ਚਾਰ ਮਹੀਨੇ ਪੰਜਾਬ ‘ਚ ਐਸ਼ ਕਰ ਕੇ ਦਿੱਲ਼ੀ ਰਵਾਨਾ ਹੋਇਆ ਗੈਂਗਸਟਰ ਬਿਸ਼ਨੋਈ!
ਦਿੱਲੀ ਦੇ ਸਿੱਖ ਵੋਟਰ ਬੰਦੀ ਸਿੰਘਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਰਸਮੀ ਐਲਾਨ ਕਰਣ ਵਾਲੀ ਪਾਰਟੀ ਨੂੰ ਪਾਉਣ ਆਪਣਾ ਵੋਟ: ਸਰਨਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us