ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ, ਹੁਣ ਹੋਵਗੀ ਸੁਨਾਰੀਆਂ ਜੇਲ੍ਹ ਵਾਪਸੀ, 40 ਦਿਨਾਂ ‘ਚ ਕਈ ਕਿੱਸੇ ਹਾਸੋਹੀਣੇ ਤੇ ਕਈ ਰਹੇ ਵਿਵਾਦਾਂ ‘ਚ

ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ, ਹੁਣ ਹੋਵਗੀ ਸੁਨਾਰੀਆਂ ਜੇਲ੍ਹ ਵਾਪਸੀ, 40 ਦਿਨਾਂ ‘ਚ ਕਈ ਕਿੱਸੇ ਹਾਸੋਹੀਣੇ ਤੇ ਕਈ ਰਹੇ ਵਿਵਾਦਾਂ ‘ਚ


ਦਿੱਲ਼ੀ (ਵੀਓਪੀ ਬਿਊਰੋ) 40 ਦਿਨ ਦੀ ਪੈਰੋਲ ਉੱਪਰ ਬਾਹਰ ਆਏ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋ ਗਈ ਹੈ। ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਸਜਾ ਭੁਗਤ ਰਹੇ ਰਾਮ ਰਹੀਮ ਦੀ ਪੈਰੋਲ ਕਾਫੀ ਡਰਾਮੇ ਵਾਲੀ ਰਹੀ ਹੈ ਅਤੇ ਇਸ ਦੌਰਾਨ ਉਸ ਦੀ ਪੈਰੋਲ ਦਾ ਕਾਫੀ ਵਿਰੋਧ ਵੀ ਹੋਇਆ ਹੈ। ਇਸ ਦੌਰਾਨ ਉਸ ਨੇ ਆਨਲਾਈਨ ਸਤਿਸੰਗ ਰਾਹੀ ਵੀ ਆਪਣੀ ਸੰਗਤ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਦੀ ਸੰਗਤ ਨੇ ਵੀ ਉਸ ਦੇ ਅੱਗੇ ਆਪਣੀਆਂ ਕਈ ਮੰਗਾਂ ਰੱਖੀਆਂ। ਇਸ ਦੌਰਾਨ ਉਸ ਦੀਆਂ ਕਈ ਆਨਲਾਈਨ ਸਤਿਸੰਗ ਦੀਆਂ ਵੀਡੀਓਜ਼ ਕਲਿੱਪ ਵੀ ਵਾਇਰਲ ਹੋਈਆਂ ਅਤੇ ਇਸ ਦੌਰਾਨ ਕਈ ਵੀਡੀਓਜ਼ ਕਲਿੱਪ ਵਿਵਾਦਾਂ ਵਿੱਚ ਰਹੀਆਂ ਅਤੇ ਕਈ ਹਾਸੋਹੀਣੀਆਂ ਬਣੀਆਂ। ਪੁਲਿਸ ਸ਼ੁੱਕਰਵਾਰ ਨੂੰ ਉਸ ਨੂੰ ਸੁਨਾਰੀਆਂ ਜੇਲ ਲੈ ਕੇ ਆਵੇਗੀ।


ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ 15 ਅਕਤੂਬਰ ਨੂੰ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਪੈਰੋਲ ‘ਤੇ ਆਇਆ ਸੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਹਨੀਪ੍ਰੀਤ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨਾਲ ਆ ਗਏ। ਰਾਮ ਰਹੀਮ ਨੇ ਦੀਵਾਲੀ ਦਾ ਤਿਉਹਾਰ ਅਤੇ ਡੇਰੇ ਦੇ ਸੰਸਥਾਪਕ ਦਾ ਜਨਮ ਦਿਨ ਵੀ ਡੇਰੇ ‘ਚ ਰਹਿ ਕੇ ਮਨਾਇਆ। ਇਸ ਦੌਰਾਨ ਉਸ ਨੇ ਹਨੀਪ੍ਰੀਤ ਨੂੰ ਰੁਹਾਨੀ ਦੀਦੀ ਦਾ ਅਹੁਦਾ ਵੀ ਦਿੱਤਾ ਸੀ। ਪੁਲਿਸ ਦੀ ਇਕ ਟੀਮ ਸ਼ੁੱਕਰਵਾਰ ਸਵੇਰੇ ਬਾਗਪਤ ਲਈ ਰਵਾਨਾ ਹੋਵੇਗੀ। ਐਸੱਪੀ ਉਦੈ ਸਿੰਘ ਮੀਨਾ ਨੇ ਦੱਸਿਆ ਕਿ ਜਿਵੇਂ ਹੀ ਹੈੱਡਕੁਆਰਟਰ ਤੋਂ ਹੁਕਮ ਆਏ ਤਾਂ ਟੀਮ ਤੁਰੰਤ ਰਵਾਨਾ ਹੋ ਜਾਵੇਗੀ।


ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਆਪਣੇ ਸੰਦੇਸ਼ ਵਿੱਚ ਡੇਰਮੁਖੀ ਨੇ ਪੈਰੋਕਾਰਾਂ ਨੂੰ ਕਿਹਾ ਕਿ ਮਨੁੱਖਤਾ ਦੇ ਕਲਿਆਣ ਲਈ ਕੰਮ ਨਹੀਂ ਰੁਕਣੇ ਚਾਹੀਦੇ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਦੇ ਗੁਰੂ ਸ਼ਾਹ ਸਤਨਾਮ ਮਹਾਰਾਜ ਦਾ ਪਰਿਵਾਰ ਅੱਜ ਵੀ ਉਨ੍ਹਾਂ ਦੇ ਪਿੰਡ ਜਲਾਲਆਣਾ ਵਿੱਚ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 16 ਸਾਲਾਂ ਤੋਂ ਇਸ ਪਿੰਡ ਵਿੱਚ ਡੇਰੇ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਵਾਰ ਆਨਲਾਈਨ ਗੁਰੂਕੁਲ ਦੌਰਾਨ ਪਿੰਡ ਜਲਾਲਆਣਾ ਵਿੱਚ ਵੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਾਹ ਸਤਨਾਮ ਮਹਾਰਾਜ ਦੇ ਪੁੱਤਰ ਰਣਜੀਤ ਸਿੰਘ ਦੀ ਪਤਨੀ ਨਛੱਤਰਕੁਰੇ ਮੌਜੂਦ ਸਨ।

error: Content is protected !!